ਦਿਵਿਆਂਗਾਂ ਦੀ ਵੱਧ ਤੋਂ ਵੱਧ ਵੋਟ ਰਜਿਸਟ੍ਰੇਸ਼ਨ ਕਰਨ ਹਿੱਤ ਵਿਸ਼ੇਸ ਕੈਂਪ ਲਗਾਇਆ ਗਿਆ

Oct 22 2018 03:12 PM
ਦਿਵਿਆਂਗਾਂ ਦੀ ਵੱਧ ਤੋਂ ਵੱਧ ਵੋਟ ਰਜਿਸਟ੍ਰੇਸ਼ਨ ਕਰਨ ਹਿੱਤ ਵਿਸ਼ੇਸ ਕੈਂਪ ਲਗਾਇਆ ਗਿਆ


ਪਠਾਨਕੋਟ
ਭਾਰਤ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਜੀ ਦੀਆਂ ਹਦਾਇਤਾਂ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਦਿਵਿਆਂਗ ਵਿਅਕਤੀਆਂ ਦੀ ਅਤੇ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੋਜਵਾਨਾਂ ਦੀ ਵੱਧ ਤੋਂ ਵੱਧ ਵੋਟ ਰਜਿਸਟ੍ਰੇਸ਼ਨ ਕਰਨ ਹਿੱਤ ਜ਼ਿਲ•ੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ (001-ਸੁਜਾਨਪੁਰ, 002-ਭੋਆ (ਅ.ਜ.) ਅਤੇ 003-ਪਠਾਨਕੋਟ) ਦੇ ਸਮੁੱਚੇ ਪੋਲਿੰਗ ਸਟੇਸ਼ਨਾਂ ਤੇ 21.10.2018 (ਦਿਨ ਐਤਵਾਰ) ਨੂੰ ਵਿਸ਼ੇਸ ਕੈਂਪ ਲਗਾਇਆ ਗਿਆ ਸੀ ਅਤੇ ਦੂਸਰਾ ਕੈਂਪ ਮਿਤੀ 28.10.2018 (ਦਿਨ ਐਤਵਾਰ) ਨੂੰ ਲਗਾਇਆ ਜਾਵੇਗਾ। ਇਹ ਪ੍ਰਗਟਾਵਾ ਸ੍ਰੀ ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੇ ਅਗਾਮੀ ਲੋਕ ਸਭਾ ਦੀਆਂ ਆਮ ਚੋਣਾਂ-2019 ਦੇ ਸਬੰਧ ਵਿੱਚ ਵੋਟਰ ਸੂਚੀਆਂ ਦੇ ਰੀਵਿਓ ਕਰਨ ਲਈ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਅਪਣੇ ਦਫਤਰ ਵਿੱਚ ਕੀਤੀ ਇੱਕ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਨਿਧੀ ਕਲੋਤਰਾ ਐਸ.ਡੀ.ਐਮ. ਧਾਰਕਲਾਂ, ਸਰਬਜੀਤ ਸਿੰਘ ਤਹਿਸੀਲਦਾਰ ਚੋਣਾਂ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਵਿਅਕਤੀਆਂ ਨੂੰ Àਵਰਸਿਸ ਵੋਟਰਾਂ ਵਜੋਂ ਰਜਿਸਟਰਡ ਕਰਨ ਸਬੰਧੀ, ਵੋਟਰ ਸੂਚੀਆਂ ਵਿੱਚ ਜਿਨ•ਾਂ ਵੋਟਰਾਂ ਦੀ ਮੋਤ ਹੋ ਚੁੱਕੀ ਹੈ ਉਨ•ਾਂ ਦੇ ਨਾਮ ਵੋਟਰ ਸੂਚੀਆਂ ਵਿੱਚੋਂ ਕੱਟਣ ਸਬੰਧੀ, ਵੋਟਾਂ ਦੋਰਾਨ ਦਿਵਿਆਂਗ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਸਬੰਧੀ, ਅਗਾਮੀ ਲੋਕ ਸਭਾ ਦੀਆਂ ਆਮ ਚੋਣਾਂ-2019 ਦੀਆਂ ਤਿਆਰੀਆਂ ਸਬੰਧੀ, ਅਗਾਮੀ ਲੋਕ ਸਭਾ ਦੀਆਂ ਆਮ ਚੋਣਾਂ ਸਬੰਧੀ ਪੋਲਿੰਗ ਸਟਾਫ ਦਾ ਸਟੇਟਸ ਆਦਿ 'ਤੇ ਵਿਚਾਰ ਕੀਤਾ ਗਿਆ। ਉਨ•ਾਂ ਦੱਸਿਆ ਕਿ ਜ਼ਿਲ•ੇ ਦੇ ਸਮੁੱਚੇ 18-19 ਸਾਲ ਦੇ ਨੌਜਵਾਨ ਲੜਕੇ/ਲੜਕੀਆਂ ਨੂੰ ਅਪੀਲ ਹੈ ਕਿ ਉਹ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਕੇ ਭਾਰਤ ਦੇ ਜਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ। ਉਨ•ਾ ਦੱਸਿਆ ਕਿ ਉਕਤ ਕੈਂਪਾਂ ਦੋਰਾਨ ਉਚੇਰੀ ਸਿੱਖਿਆ ਜਾਂ ਰੋਜਗਾਰ ਖਾਤਿਰ ਵਿਦੇਸ਼ਾ ਵਿੱਚ ਰਹਿ ਰਹੇ ਵਿਅਕਤੀਆਂ ਨੂੰ ਵੀ ਓਵਰਸੀਜ ਵੋਟਰਾਂ ਵਜੋਂ ਦਰਜ ਕੀਤਾ ਜਾਣਾ ਹੈ। ਜ਼ਿਲ•ੇ ਦੇ ਅਜਿਹੇ ਵਿਅਕਤੀਆਂ/ਉਨ•ਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਪੀਲ ਹੈ ਕਿ ਜੇਕਰ ਉਹ ਵਿਦੇਸ਼ਾ ਵਿੱਚ ਰਹਿ ਰਹੇ ਹਨ ਤਾਂ ਉਹ ਉਕਤ ਕੈਂਪਾਂ ਦੌਰਾਨ ਫਾਰਮ ਨੰ.6-ਏ ਭਰਕੇ ਆਪਣਾ ਨਾਮ ਵੋਟਰ ਸੂਚੀ ਵਿੱਚ ਓਵਰਸੀਜ ਵੋਟਰ ਵਜੋਂ ਦਰਜ ਕਰਵਾਉਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਸਕੇ।
ਉਨ•ਾਂ 28 ਅਕਤੂਬਰ 2018 ਨੂੰ ਲਗਾਏ ਜਾਣ ਵਾਲੇ ਵਿਸ਼ੇਸ ਕੈਂਪ ਸਬੰਧੀ ਜ਼ਿਲ•ੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ/ਸਕੱਤਰਾਂ, ਕਲੱਬਾਂ, ਵਾਰਡ ਸੁਸਾਈਟੀਜ, ਐਨ.ਜੀ.ਓਜ਼ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ•ਾ ਪ੍ਰਸ਼ਾਸ਼ਨ,ਬੀ.ਐਲ.ਓਜ਼., ਸੁਪਰਵਾਈਜਰ, ਸਕੂਲਾਂ ਕਾਲਜਾਂ ਦੇ ਨੋਡਲ ਅਫ਼ਸਰਾਂ/ਕੈਂਪਸ ਅੰਬੈਸਡਰਾਂ ਨੂੰ ਆਪਣਾ ਵੱਧ ਤੋ ਵੱਧ ਸਹਿਯੋਗ ਦੇਣ ਤਾਂ ਜੋ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ੇ ਦੇ ਸਮੁੱਚੇ ਦਿਵਿਆਂਗ ਵਿਅਕਤੀਆਂ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਦਾ 100 ਪ੍ਰਤੀਸ਼ਤ ਟੀਚਾ ਪ੍ਰਾਪਤ ਕੀਤਾ ਜਾ ਸਕੇ ਅਤੇ ਜਿਨ•ਾਂ ਨਵੇਂ ਵੋਟਰਾਂ ਦੀ ਰਜਿਸਟ੍ਰੇਸਨ ਨਹੀਂ ਹੋਈ ਹੈ ਉਨ•ਾਂ ਦੀ ਰਜਿਸਟ੍ਰੇਸਨ ਕੀਤੀ ਜਾ ਸਕੇ। 

© 2016 News Track Live - ALL RIGHTS RESERVED