30 ਅਕਤੂਬਰ ਨੂੰ ਕ੍ਰਿਸੀ ਵਿਗਿਆਨ ਕੇਂਦਰ ਘੋਹ ਫੋਕਲ ਪੁਆਇੰਟ ਵਿਖੇ ਵਿਸਾਲ ਕਿਸਾਨ ਮੇਲਾ

Oct 29 2018 03:27 PM
30 ਅਕਤੂਬਰ ਨੂੰ ਕ੍ਰਿਸੀ ਵਿਗਿਆਨ ਕੇਂਦਰ ਘੋਹ ਫੋਕਲ ਪੁਆਇੰਟ ਵਿਖੇ ਵਿਸਾਲ ਕਿਸਾਨ ਮੇਲਾ


ਪਠਾਨਕੋਟ 
ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸੀ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਡਿਪਟੀ ਡਾਇਰੈਕਟਰ ਡਾ. ਵਿਕਰਮਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨਾਂ ਲਈ 30 ਅਕਤੂਬਰ ਦਿਨ ਮੰਗਲਵਾਰ ਨੂੰ ਕ੍ਰਿਸੀ ਵਿਗਿਆਨ ਕੇਂਦਰ ਘੋਹ ਫੋਕਲ ਪੁਆਇੰਟ ਵਿਖੇ ਵਿਸਾਲ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ । 
ਉਨ•ਾਂ ਦੱਸਿਆ ਕਿ ਮੇਲੇ ਵਿੱਚ ਕਿਸਾਨਾਂ ਨੂੰ ਕਣਕ ਦੀ ਪ੍ਰਮਾਣਿਤ ਕਿਸਮਾਂ, ਸਬਜ਼ੀਆਂ ਦੀਆਂ ਕਿੱਟਾਂ, ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ, ਖੇਤੀ ਮਸ਼ੀਨਾਂ ਨੂੰ ਚਲਾਉਣ ਦੀ ਤਕਨੀਕੀ ਅਤੇ ਉਨ•ਾਂ ਦਾ ਰੱਖ ਰਖਾਵ ਤੋਂ ਇਲਾਵਾ  ਫਸਲਾਂ ਦੇ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਉਨ•ਾਂ ਨੇ ਦੱਸਿਆ ਕਿ ਮੇਲੇ ਵਿੱਚ ਕਿਸਾਨਾਂ ਲਈ ਵੱਖ ਵੱਖ ਮਸੀਨਾਂ ਦੀ ਪ੍ਰਦਰਸਨੀ ਵੀ ਲਗਾਈ ਜਾਵੇਗੀ। ਉਨ•ਾਂ ਨੇ ਦੱਸਿਆ ਕਿ ਇਸ ਮੇਲੇ ਵਿਚ ਡਾ. ਰਾਜਬੀਰ ਸਿੰਘ ਨਿਰਦੇਸਕ ਅਟਾਰੀ ਲੁਧਿਆਣਾ, ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਰਾਮਵੀਰ ਅਤੇ ਡੀਨ ਕਾਲਜ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣਾ ਮੁੱਖ ਮਹਿਮਾਨ ਹੋਣਗੇ    

© 2016 News Track Live - ALL RIGHTS RESERVED