ਡੇਂਗੂ ਦੇ ਮਰੀਜ਼ਾਂ ਦਾ ਅੰਕਡ਼ਾ 1000 ਤੋਂ ਪਾਰ

Oct 29 2018 03:46 PM
ਡੇਂਗੂ ਦੇ ਮਰੀਜ਼ਾਂ ਦਾ ਅੰਕਡ਼ਾ 1000 ਤੋਂ ਪਾਰ

ਲੁਧਿਆਣਾ

ਜ਼ਿਲੇ ’ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ। ਅੱਪਰਾ ’ਚ ਡੇਂਗੂ ਕਾਰਨ ਕੁਝ ਦਿਨ ਪਹਿਲਾਂ ਵੀ  ਦੋ ਮੌਤਾਂ ਹੋ  ਚੁੱਕੀਆਂ ਹਨ, ਜਦਕਿ ਅੱਜ ਇਕ ਹੋਰ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ  ਹੈ।  ਜਾਣਕਾਰੀ ਅਨੁਸਾਰ ਮਲਕੀਤ ਸਿੰਘ ਉਰਫ ਲਾਲਾ (52) ਪੁੱਤਰ ਸਰਵਣ ਸਿੰਘ ਵਾਸੀ  ਪਿੰਡ ਮੋਰੋਂ  ਦੀ ਡੇਂਗੂ ਕਾਰਨ ਮੌਤ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ  ਨੇ ਦੱਸਿਆ ਕਿ ਮਲਕੀਤ ਸਿੰਘ ਕੁਝ ਦਿਨਾਂ ਤੋਂ ਡੇਂਗੂ ਦੀ ਬੀਮਾਰੀ ਕਾਰਨ  ਜਲੰਧਰ ਦੇ ਨਿੱਜੀ ਹਸਪਤਾਲ ’ਚ ਦਾਖਲ ਸੀ, ਜਿੱਥੋਂ ਉਸ ਨੂੰ ਡੀ. ਐੱਮ. ਸੀ. ਹਸਪਤਾਲ ਲੁਧਿਆਣਾ ਵਿਖੇ ਰੈਫ਼ਰ ਕਰ  ਦਿੱਤਾ ਗਿਆ, ਜਿੱਥੇ ਅੱਜ ਬਾਅਦ ਦੁਪਹਿਰ 3 ਵਜੇ ਉਸ ਦੀ ਮੌਤ ਹੋ ਗਈ। 
ਡੇਂਗੂ ਦੇ ਵਧ ਰਹੇ ਪ੍ਰਕੋਪ ਮਹਾਨਗਰ  ’ਚ ਡੇਂਗੂ ਦੇ ਮਰੀਜ਼ਾਂ ਦਾ ਅੰਕਡ਼ਾ ਇਕ ਹਜ਼ਾਰ ਤੋਂ  ਪਾਰ ਹੋ  ਗਿਆ ਹੈ। ਇਸ ਵਿਚ 835 ਮਰੀਜ਼ ਇਕੱਲੇ ਦਯਾਨੰਦ ਹਸਪਤਾਲ ’ਚ ਭਰਤੀ ਹੋਏ ਹਨ। ਸਿਹਤ  ਵਿਭਾਗ ਨੇ ਹੁਣ ਤੱਕ 211 ਮਰੀਜ਼ਾਂ  ’ਚ ਡੇਂਗੂ ਦੀ ਪੁਸ਼ਟੀ ਕੀਤੀ ਹੈ। ਪਿਛਲੇ 12 ਦਿਨ ਤੋਂ ਕਿਸੇ ਨਵੇਂ ਮਰੀਜ਼ ’ਚ ਡੇਂਗੂ ਦੀ ਪੁਸ਼ਟੀ ਸਿਹਤ ਵਭਾਗ ਵਲੋਂ ਨਹੀਂ ਕੀਤੀ ਗਈ। 
ਦਯਾਨੰਦ ਹਸਪਾਤਲ ’ਚ 40 ਤੋਂ ਵੱਧ ਡੇਂਗੂ ਦੇ ਮਰੀਜ਼ ਦਾਖਲ
ਦਯਾਨੰਦ  ਹਸਪਤਾਲ ’ਚ ਅੱਜ ਵੀ 40 ਤੋਂ ਵੱਧ ਡੇਂਗੂ ਦੇ ਸ਼ੱਕੀ ਮਰੀਜ਼ ਭਰਤੀ 
ਹੋਏ ਹਨ, ਜਦਕਿ ਸੀ. ਐੱਮ. ਸੀ. ਹਸਪਤਾਲ, ਐੱਸ. ਪੀ. ਐੱਸ., ਫੋਰਟਿਸ ਸਮੇਤ ਵੱਡੇ ਹਸਪਤਾਲਾਂ ’ਚ ਡੇਂਗੂ ਦੇ  ਮਰੀਜ਼ਾਂ ਦਾ ਸਾਹਮਣੇ ਆਉਣਾ ਜਾਰੀ ਹੈ। ਹਾਲਾਂਕਿ ਸਰਕਾਰ ਵਲੋਂ ਹਰ ਹਸਪਤਾਲ ਨੂੰ ਡੇਂਗੂ  ਦੇ ਮਾਮਲਿਆਂ ਦੀ ਰਿਪੋਰਟ ਕਰਨ ਨੂੰ ਕਿਹਾ ਹੈ ਪਰ ਜ਼ਿਆਦਾਤਰ ਹਸਪਤਾਲ ਇਸ ’ਤੇ ਅਮਲ ਨਹੀਂ ਕਰ  ਰਹੇ। 
ਵਸੀਲਿਆਂ ਅਤੇ ਮੈਨਪਾਵਰ ਦੀ ਕਮੀ ਕਾਰਨ ਵਿਗੜੇ ਹਾਲਾਤ
ਮਾਹਰਾਂ ਅਨੁਸਾਰ ਡੇਂਗੂ ਦੇ ਮਰੀਜ਼ਾਂ ’ਚ ਵਾਧਾ ਹੋਣਾ ਜਾਰੀ ਹੈ। ਵਸੀਲਿਆਂ ਤੇ ਮੈਨਪਾਵਰ ਦੀ ਕਮੀ  ਕਾਰਨ ਹੀ ਹਾਲਾਤ ਵਿਗਡ਼ ਰਹੇ  ਹਨ।
ਦੂਜੇ ਪਾਸੇ ਪੰਜਾਬ  ਦੇ ਵੱਖ-ਵੱਖ ਜ਼ਿਲਿਆਂ ਤੋਂ ਹੁਣ ਤੱਕ 4500 ਮਰੀਜ਼ਾਂ ’ਚ ਡੇਂਗੂ ਦੀ ਪੁਸ਼ਟੀ ਸਰਕਾਰ ਵਲੋਂ  ਕੀਤੀ ਗਈ ਹੈ। ਸਹੀ ਗਿਣਤੀ ਇਸ ਤੋਂ ਵੱਧ ਦੱਸੀ ਜਾ ਰਹੀ ਹੈ। ਡੇਂਗੂ ਤੋਂ ਇਲਾਵਾ 533 ਮਰੀਜ਼ਾਂ ’ਚ ਮਲੇਰੀਏ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਦਕਿ ਚਿਕਨਗੁਨੀਆ ਦੇ ਸਿਰਫ 3 ਮਰੀਜ਼ ਸਾਹਮਣੇ ਆਉਣ ਦੀ ਗੱਲ ਕੀਤੀ ਜਾ ਰਹੀ ਹੈ।

© 2016 News Track Live - ALL RIGHTS RESERVED