“ਚੰਗੀ ਸਿਹਤ ਚੰਗੀ ਸੋਚ” ਸੰਬੰਧੀ ਹਦਾਇਤਾਂ ਤੇ ਨੁਕਤੇ ਵਾਲੀ ਕਿਤਾਬ ਰਲੀਜ

Oct 30 2018 03:46 PM
“ਚੰਗੀ ਸਿਹਤ ਚੰਗੀ ਸੋਚ” ਸੰਬੰਧੀ ਹਦਾਇਤਾਂ ਤੇ ਨੁਕਤੇ ਵਾਲੀ ਕਿਤਾਬ ਰਲੀਜ


ਪਠਾਨਕੋਟ
ਪੰਜਾਬ ਸਰਕਾਰ ਦੇ ਸੁਰੂ ਕੀਤੇ ਗਏ ਤੰਦਰੁਸਤ ਪੰਜਾਬ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਸਟ੍ਰੇਸਨ ਪੰਜਾਬ ਸ. ਕਾਹਨ ਸਿੰਘ ਪੰਨੂੰ ਜੀ ਵੱਲੋਂ “ਚੰਗੀ ਸਿਹਤ ਚੰਗੀ ਸੋਚ” ਨੂੰ ਲੈ ਕੇ ਪਿਛਲੇ ਦਿਨਾਂ ਦੋਰਾਨ ਇੱਕ ਜਰੂਰੀ ਹਦਾਇਤਾਂ ਤੇ ਨੁਕਤੇ ਵਾਲੀ ਕਿਤਾਬ ਰਲੀਜ ਕੀਤੀ ਗਈ ਸੀ। ਜੋ ਅੱਜ ਇੱਥੇ ਜਿਲ•ਾ ਪਠਾਨਕੋਟ ਦੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਜੀ ਵੱਲੋਂ ਸਹਾਇਕ ਕਮਿਸ਼ਨਰ ਫੂਡ ਰਜਿੰਦਰਪਾਲ ਸਿਘ, ਰੇਖਾ ਸਰਮਾ ਫੂੜ ਸੇਫਟੀ ਅਫਸ਼ਰ ਅਤੇ ਜਿਲ•ਾ ਪਠਾਨਕੋਟ ਦੇ ਮਿਠਾਈ ਦਾ ਕਾਰੋਬਾਰ ਕਰਨ ਵਾਲੇ ਦੀ ਮੋਜੂਦਗੀ ਵਿੱਚ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਰਲੀਜ ਕੀਤੀ ਗਈ। 
ਇਸ ਮੋਕੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਸਾਫ ਭੋਜਨ , ਸੁਰੱਖਿਅਤ ਅਹਾਰ, ਤੰਦਰੁਸਤ ਪੰਜਾਬ ਮਿਸ਼ਨ ਅਧੀਨ ਪੰਜਾਬ ਸਰਕਾਰ ਦੀ ਨਿਵੇਕਲੀ ਪਹਿਲ ਕਦਮੀ ਹੈ । ਉਨ•ਾਂ ਦੱਸਿਆ ਕਿ ਕਿਤਾਬ ਵਿੱਚ ਮਿਠਾਈ ਬਣਾਉਂਣ ਅਤੇ ਮਿਠਾਈ ਦੀ ਸਰਵਿਸ ਕਰਨ ਵਾਲੇ ਦੀ ਸਿਹਤ ਅਤੇ ਸਫਾਈ ਲਈ ਆਮ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਮਿਠਾਈ ਬਣਾਉਂਣ ਲਈ ਯੋਗ ਸਥਾਨ ਅਤੇ ਮਾਹੋਲ , ਦੁੱਧ ਪਦਾਰਥਾਂ ਦੀ ਗੁਣਵੱਤਾ ਅਤੇ ਪੈਮਾਨਿਆ ਬਾਰੇ ਜਰੂਰੀ ਜਾਣਕਾਰੀ ਵੀ ਦਿੱਤੀ ਗਈ ਹੈ। ਜਿਸ ਤੋਂ ਜਾਣਕਾਰੀ ਲੈ ਕੇ ਮਿਠਾਈ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਬਹੁਤ ਕੂਝ ਨਵਾਂ ਸਿੱਖਣ ਨੂੰ ਮਿਲੇਗਾ ਅਤੇ ਉਹ ਲੋਕਾਂ ਨੂੰ ਸਾਫ ਸੁਥਰੀ ਅਤੇ ਬਿਮਾਰੀਆਂ ਰਹਿਤ ਮਿਠਾਈ ਮੂਹੱਈਆਂ ਕਰਵਾ ਸਕਣਗੇ। ਇਸ ਵਿੱਚ ਦਰਸਾਇਆ ਗਿਆ ਹੈ ਕਿ ਮਿਠਾਈ ਬਣਾਉਂਣ ਸਮੇਂ ਵਿਸ਼ੇਸ ਹਦਾਇਤਾਂ ਜਿਵੇ ਕਿ ਨੱਕ ਖੁਰਕਣਾ, ਵਾਲਾਂ ਵਿੱਚ ਹੱਥ ਫੇਰਨਾ, ਅੱਖਾਂ, ਮੁੰਹ ਜਾਂ ਕੰਨ ਮਲਣਾ, ਦਾੜੀ ਖੁਰਕਣਾ ਜਾ ਸਰੀਰ ਦੇ ਕਿਸੇ ਵੀ ਹਿੱਸੇ ਤੇ ਖਾਰਿਸ਼ ਆਦਿ ਨਹੀਂ ਕਰਨਾ ਚਾਹੀਦਾ। 
ਉਨ•ਾਂ ਦੱਸਿਆ ਕਿ ਜਿਲ•ਾ ਫੂਡ ਸੇਫਟੀ ਵਿੰਗ ਪਠਾਨਕੋਟ ਵੱਲੋਂ ਤਿਉਹਾਰਾਂ ਨੂੰ ਲੈ ਕੇ ਪਿਛਲੇ ਕਰੀਬ 2 ਮਹੀਨਿਆਂ ਤੋਂ ਜਿਲ•ਾ ਅੰਦਰ ਮਿਲਾਵਟਖੋਰੀ ਦੇ ਖਿਲਾਫ ਵਿਸ਼ੇਸ ਮੂਹਿਮ ਚਲਾਈ ਗਈ ਹੈ ਅਤੇ ਇਸ ਦੇ ਨਾਲ ਹੀ ਲੋਕਾਂ ਨੂੰ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਉਨ•ਾਂ ਫੂਡ ਸੇਫਟੀ ਵਿੰਗ ਨੂੰ ਵੀ ਹੋਰ ਹਦਾਹਿਤਾਂ ਦਿੰਦਿਆਂ ਕਿਹਾ ਕਿ ਜਿਲ•ੇ ਅੰਦਰ ਮਿਲਾਵਟ ਖੋਰਾਂ ਖਿਲਾਫ ਚਲਾਈ ਮੂਹਿੰਮ ਨੂੰ ਤੇਜ ਕੀਤਾ। ਉਨ•ਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਮੇਸਾਂ ਸਾਫ ਸੁਥਰੀਆਂ ਦੁਕਾਨਾਂ ਤੋਂ ਹੀ ਮਿਠਾਈ ਖਰੀਦਣ। ਉਨ•ਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਹੋਰ ਲੋਕਾਂ ਨੂੰ ਵੀ ਜਾਗਰੁਕ ਕਰੀਏ ਤਾਂ ਜੋ ਪੰਜਾਬ ਨੂੰ ਤੰਦਰੁਸਤ ਬਣਾਇਆ ਜਾ ਸਕੇ ਅਤੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕੀਤੀ ਜਾ ਸਕੇ। 

© 2016 News Track Live - ALL RIGHTS RESERVED