60 ਕੁਵਿੰਟਲ ਦੇ ਕਰੀਬ ਮਠਿਆਈਆਂ ਸੀਲ

Oct 30 2018 03:46 PM
60 ਕੁਵਿੰਟਲ ਦੇ ਕਰੀਬ  ਮਠਿਆਈਆਂ ਸੀਲ

ਅੰਮ੍ਰਿਤਸਰ

ਸਿਹਤ ਮੰਤਰੀ  ਬ੍ਰਹਮਾ ਮਹਿੰਦਰਾ ਦੇ ਦਿਸ਼ਾ -ਨਿਰਦੇਸ਼ਾਂ ’ਤੇ ਤਿਉਹਾਰਾਂ ਦੇ ਸੀਜ਼ਨ ਨੂੰ ਵੇਖਦੇ ਹੋਏ ਜ਼ਿਲਾ ਸਿਹਤ ਵਿਭਾਗ ਦੀ ਟੀਮ ਨੇ ਛਾਪਾਮਾਰੀ ਤੇਜ਼ ਕਰਦੇ ਦੁੱਧ ਨਾਲ ਬਣੇ ਪਦਾਰਥਾਂ ਦੇ 2 ਸੈਂਪਲ ਸੀਲ ਕੀਤੇ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਮਹਿਤਾ ਰੋਡ ਮਕਬੂਲਪੁਰਾ ਵਿਚ ਕੋਲਡ ਸਟੋਰ ’ਤੇ ਛਾਪਾਮਾਰੀ ਕਰ ਕੇ 60 ਕੁਵਿੰਟਲ ਦੇ ਕਰੀਬ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਸੀਲ ਕੀਤੀਆਂ।®   ®ਜ਼ਿਲਾ ਸਿਹਤ ਅਧਿਕਾਰੀ ਲਖਬੀਰ ਸਿੰਘ ਭਾਗੋਵਾਲੀਆ ਵੱਲੋਂ ਬਣਾਈ ਗਈ ਟੀਮ ਵਿਚ ਸ਼ਾਮਲ ਫੂਡ ਸੇਫਟੀ ਐਕਟ ਅਧਿਕਾਰੀ ਸਿਮਰਨਜੀਤ ਸਿੰਘ ਗਿੱਲ, ਅਸ਼ਵਨੀ ਕੁਮਾਰ ਅਤੇ ਗਗਨਦੀਪ ਕੌਰ ਨੇ ਮਕਬੂਲਪੁਰਾ ਰੋਡ ’ਤੇ ਅਰੋਡ਼ਾ ਮਿਲਕ ਸੈਂਟਰ, ਅਨਮੋਲ ਡੇਅਰੀ ਅਤੇ ਸ਼੍ਰੀ ਰਾਮ ਮਿਲਕ ਭੰਡਾਰ ’ਤੇ ਛਾਪਾਮਾਰੀ ਕਰ ਕੇ ਉਥੋਂ 7 ਖਾਧ ਪਦਾਰਥਾਂ ਦੇ ਸੈਂਪਲ ਸੀਲ ਕੀਤੇ ਜਿਨ੍ਹਾਂ ਵਿਚ ਦੁੱਧ, ਦਹੀ, ਪਨੀਰ, ਦੇਸੀ ਘਿਓ ਅਤੇ ਕਰੀਮ ਹੈ। 
 ਭਾਗੋਵਾਲੀਆ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਮਹਿਤਾ ਰੋਡ ’ਤੇ ਸਥਿਤ ਇਕ ਨਿੱਜੀ ਕੋਲਡ ਸਟੋਰ ਵਿਚ ਸ਼ਹਿਰ ਦੇ ਵੱਖ -ਵੱਖ ਸਵੀਟ ਸ਼ਾਪ ਵਾਲਿਆਂ ਨੇ ਦੀਵਾਲੀ ’ਤੇ ਵੇਚਣ ਲਈ ਕਾਫ਼ੀ ਮਠਿਆਈਆਂ ਸਟੋਰ ਕਰ ਰੱਖੀਆਂ ਹੋਈਆਂ ਹਨ, ਜਿਸ ’ਤੇ ਕਾਰਵਾਈ ਕਰਦੇ ਟੀਮ ਨੇ ਕਰੀਬ 120 ਕੈਨ, ਵੱਖ -ਵੱਖ ਮਠਿਆਈਆਂ ਦੇ ਸੀਲ ਕੀਤੇ ਜਿਨ੍ਹਾਂ ਵਿਚ ਕਰੀਬ 60 ਕੁਵਿੰਟਲ ਮਠਿਆਈਆਂ ਰੱਖੀਆਂ ਗਈਆਂ ਸਨ। ਕੋਲਡ ਸਟੋਰ ਮਾਲਕ ਦੇ ਕੋਲ ਵੀ ਫੂਡ ਸੇਫਟੀ ਐਕਟ ਦਾ ਲਾਇਸੈਂਸ ਨਹੀਂ ਸੀ ਅਤੇ ਨਾ ਹੀ ਕਿਸੇ ਵੀ ਦੁਕਾਨਦਾਰ ਦਾ ਹਿਸਾਬ ਉਸ ਦੇ ਕੋਲ ਸੀ, ਜਿਸ ’ਤੇ ਕੋਲਡ ਸਟੋਰ ਵਿਚ ਸੀਜ਼ ਕਰ ਕੇ ਰੱਖੀਆਂ ਮਠਿਆਈਆਂ ਦੇ ਮਾਲਕਾਂ ਨੂੰ ਬੁਲਾਉਣ ਲਈ ਕੋਲਡ ਸਟੋਰ ਦੇ ਮਾਲਕ ਨੂੰ ਕਿਹਾ ਗਿਆ ਹੈ। ਜੇਕਰ ਕੱਲ ਤੱਕ ਕੋਲਡ ਸਟੋਰ ਮਾਲਕ ਇਨ੍ਹਾਂ ਮਾਲਕਾਂ ਨੂੰ ਨਹੀਂ ਬੁਲਾਉਂਦੇ ਤਾਂ ਸਾਰੀਆਂ ਮਠਿਆਈਆਂ ਨੂੰ ਨਸ਼ਟ ਕਰਵਾ ਦਿੱਤਾ ਜਾਵੇਗਾ ਪਰ ਸਵੀਟ ਸ਼ਾਪ ਵਾਲੇ ਕੋਲਡ ਸਟੋਰ ਵਿਚ ਆ ਜਾਂਦੇ ਹਨ ਤਾਂ ਉਥੇ ਹੀ ਉਨ੍ਹਾਂ ਦੀ ਮਠਿਆਈਆਂ ਦੇ ਸੈਂਪਲ ਭਰੇ ਜਾਣਗੇ ਅਤੇ ਇਸ ਮਠਿਆਈਆਂ ਨੂੰ ਤੱਦ ਤੱਕ ਸਟੋਰ ਵਿਚ ਰੱਖਿਆ ਜਾਵੇਗਾ ਜਦੋਂ ਤੱਕ ਇਨ੍ਹਾਂ ਦੀ ਰਿਪੋਰਟ ਨਹੀਂ ਆ ਜਾਂਦੀ।  ®ਭਾਗੋਵਾਲੀਆ ਨੇ ਦੱਸਿਆ ਕਿ ਉਕਤ ਮਠਿਆਈਆਂ ਦੀ ਰਿਪੋਰਟ ਆਉਣ ’ਤੇ ਫੂਡ ਸੇਫਟੀ ਐਕਟ ਦੇ ਆਧਾਰ ’ਤੇ ਕਾਨੂੰਨੀ ਪ੍ਰਕਿਰਿਆ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸਾਰੇ ਕੋਲਡ ਸਟੋਰਾਂ ਨੂੰ ਫੂਡ ਸੇਫਟੀ ਐਕਟ ਦਾ ਲਾਇਸੈਂਸ ਲੈਣਾ ਜ਼ਰੂਰੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਸ ’ਤੇ ਕੋਲਡ ਸਟੋਰ ਵਿਚ ਕੋਈ ਵੀ ਖਾਧ ਪਦਾਰਥ ਸਟੋਰ ਕਰਦਾ ਹੈ। ਉਸ ਦੇ ਕੋਲ ਦੁਕਾਨਦਾਰ ਦਾ ਪੂਰਾ ਹਿਸਾਬ-ਕਿਤਾਬ ਹੋਣਾ ਚਾਹੀਦਾ ਹੈ। ਭਾਗੋਵਾਲੀਆ ਨੇ ਕਿਹਾ ਕਿ ਤਿਉਹਾਰਾਂ ਨੂੰ ਵੇਖਦੇ ਕਿਸੇ ਵੀ ਖਾਧ ਪਦਾਰਥ ਵੇਚਣ ਵਾਲਿਆਂ ਨੂੰ ਲੋਕਾਂ ਦੀ ਸਿਹਤ  ਨਾਲ ਖਿਲਵਾਡ਼ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਮਠਿਆਈਆਂ  ’ਚ ਕਿਸੇ ਤਰ੍ਹਾਂ ਦੇ ਰੰਗ ਦਾ ਇਸਤੇਮਾਲ ਨਾ ਕਰਨ।  ਸਾਫ਼ ਸੁਥਰੀ ਚੀਜ਼ਾਂ ਦਾ ਪ੍ਰਯੋਗ ਕਰਨ ਅਤੇ ਆਪਣੇ-ਆਪਣੇ ਕਾਰੀਗਰਾਂ ਦੀ ਡਾਕਟਰੀ ਸਰਕਾਰੀ ਹਸਪਤਾਲ ਤੋਂ ਜਾਂਚ ਕਰਵਾਉਣ। ਉਨ੍ਹਾਂ ਵੱਲੋਂ ਆਉਣ ਵਾਲੇ ਦਿਨਾਂ ਵਿਚ ਛਾਪਾਮਾਰੀ ਤੇਜ਼ ਕੀਤੀ ਜਾਵੇਗੀ  

© 2016 News Track Live - ALL RIGHTS RESERVED