ਪੈਟਰੋਲ ਦੀ ਕੀਮਤ ਵਿਚ 19 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 14 ਪੈਸੇ ਦੀ ਕਮੀ

Nov 02 2018 03:38 PM
ਪੈਟਰੋਲ ਦੀ ਕੀਮਤ ਵਿਚ 19 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 14 ਪੈਸੇ ਦੀ ਕਮੀ

ਨਵੀਂ ਦਿੱਲੀ —

ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੀ ਥੋੜ੍ਹੀ-ਥੋੜ੍ਹੀ ਗਿਰਾਵਟ ਕਾਰਨ ਆਮ ਆਦਮੀ ਨੂੰ ਥੋੜ੍ਹੀ ਰਾਹਤ ਮਿਲ ਰਹੀ ਹੈ। ਅੱਜ ਸ਼ੁੱਕਰਵਾਰ ਦਿੱਲੀ 'ਚ ਪੈਟਰੋਲ ਦੀ ਕੀਮਤ ਵਿਚ 19 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 14 ਪੈਸੇ ਦੀ ਕਮੀ ਦਰਜ ਕੀਤੀ ਗਈ ਹੈ। ਗਿਰਾਵਟ ਤੋਂ ਬਾਅਦ ਦਿੱਲੀ ਵਿਚ ਪੈਟਰੋਲ ਦੀ ਕੀਮਤ 79.18 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਜਦੋਂਕਿ ਡੀਜ਼ਲ ਦੀ ਕੀਮਤ 73.64 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਇਸ ਦੇ ਨਾਲ ਹੀ ਮੁੰਬਈ ਵਿਚ 18 ਪੈਸੇ ਦੀ ਕਟੌਤੀ ਨਾਲ ਪੈਟਰੋਲ 84.68 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਡੀਜ਼ਲ 77.18 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਯਾਨੀ ਵੀਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 18 ਪੈਸੇ ਦੀ ਕਟੌਤੀ ਕੀਤੀ ਗਈ ਸੀ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਸੀ।
ਦੇਸ਼ 'ਚ ਪੈਟਰੋਲ ਦੀਆਂ ਕੀਮਤਾਂ
ਸ਼ਹਿਰ                             ਕੀਮਤ

ਦਿੱਲੀ                        79.18 ਰੁਪਏ

ਕੋਲਕਾਤਾ                    81.08 ਰੁਪਏ

ਮੁੰਬਈ                       84.68 ਰੁਪਏ

ਚੇਨਈ                       82.26 ਰੁਪਏ


ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ
ਸ਼ਹਿਰ                             ਕੀਮਤ 

ਦਿੱਲੀ                          73.64 ਰੁਪਏ

ਕੋਲਕਾਤਾ                      75. 50 ਰੁਪਏ

ਮੁੰਬਈ                          77.18 ਰੁਪਏ

ਚੇਨਈ                          77.85 ਰੁਪਏ

ਪੰਜਾਬ 'ਚ ਪੈਟਰੋਲ ਦੀ ਕੀਮਤ

ਸ਼ਹਿਰ                             ਕੀਮਤ 
ਅੰਮ੍ਰਿਤਸਰ                   84.90 ਰੁਪਏ
ਜਲੰਧਰ                         84.85 ਰੁਪਏ
ਲੁਧਿਆਣਾ                      84.91 ਰੁਪਏ
ਪਟਿਆਲਾ                      84.83 ਰੁਪਏ

ਮੰਨਿਆ ਜਾ ਰਿਹਾ ਹੈ ਕਿ ਤੇਲ ਦਾ ਆਯਾਤ ਸਸਤਾ ਹੋਣ ਕਾਰਨ ਦੇਸ਼ ਵਿਚ ਜਿਥੇ ਪੈਟਰੋਲ ਅਤੇ ਡੀਜ਼ਲ ਸਮੇਤ ਹੋਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਘਟਦੀਆਂ ਹਨ, ਉਥੇ ਤੇਲ ਆਯਾਤ ਲਈ ਡਾਲਰ ਦੀ ਜ਼ਰੂਰਤ ਘੱਟ ਹੋਣ 'ਤੇ ਦੇਸੀ ਮੁਦਰਾ ਰੁਪਏ ਦੀ ਗਿਰਾਵਟ ਨੂੰ ਰੋਕਣ 'ਚ ਮਦਦ ਮਿਲਦੀ ਹੈ।

© 2016 News Track Live - ALL RIGHTS RESERVED