ਫੂਡ ਸੇਫਟੀ ਟੀਮ ਨੇ ਟੋਲ ਪਲਾਜਾ ਤੇ ਨਾਕਾ ਲਗਾ ਕੇ ਭਰੇ ਸੈਂਪਲ

Nov 03 2018 03:39 PM
ਫੂਡ ਸੇਫਟੀ ਟੀਮ ਨੇ ਟੋਲ ਪਲਾਜਾ ਤੇ ਨਾਕਾ ਲਗਾ ਕੇ ਭਰੇ ਸੈਂਪਲ



ਪਠਾਨਕੋਟ
ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਮਿਸ਼ਨਰ ਫੂਡ ਅਤੇ ਡਰੱਗ ਐਡਮਨਿਸ਼ਟ੍ਰੇਸ਼ਨ ਪੰਜਾਬ ਸ. ਕਾਹਨ ਸਿੰਘ ਪੰਨੂੰ ਜੀ ਦੇ ਹੁਕਮਾਂ ਅਤੇ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਫੂਡ ਸੇਫਟੀ ਵਿੰਗ ਵੱਲੋਂ ਸਹਿਰ ਅੰਦਰ ਮਿਲਾਵਟ ਖੋਰੀ ਨੂੰ ਰੋਕਣ ਲਈ ਵਿਸ਼ੇਸ ਮੂਹਿੰਮ ਚਲਾਈ ਜਾ ਰਹੀ ਹੈ । 
ਜਿਸ ਅਧੀਨ ਅੱਜ ਫੂਡ ਸੇਫਟੀ ਵਿੰਗ ਜਿਸ ਵਿੱਚ ਸਹਾਇਕ ਕਮਿਸ਼ਨਰ ਫੂਡ ਸੇਫਟੀ ਸ੍ਰੀ ਰਜਿੰਦਰ ਪਾਲ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ. ਕਸਮੀਰ ਸਿੰਘ ਅਤੇ ਫੂਡ ਸੇਫਟੀ ਅਫਸ਼ਰ ਸ੍ਰੀਮਤੀ ਸਿਮਰਿਤ ਕੌਰ ਵੱਲਂ ਸਾਂਝੇ ਤੋਰ ਤੇ ਗੁਪਤ ਸੂਚਨਾ ਦੇ ਅਧਾਰ ਤੇ ਸਨੀਵਾਰ ਸਵੇਰੇ ਕਰੀਬ 4 ਵਜੇ ਪਿੰਡ ਰਸਪਾਲਵਾਂ ਟੋਲ ਪਲਾਜਾ ਤੇ ਨਾਕਾ ਲਗਾਇਆ ਗਿਆ। ਨਾਕੇ ਦੋਰਾਨ ਫਿਗੋ ਗੱਡੀ ਨੂੰ ਕਾਬੂ ਕੀਤਾ ਗਿਆ ਜਿਸਦਾ ਨੰਬਰ ਜੇ.ਕੇ.08 –5927 ਸੀ ਜਿਸ ਵਿੱਚ ਕਰੀਬ 2 ਕਵਿੰਟਲ 20 ਕਿਲੋ ਪਨੀਰ ਸੀ ਜੋ ਕਿ ਹਿਮਾਚਲ ਸਪਲਾਈ ਹੋਣ ਜਾ ਰਿਹਾ ਸੀ। ਗੱਡੀ ਚਾਲਕ ਨੇ ਟੀਮ ਨੂੰ ਦੱਸਿਆ ਕਿ ਉਹ ਸੈਣੀ ਡੇਅਰੀ ਦੀਨਾਨਗਰ ਦਾ ਮਾਲਕ ਹੈ ਅਤੇ ਉਹ ਹਿਮਾਚਲ ਪ੍ਰਦੇਸ ਵਿੱਚ ਪਨੀਰ ਸਪਲਾਈ ਕਰਨ ਜਾ ਰਿਹਾ ਹੈ। ਟੀਮ ਵੱਲੋਂ ਗੱਡੀ ਨੂੰ ਰੋਕ ਕੇ ਪਨੀਰ ਦਾ ਸੈਂਪਲ ਲਿਆ ਗਿਆ। 
ਇਸ ਮਗਰੋਂ ਗੁਜਰਾਤ ਤੋਂ ਆ ਰਿਹਾ ਇੱਕ ਤੇਲ ਦਾ ਟੈਂਕਰ ਰੋਕਿਆ ਗਿਆ ਜਿਸ ਵਿੱਚ ਕਰੀਬ 33 ਟਨ ਰਿਫਾਇੰਡ ਸੋਇਆਬੀਨ ਆਇਲ ਸੀ ਜੋ ਕਠੂਆ ਜਾ ਰਿਹਾ ਸੀ। ਵਿਭਾਗੀ ਟੀਮ ਵੱਲੋਂ ਟੈਂਕਰ ਵਿੱਚੋਂ ਰਿਫਾਇੰਡ ਸੋਇਆਬੀਨ ਆਇਲ ਦਾ ਸੈਂਪਲ ਲਿਆ ਗਿਆ। ਇਸ ਤੋਂ ਇਲਾਵਾ ਟੀਮ ਵੱਲੋਂ ਗਾਂਧੀ ਚੋਕ ਵਿੱਚ ਸਥਿਤ ਦੋ ਹਲਵਾਈਆਂ ਦੀ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਅਤੇ ਮਠਿਆਈ ਅਤੇ ਖੋਏ ਦੇ ਸੈਂਪਲ ਭਰੇ ਗਏ। ਡਰਾਈ ਫਰੂਟ ਦੀ ਦੁਕਾਨ ਤੋਂ ਕਾਜੂ ਦੇ ਸੈਂਪਲ ਭਰੇ ਗਏ। ਸਹਾਇਕ ਕਮਿਸ਼ਨਰ ਫੂਡ ਸ੍ਰੀ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੀਲ ਕੀਤੇ ਗਏ ਸਾਰੇ ਸੈਂਪਲਾਂ ਨੂੰ ਫੂੜ ਲੈਬਾਰਟਰੀ ਖਰੜ ਜਾਂਚ ਲਈ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਂਣ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। 

© 2016 News Track Live - ALL RIGHTS RESERVED