ਤੜਕਸਾਰ ਗਹਿਰੀ ਧੁੰਧ ਪੈਣ ਨਾਲ ਲੋਕ ਹੈਰਾਨ

Nov 06 2018 04:15 PM
ਤੜਕਸਾਰ ਗਹਿਰੀ ਧੁੰਧ ਪੈਣ ਨਾਲ ਲੋਕ ਹੈਰਾਨ

ਗੁਰਦਾਸਪੁਰ

ਗੁਰਦਾਸਪੁਰ ਦੇ ਨੇੜਲੇ ਇਲਾਕਿਆਂ 'ਚ ਅੱਜ ਸਵੇਰੇ ਤੜਕਸਾਰ ਗਹਿਰੀ ਧੁੰਧ ਪੈਣ ਨਾਲ ਲੋਕ ਹੈਰਾਨ ਹੋ ਗਏ, ਕਿਉਂਕਿ ਇਸ ਤਰ੍ਹਾਂ ਦੀ ਧੁੰਧ ਦਸੰਬਰ ਦੇ ਅਖੀਰ 'ਚ ਦਿਖਾਈ ਦਿੰਦੀ ਹੈ। ਸਵੇਰ ਦੇ ਸਮੇਂ ਗਹਿਰੀ ਧੁੰਧ ਆਸਮਾਨ 'ਤੇ ਹੋਣ ਕਾਰਨ ਇਸ ਦਾ ਆਵਾਜਾਈ 'ਤੇ ਜ਼ਿਆਦਾ ਅਸਰ ਦਿਖਾਈ ਦਿੱਤਾ, ਜਿਸ ਕਾਰਨ ਵਾਹਨ ਚਾਲਕਾਂ ਨੂੰ ਕਰੀਬ 8 ਵਜੇਂ ਤੱਕ ਆਪਣੇ-ਆਪਣੇ ਵਾਹਨਾਂ ਦੀ ਹੈਡ ਲਾਈਟ ਚੱਲਾ ਕੇ ਸਫਰ ਕਰਨਾ ਪਿਆ। ਬੱਸ ਚਾਲਕਾਂ ਦੇ ਅਨੁਸਾਰ ਗਹਿਰੀ ਧੁੰਧ ਕਾਰਨ ਬੱਸਾਂ ਦੀ ਗਤੀ 30 ਕਿਲੋਮੀਟਰ ਪ੍ਰਤੀ ਘੰਟਾ ਤੋਂ ਵਧ ਨਹੀਂ ਕੀਤੀ ਜਾ ਸਕੀ। ਦੱਸ ਦੇਈਏ ਕਿ ਅਚਾਨਕ ਮੌਸਮ 'ਚ ਹੋਏ ਪਰਿਵਰਤਨ ਨੇ ਲੋਕਾਂ ਨੂੰ ਗਰਮ ਕੱਪੜੇ ਪਾਉਣ ਲਈ ਮਜ਼ਬੂਰ ਕਰ ਦਿੱਤਾ ਹੈ। ਧੁੰਧ ਕਾਰਨ ਅੱਜ ਸਵੇਰੇ ਸੈਰ ਕਰਨ ਵਾਲਿਆ ਦੀ ਗਿਣਤੀ ਬਹੁਤ ਘੱਟ ਦਰਜ ਕੀਤੀ ਗਈ।
ਅੱਜ ਸਵੇਰੇ ਤੜਕਸਾਰ ਪਈ ਗਹਿਰੀ ਧੁੰਧ ਸੰਬੰਧੀ ਜਦ ਡਾਕਟਰ ਕੇ. ਐੱਸ. ਬੱਬਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਗਹਿਰੀ ਧੁੰਧ ਸਮੇਂ ਤੋਂ ਪਹਿਲਾ ਹੀ ਪੈ ਗਈ ਹੈ। ਇਸ ਦਾ ਅਸਰ ਉਨ੍ਹਾਂ ਮਰੀਜ਼ਾਂ 'ਤੇ ਜ਼ਿਆਦਾ ਹੋਵੇਗਾ, ਜਿਨ੍ਹਾ ਨੂੰ ਸਾਹ ਅਤੇ ਦਮੇ ਦੀ ਸਮੱਸਿਆ ਹੈ। ਉਨ੍ਹਾਂ ਕਿਹਾ ਕਿ ਜਿਹੜੀ ਧੁੰਧ ਅੱਜ ਪਈ ਹੈ, ਉਸ 'ਚ ਕੁਝ ਮਿੱਟੀ ਦੇ ਕਣ ਵੀ ਹੁੰਦੇ ਹਨ, ਜੋ ਸਿਹਤ ਲਈ ਹਾਨੀਕਾਰਨ ਹਨ।  

© 2016 News Track Live - ALL RIGHTS RESERVED