ਦਿਵਿਆਂਗ ਬੱਚਿਆਂ ਵੱਲੋਂ ਦਿਵਾਲੀ ਦੇ ਮੋਕੇ ਲਈ ਬਣਾਏ ਸਮਾਨ ਦੀ ਪ੍ਰਦਰਸਨੀ ਲਗਾਈ

Nov 07 2018 03:35 PM
ਦਿਵਿਆਂਗ ਬੱਚਿਆਂ ਵੱਲੋਂ ਦਿਵਾਲੀ ਦੇ ਮੋਕੇ ਲਈ ਬਣਾਏ ਸਮਾਨ ਦੀ ਪ੍ਰਦਰਸਨੀ ਲਗਾਈ


ਪਠਾਨਕੋਟ
ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਦਿਵਿਆਂਗ ਬੱਚਿਆਂ ਵੱਲੋਂ ਦਿਵਾਲੀ ਦੇ ਮੋਕੇ ਲਈ ਬਣਾਏ ਸਮਾਨ ਦੀ ਇੱਕ ਵਿਸ਼ੇਸ ਪ੍ਰਦਰਸਨੀ ਲਗਾਈ ਗਈ। ਅੱਜ ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਇਸ ਪ੍ਰਦਰਸਨੀ ਵਿਖੇ ਵਿਸ਼ੇਸ ਤੋਰ ਤੇ ਹਾਜ਼ਰ ਹੋਏ ਅਤੇ ਦਿਵਿਆਂਗ ਬੱਚਿਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਦਿਵਾਲੀ ਦਾ ਸਮਾਨ ਵੀ ਖਰੀਦਿਆ। ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਦਿਵਿਆਂਗ ਬੱਚਿਆਂ ਦੇ ਸਕੂਲ ਦੀ ਅਧਿਆਪਿਕਾ ਸ੍ਰੀਮਤੀ ਰਾਜੂ ਬਾਲਾ ਨੇ ਦੱਸਿਆ ਕਿ ਦਿਵਾਲੀ ਨੂੰ ਲੈ ਕੇ ਬੱਚੇ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਇਸ ਸਮਾਨ ਦੀ ਤਿਆਰੀ ਕਰ ਰਹੇ ਹਨ ਅਤੇ ਜੋ ਵੀ ਵਿਅਕਤੀ ਪ੍ਰਦਰਸ਼ਨੀ ਵਿਖੇ ਪਹੁੰਚ ਰਹੇ ਹਨ ਉਹ ਲੋਕ ਬੱਚਿਆਂ ਦੇ ਕੰਮ ਦੀ ਕਾਫੀ ਸਰਾਹਨਾ ਕਰ ਰਹੇ ਹਨ। 
ਸ੍ਰੀ ਰਾਮਵੀਰ ਜੀ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਦਿਵਿਆਂਗ ਬੱਚਿਆਂ ਵੱਲੋਂ ਅਜਿਹਾ ਸਮਾਨ ਤਿਆਰ ਕਰ ਕੇ ਲੋਕਾਂ ਨੂੰ ਗਰੀਨ ਦਿਵਾਲੀ ਕਲੀਨ ਦਿਵਾਲੀ ਮਨਾਉਂਣ ਦਾ ਸੰਦੇਸ ਦਿੱਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਅਜਿਹੇ ਕਾਰਜ ਇਨ•ਾਂ ਬੱਚਿਆਂ ਵਿੱਚ ਹੋਰ ਵੀ ਜੋਸ ਭਰੇਗਾ ਅਤੇ ਭਵਿੱਖ ਅੰਦਰ ਅਜਿਹੀ ਕਲ•ਾ ਇਨ•ਾਂ ਬੱਚਿਆਂ ਦੇ ਕਾਰਜ ਵਿੱਚ ਹੋਰ ਨਿਵਾਰ ਲਿਆਵੇਗੀ।

© 2016 News Track Live - ALL RIGHTS RESERVED