ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 15 ਪੈਸੇ ਦੀ ਕਮੀ

Nov 09 2018 03:15 PM
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 15 ਪੈਸੇ ਦੀ ਕਮੀ

ਨਵੀਂ ਦਿੱਲੀ —

ਦੇਸ਼ਭਰ ਵਿਚ ਲਗਾਤਾਰ ਘੱਟ ਹੋ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਾਰਨ ਆਮ ਲੋਕਾਂ ਨੂੰ ਰਾਹਤ ਮਿਲਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਵਿਚ 15 ਪੈਸੇ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ 15 ਪੈਸੇ ਦੀ ਕਮੀ ਦਰਜ ਕੀਤੀ ਗਈ ਹੈ। ਨਵੀਂਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 78.09 ਰੁਪਏ ਅਤੇ ਡੀਜ਼ਲ ਦੀ ਕੀਮਤ 72.74 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਆਰਥਿਕ ਸ਼ਹਿਰ ਮੁੰਬਈ ਦੀ ਗੱਲ ਕਰੀਏ ਇਥੇ 15 ਪੈਸੇ ਦੀ ਕਮੀ ਨਾਲ ਪੈਟਰੋਲ 83.57 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 16 ਪੈਸੇ ਦੀ ਕਮੀ ਨਾਲ 76.22 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। 

ਮੰਨਿਆ ਜਾ ਰਿਹਾ ਹੈ ਕਿ ਤੇਲ ਦਾ ਆਯਾਤ ਸਸਤਾ ਹੋਣ ਕਾਰਨ ਜਿਥੇ ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਮੇਤ ਹੋਰ ਤੇਲ ਉਤਪਾਦਾਂ ਦੀਆਂ ਕੀਮਤਾਂ ਘਟਦੀਆਂ ਹਨ, ਉਥੇ ਤੇਲ ਆਯਾਤ ਲਈ ਡਾਲਰ ਦੀ ਜ਼ਰੂਰਤ ਘੱਟ ਹੋਣ ਕਾਰਨ ਰੁਪਏ ਦੀ ਗਿਰਾਵਟ ਵੀ ਘੱਟ ਹੁੰਦੀ ਹੈ।

ਸ਼ਹਿਰ                        ਪੈਟਰੋਲ ਦੀਆਂ ਕੀਮਤਾਂ                                             ਡੀਜ਼ਲ ਦੀਆਂ ਕੀਮਤਾਂ

ਦਿੱਲੀ                                    78.06 ਰੁਪਏ                                                    72.74 ਰੁਪਏ
ਕੋਲਕਾਤਾ                                79.98 ਰੁਪਏ                                                    74.60 ਰੁਪਏ     
ਮੁੰਬਈ                                    83.57  ਰੁਪਏ                                                   76.22 ਰੁਪਏ     
ਚੇਨਈ                                    81.08 ਰੁਪਏ                                                    76.89 ਰੁਪਏ     

ਗੁਜਰਾਤ                                 75.10 ਰੁਪਏ 
ਹਰਿਆਣਾ                                77.02 ਰੁਪਏ 
ਹਿਮਾਚਲ ਪ੍ਰਦੇਸ਼                      76.73 ਰੁਪਏ 
ਜੰਮੂ ਅਤੇ ਕਸ਼ਮੀਰ                      78.78 ਰੁਪਏ 

ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ 

ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਅੱਜ ਪੈਟਰੋਲ 83.27 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਚ ਪੈਟਰੋਲ 83.87 ਰੁਪਏ, ਲੁਧਿਆਣੇ ਵਿਚ 83.74 ਰੁਪਏ ਅਤੇ ਪਟਿਆਲੇ ਵਿਚ 83.67 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਸ਼ਹਿਰ                                    ਪੈਟਰੋਲ ਦੀਆਂ ਕੀਮਤਾਂ

ਜਲੰਧਰ                                                 83.42 ਰੁਪਏ     
ਅਮ੍ਰਿਤਸਰ                                           84.03 ਰੁਪਏ     
ਲੁਧਿਆਣਾ                                              83.74 ਰੁਪਏ     
ਪਟਿਆਲਾ                                              83.67 ਰੁਪਏ     

© 2016 News Track Live - ALL RIGHTS RESERVED