ਕਾਲੀ ਦੀਵਾਲੀ ਮਨਾਉਂਦੇ ਹੋਏ ਰੋਸ ਮਾਰਚ ਕੀਤਾ

Nov 09 2018 03:15 PM
ਕਾਲੀ ਦੀਵਾਲੀ ਮਨਾਉਂਦੇ ਹੋਏ ਰੋਸ ਮਾਰਚ ਕੀਤਾ

ਗੁਰਦਾਸਪੁਰ

ਸੰਯੁਕਤ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਜ਼ਿਲਾ ਗੁਰਦਾਸਪੁਰ ਦੇ ਨੇਤਾਵਾਂ ਕੁਲਦੀਪ ਪੂਰੋਵਾਲ,ਅਮਰਜੀਤ ਸ਼ਾਸਤਰੀ, ਸੋਮ ਸਿੰਘ, ਸੁਭਾਸ਼ ਚੰਦਰ, ਸਲਵਿੰਦਰ ਕੁਮਾਰ, ਦਿਲਬਾਗ ਸਿੰਘ, ਹਰਜਿੰਦਰ ਸਿੰਘ ਵਡਾਲਾ ਆਦਿ ਦੀ ਅਗਵਾਈ ਵਿਚ ਤਨਖ਼ਾਹ ਕਟੌਤੀ ਤੇ ਹੋਰ ਅਧਿਆਪਕ ਮਾਮਲਿਆਂ ਦਾ ਹੱਲ ਕਰਨ ਦੇ ਲਈ ਮੁੱਖ ਮੰਤਰੀ ਪੰਜਾਬ ਵਲੋਂ ਲਿਖਤੀ ਦਿੱਤੀ ਮੀਟਿੰਗ ਨਾ ਕਰਨ ਦੇ ਰੋਸ ਵਜੋਂ  ਕਾਲੀ ਦੀਵਾਲੀ ਮਨਾਉਂਦੇ ਹੋਏ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ। 
 ਨੇਤਾਵਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਤਨਖ਼ਾਹ ਕਟੌਤੀ ਵਾਲਾ ਕਾਲਾ ਫੈਸਲਾ ਲਿਆਉਣ ਦੇ ਨਾਲ ਨਾਲ ਉਕਤ ਪੀਡ਼ਤ ਅਧਿਆਪਕਾਂ ਨੂੰ ਪਿਛਲੇ ਪੰਜ ਮਹੀਨੇ ਤੋਂ ਤਨਖ਼ਾਹ ਵੀ ਨਹੀਂ ਦਿੱਤੀ ਗਈ। ਰੈਗੂਲਰ ਕਰਮਚਾਰੀਆਂ ਨੂੰ ਵੀ ਇਸ ਦੀਵਾਲੀ ’ਤੇ ਤਨਖ਼ਾਹ ਤੇ ਡੀ.ਏ ਨਹੀਂ ਦਿੱਤਾ ਗਿਆ। ਇਸ ਕਾਰਨ ਸਮੁੱਚੇ ਅਧਿਆਪਕ ਵਰਗ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਦੇ ਲਈ ਜ਼ਬਰਦਸਤੀ ਤਬਾਦਲੇ ਤੇ ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ’ਤੇ ਸੰਯੁਕਤ ਅਧਿਆਪਕ ਨੇਤਾ ਮੱਖਣ ਕੋਹਾਡ਼, ਪੈਨਸ਼ਨ ਯੂਨੀਅਨ ਵਲੋਂ ਨਿਰਮਲ ਸਿੰਘ ਬੋਪਾਰਾਏ, ਜੋਗਿੰਦਰ ਪਾਲ ਸੈਣੀ, ਇਫਟੂ ਨੇਤਾ ਜੋਗਿੰਦਰ ਪਾਲ ਨੇ ਵੀ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕੀਤੀ। ਇਸ ਮੌਕੇ ਤੇ ਕੁਲਵੰਤ ਸਿੰਘ, ਉਪਕਾਰ ਸਿੰਘ ਵਡਾਲਾ ਬਾਂਗਰ, ਅਨਿਲ ਕੁਮਾਰ, ਗੁਰਪ੍ਰੀਤ ਰੰਗੀਲੀਪੁਰ, ਪ੍ਰਿੰਸੀਪਲ ਅਮਰਜੀਤ ਮਨੀ, ਰਜਨੀ ਪ੍ਰਕਾਸ਼ ਸਿੰਘ, ਜਗਦੀਸ ਰਾਜ, ਸਤਨਾਮ ਸਿੰਘ, ਗੁਰਦਿਆਲ ਚੰਦ, ਸਵਿੰਦਰ ਸਿੰਘ ਕਲਸੀ, ਜਸਬੀਰ ਕੌਰ, ਦਲਜੀਤ ਸਿੰਘ ਖਾਲਸਾ ਆਦਿ ਹਾਜ਼ਰ ਸੀ।

© 2016 News Track Live - ALL RIGHTS RESERVED