ਜਨਵਰੀ ਵਿਚ ਆਯੋਜਿਤ ਕੀਤਾ ਜਾਵੇਗਾ ਕੌਮੀ ਪਸ਼ੂਧਨ ਮੁਕਾਬਲਾ-2019

Nov 12 2018 03:10 PM
ਜਨਵਰੀ ਵਿਚ ਆਯੋਜਿਤ ਕੀਤਾ ਜਾਵੇਗਾ ਕੌਮੀ ਪਸ਼ੂਧਨ ਮੁਕਾਬਲਾ-2019


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਨਾਲ ਜੁੜ•ੇ ਅਗਾਂਹ ਵਧੂ ਕਿਸਾਨਾਂ ਲਈ 12 ਨਵੰਬਰ ਨੂੰ ਜਿਲ•ਾ ਪਠਾਨਕੋਟ ਵਿਖੇ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦਿੱਤੀ।   
ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ “ਕੌਮੀ ਪਸ਼ੂਧਨ ਮੁਕਾਬਲਾ-2019”  ਲਈ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਸ਼ੁਰੂ ਹੋਣਗੇ ਜਦਕਿ ਸਾਲਾਨਾ ਕੌਮੀ ਪਸ਼ੂ ਧੰਨ ਮੁਕਾਬਲਾ ਅਗਲੇ ਸਾਲ ਦੇ ਜਨਵਰੀ ਮਹੀਨੇ ਵਿਚ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ ਪਸ਼ੂ ਪਾਲਕ ਮੱਝਾਂ, ਦੇਸੀ ਤੇ ਵਲੈਤੀ ਗਾਂਵਾਂ ਤੇ ਬੱਕਰੀਆਂ ਦੀ ਰਜਿਸਟ੍ਰੇਸ਼ਨ ਸਬੰਧਤ ਇਲਾਕੇ ਦੇ ਪਸ਼ੂ ਹਸਪਤਾਲ ਵਿੱਚ ਕਰਵਾਉਣ। ਉਨ•ਾਂ ਦੱਸਿਆ ਇਨ•ਾਂ ਬਲਾਕ ਪੱਧਰ ਦੇ ਜੇਤੂ ਪਸ਼ੂ ਹੀ ਕੌਮੀ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਲਈ ਯੋਗ ਸਮਝੇ ਜਾਣਗੇ ਅਤੇ ਚਾਹਵਾਨ ਕਿਸਾਨ ਜਲਦ ਤੋਂ ਜਲਦ ਆਪਣੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਪਸ਼ੂ ਪਾਲਣ ਵਿਭਾਗ ਕੋਲ ਕਰਵਾਉਣ।  
ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਖੇਤੀਬਾੜੀ ਸੈਕਟਰ ਵਿੱਚ ਮੋਜੂਦ ਸਮੇ ਖੜੋਤ ਹੋਣ ਕਰਕੇ ਪਸ਼ੂ ਪਾਲਣ ਦੇ ਨਾਲ ਸਬੰਧਤ ਕਿੱਤਿਆਂ (ਡੇਅਰੀ, ਪੋਲਟਰੀ, ਪਿਗਰੀ, ਬੱਕਰੀ ਪਾਲਣ/ਭੇਡ ਪਾਲਣ ਆਦਿ) ਨੂੰ ਉਤਸਾਹਿਤ ਕਰਨ ਦੀ ਜ਼ਰੂਰਤ ਹੈ। ਜਿਸ ਲਈ ਪੰਜਾਬ ਸਰਕਾਰ ਪਸ਼ੂ ਪਾਲਣ ਦੇ ਧੰਦੇ ਨੂੰ ਸੂਬੇ ਵਿਚ ਵਿਕਸਿਤ ਕਰਨ ਲਈ ਵੱਡੇ ਪੱਧਰ 'ਤੇ ਫੈਸਲੇ ਲੈ ਰਹੀ ਹੈ ਜਿਸ ਅਧੀਨ ਨਾਭਾ ਤੇ ਰੋਪੜ ਵਿਖੇ ਚੱਲ ਰਹੇ ਦੋ ਬੁੱਲ ਸਟੇਸ਼ਨ ਕਮ ਫਰੋਜ਼ਿਨ ਸੀਮਨ ਬੈਂਕ ਦਾ ਵਿਆਪਕ ਪੱਧਰ 'ਤੇ ਆਧੁਨਿਕਰਣ ਕੀਤਾ ਹੈ, ਜਿਥੇ ਉਚ ਕੋਟੀ ਦੇ ਸਾਨ•ਾਂ ਅਤੇ ਝੋਟਿਆਂ ਦਾ ਵੀਰਜ ਪਸ਼ੂ ਪਾਲਕਾਂ ਨੂੰ ਮੁਹੱਈਆ ਕਰਵਾਉਣ ਲਈ ਪੈਦਾ ਕੀਤਾ ਜਾ ਰਿਹਾ ਹੈ ਅਤੇ ਸੂਬੇ ਵਿਚ ਮੱਝਾਂ ਪਾਲਣ ਦੇ ਰੁਝਾਨ ਨੂੰ ਦੇਖਦੇ ਹੋਏ ਛੇਤੀ ਹੀ ਤਰਨਤਾਰਨ ਜਿਲੇ ਦੇ ਬੂਹ ਪਿੰਡ ਵਿਖੇ ਕੌਮੀ ਪੱਧਰ ਦਾ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ ਜਿਸ ਲਈ ਪਹਿਲੇ ਬਜਟ ਵਿਚ ਪੱਟੀ ਵਿਖੇ ਮੱਝਾਂ ਦਾ ਖੋਜ ਕੇਂਦਰ ਸਥਾਪਿਤ ਕਰਨ ਜਾ ਰਹੀ ਹੈ। 
ਉਨ•ਾਂ ਦੱਸਿਆ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਖੇਤਰ ਨਾਲ ਜੋੜਨ ਦੇ ਲਈ ਅਤੇ ਵੈਟਰਨਰੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਰਾਮਪੁਰਾ ਫੂਲ, ਬੰਠਿਡਾ ਵਿਖੇ  92.14 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਵੈਟਰਨਰੀ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ। ਜਲਦ ਹੀ ਇਸ ਅਤੀ ਆਧੁਨਿਕ ਵੈਟਰਨਰੀ ਕਾਲਜ ਵਿਚ ਕਲਾਸਾਂ ਸੁਰੂ ਕਰ ਦਿਤੀਆਂ ਜਾਣਗੀਆਂ ਅਤੇ ਡੇਅਰੀ ਵਿਭਾਗ ਵਲੋਂ ਕਿਸਾਨਾਂ ਨੂੰ ਪ੍ਰੇਰਿਤ ਕਰਕੇ  3322 ਨਵੇਂ ਡੇਅਰੀ ਯੂਨਿਟ ਕੀਤਾ ਜਾ ਰਹੇ ਹਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਲਭੂਸਣ  ਡਿਪਟੀ ਡਾਇਰੈਕਟਰ ਪਸੂ ਪਾਲਣ ਪਠਾਨਕੋਟ ਨੇ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਚਾਰ ਬਲਾਕਾਂ ਅੰਦਰ ਉਪਰੋਕਤ ਮੁਕਾਬਲੇ ਕਰਵਾਏ ਜਾਣੇ ਹਨ। ਬਲਾਕ ਪੱਧਰੀ ਦੁੱਧ ਚੂਆਈ ਮੁਕਾਬਲੇ  12 ਨਵੰਬਰ ਸਾਮ 5 ਵਜੇਂ ਬਲਾਕ ਪਠਾਨਕੋਟ ਲਈ ਪਠਾਨਕੋਟ ਵੈਟਨਰੀ ਪੋਲੀ ਕਲੀਨਿਕ ਮਨਵਾਲ, ਧਾਰਕਲ•ਾ ਬਲਾਕ ਲਈ ਧਾਰਕਲ•ਾਂ ਦੇ ਪਿੰਡ ਤਿਰਹਾੜੀ , ਨਰੋਟ ਜੈਮਲ ਸਿੰਘ ਬਲਾਕ ਲਈ ਪਸੂ ਹਸਪਤਾਲ  ਨਰੋਟ ਜੈਮਲ ਸਿੰਘ ਅਤੇ  ਸੁਜਾਨਪੁਰ ਬਲਾਕ ਲਈ  ਪਸੂ ਹਸਪਤਾਲ ਸੁਜਾਨਪੁਰ ਵਿਖੇ ਵਿਵਸਥਾ ਕੀਤੀ ਗਈ ਹੈ। ਜਿਸ ਕਿਸਾਨ ਜਾਂ ਕਿਸੇ ਹੋਰ ਪਸੂ ਪਾਲਕ ਨੇ ਉਪਰੋਕਤ ਮੁਕਾਬਲੇ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਉਹ ਨਜਦੀਕੀ ਹਸਪਤਾਲ ਅੰਦਰ ਪਸੂ ਹਸਪਤਾਲ ਵਿਖੇ ਰਜਿਸਟ੍ਰੇਸਨ ਕਰਵਾ ਸਕਦੇ ਹਨ। ਇਸ ਮੁਕਾਬਲੇ ਦੋਰਾਨ 12 ਨਵੰਬਰ ਸੋਮਵਾਰ ਨੂੰ ਪਸੂਆਂ ਦੇ ਮੁਕਾਬਲੇ ਸੁਰੂ ਹੋਣਗੇ ਜੋ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਕੀਤੇ ਜਾਣਗੇ।     

© 2016 News Track Live - ALL RIGHTS RESERVED