ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਦੀ ਮੀਟਿੰਗ

Nov 15 2018 03:35 PM
ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ  ਦੀ ਮੀਟਿੰਗ

ਹੁਸ਼ਿਆਰਪੁਰ

ਅਮਰਨਾਥ ਯਾਤਰਾ ਸਬੰਧੀ ਡਿਊਟੀ ’ਤੇ ਗਏ ਫਾਰਮਾਸਿਸਟਾਂ ਦੇ ਟੀ. ਏ./ਡੀ. ਏ. ਦੀ ਅਦਾਇਗੀ ਸਬੰਧੀ ਕੋਈ ਕਾਰਵਾਈ ਨਾ ਹੋਣ ਅਤੇ ਸਿਵਲ ਸਰਜਨ ਵੱਲੋਂ ਡਾਇਰੈਕਟਰ ਸਿਹਤ ਸੇਵਾਵਾਂ ਨੂੰ ਇਸ ਸਬੰਧੀ ਲਿਖੇ ਗਏ ਪੱਤਰ ਸਬੰਧੀ ਡੇਢ ਮਹੀਨਾ ਬੀਤ ਜਾਣ ਉਪਰੰਤ ਵੀ ਦਫ਼ਤਰ ਵੱਲੋਂ ਕੋਈ ਸੰਜੀਦਗੀ ਨਾ ਦਿਖਾਉਣ ’ਤੇ ਪੰਜਾਬ ਰਾਜ ਫਾਰਮਾਸਿਸਟ ਐਸੋਸੀਏਸ਼ਨ ਜ਼ਿਲਾ ਹੁਸ਼ਿਆਰਪੁਰ ਦੀ ਮੀਟਿੰਗ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਨਾਲ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਫਾਰਮਾਸਿਸਟ ਐਸੋਸੀਏਸ਼ਨ ਦੇ ਜ਼ਿਲਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਜ਼ਿਲੇ ਅੰਦਰ ਕੰਮ ਕਰ ਰਹੇ ਫਾਰਮਾਸਿਸਟਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਸਬੰਧੀ ਸਿਵਲ ਸਰਜਨ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਥੇਬੰਦੀ ਵੱਲੋਂ ਰੋਸ ਪ੍ਰਗਟ ਕੀਤਾ ਗਿਆ। ਮੀਟਿੰਗ ਦੌਰਾਨ ਹੀ ਸਿਵਲ ਸਰਜਨ ਵੱਲੋਂ ਡਾਇਰੈਕਟਰ ਸਿਹਤ ਸੇਵਾਵਾਂ ਨਾਲ ਇਸ ਸਬੰਧੀ ਫੋਨ ’ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਇਹ ਅਦਾਇਗੀ ਵਿਭਾਗ ਵੱਲੋਂ ਕਰਨੀ ਬਣਦੀ ਹੈ ਅਤੇ ਟੀ. ਏ./ਡੀ. ਏ. ਦੇ ਬਿੱਲ ਭੇਜਣ ’ਤੇ ਜਲਦ ਹੀ ਇਨ੍ਹਾਂ ਦੀ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਸਬੰਧੀ ਫੈਸਲਾ ਕੀਤਾ ਗਿਆ ਕਿ ਅਮਰਨਾਥ ਯਾਤਰਾ ਸਬੰਧੀ ਡਿਊਟੀ ਕਰਕੇ ਅਇਆ ਹਰ ਫਾਰਮਾਸਿਸਟ ਆਪਣਾ-ਆਪਣਾ ਬਿੱਲ ਯੋਗ ਪ੍ਰਣਾਲੀ ਰਾਹੀ ਜਮ੍ਹਾ ਕਰਵਾਏਗਾ, ਜਿਸ ਸਬੰਧੀ ਸਿਵਲ ਸਰਜਨ ਵੱਲੋਂ ਇਸਦੀ ਅਦਾਇਗੀ ਜਲਦ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ’ਚ ਜ਼ਿਲਾ ਪ੍ਰੈੱਸ ਸਕੱਤਰ ਵਿਜੈ ਕੁਮਾਰ ਸ਼ਰਮਾ, ਸੂਬਾ ਜੱਥੇਬੰਦਕ ਸਕੱਤਰ ਬਲਰਾਜ ਸਿੰਘ ਤੋਂ ਇਲਾਵਾ ਰਘਵੀਰ ਸਿੰਘ, ਗਗਨਦੀਪ ਥਾਂਦੀ, ਓ. ਪੀ. ਸਿੰਘ, ਵਰਿੰਦਰ ਸਿੰਘ, ਰੀਟਾ ਰਾਣੀ, ਰਾਮ ਕੁਮਾਰ, ਬਲਵਿੰਦਰ ਸਿੰਘ, ਨਿਰਮਲ ਸਿੰਘ, ਸੱਤਪਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

© 2016 News Track Live - ALL RIGHTS RESERVED