19 ਨਵੰਬਰ ਤੋਂ 25 ਨਵੰਬਰ ਤੱਕ ਕੌਮੀ ਏਕਤਾ ਹਫਤਾ

Nov 20 2018 03:46 PM
19 ਨਵੰਬਰ ਤੋਂ 25 ਨਵੰਬਰ ਤੱਕ ਕੌਮੀ ਏਕਤਾ ਹਫਤਾ

ਪਠਾਨਕੋਟ

ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ 19 ਨਵੰਬਰ ਤੋਂ 25 ਨਵੰਬਰ ਤੱਕ ਕੌਮੀ ਏਕਤਾ ਹਫਤਾ ਮਨਾਇਆ ਜਾ ਰਿਹਾ ਹੈ, ਜਿਸ ਅਧੀਨ ਸਬੰਧਤ ਵਿਭਾਗਾਂ ਵੱਲੋਂ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਆਪਣੇ ਦਫਤਰ ਵਿਖੇ ਉਪਰੋਕਤ ਸਬੰਧਤ ਪ੍ਰੋਗਰਾਮ ਅਧੀਨ ਸਬੰਧਤ ਵਿਭਾਗਾਂ ਦੇ ਮੁੱਖੀਆਂ ਨਾਲ ਮੀਟਿੰਗ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਖਵਿੰਦਰ ਸਿੰਘ ਜਿਲ•ਾ ਭਲਾਈ ਅਫਸ਼ਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ ਪਠਾਨਕੋਟ, ਸਾਧਨਾ ਸੋਹਲ ਜਿਲ•ਾ ਪ੍ਰੋਗਰਾਮ ਅਫਸ਼ਰ ਪਠਾਨਕੋਟ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। 
 ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)ਨੇ ਦੱਸਿਆ ਕਿ 19 ਨਵੰਬਰ ਨੂੰ ਜਿਲ•ੇ ਅੰਦਰ ਕੌਮੀ ਏਕਤਾ ਦਿਹਾੜਾ ਮਨਾਇਆ ਗਿਆ ਹੈ ਜਿਸ ਅਧੀਨ ਸਕੂਲਾਂ ਵਿੱਚ ਸੈਮੀਨਾਰ ਆਯੋਜਿਤ ਕੀਤੇ ਗਏ ਹਨ ਅਤੇ ਸਵੇਰ ਦੀ ਸਭਾ ਅੰਦਰ ਬੱਚਿਆਂ ਨੂੰ ਭਾਰਤੀ ਸਵੀਧਾਨ ਦੇ ਪਿਅੰਬਰ ਨੂੰ ਵੀ ਪੜ ਕੇ ਸੁਣਾਇਆ ਗਿਆ ਹੈ। ਊਨ•ਾਂ ਦੱਸਿਆ ਕਿ ਕੌਮੀ ਏਕਤਾ ਦਿਹਾੜੇ ਅਧੀਨ ਹੀ 20 ਨਵੰਬਰ ਨੂੰ ਘੱਟ ਗਿਣਤੀ ਵਰਗ ਦੇ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਧੀਨ ਜਾਗਰੁਕ ਕਰਨ ਦੇ ਲਈ ਸੈਮੀਨਾਰ ਲਗਾਏ ਜਾਣਗੇ। ਉਨ•ਾਂ ਦੱਸਿਆ ਕਿ 21 ਨਵੰਬਰ ਨੂੰ ਭਾਸਾਈ ਸਾਂਝ ਦਿਵਸ ਮਨਾਇਆ ਜਾਵੇਗਾ ਅਤੇ ਵੱਖ ਵੱਖ ਪ੍ਰੋਗਰਾਮਾਂ ਅਧੀਨ ਕਿਸ ਤਰ•ਾਂ ਭਾਸਾ ਦੀ ਵਿਰਾਸਤ ਨੂੰ ਸੰਭਾਲਿਆਂ ਜਾ ਸਕਦਾ ਹੈ ਅਧੀਨ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ 22 ਨਵੰਬਰ ਨੂੰ ਐਸ.ਸੀ./ ਐਸ.ਟੀ. ਦੇ ਹਿੱਤਾਂ ਲਈ ਜਾਗਰੁਕ ਕਰਨ ਦੇ ਲਈ ਪ੍ਰੋਗਰਾਮ ਕਰਵਾਏ ਜਾਣਗੇ, 23 ਨਵੰਬਰ ਨੂੰ ਸੱਭਿਆਚਾਰ ਏਕਤਾ ਦਿਹਾੜਾ ਮਨਾਇਆ ਜਾਵੇਗਾ, 24 ਨਵੰਬਰ ਨੂੰ ਉਪਰੋਕਤ ਹਫਤੇ ਅਧੀਨ ਮਹਿਲਾ ਦਿਵਸ ਮਨਾਇਆ ਜਾਵੇਗਾ ਅਤੇ 25 ਨਵੰਬਰ ਪ੍ਰਦੂਸਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਜਾਗਰੁਕ ਕਰਨ ਲਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। 

© 2016 News Track Live - ALL RIGHTS RESERVED