ਦੂਜੇ ਦਿਨ 1625 ਬੱਚਿਆਂ ਨੰੁੂ ਪਿਲਾਈਆਂ ਗਈਆਂ ਦੋ ਬੰੂਦਾਂ ਜ਼ਿੰਦਗੀ ਦੀਆਂ

Nov 20 2018 03:46 PM
ਦੂਜੇ ਦਿਨ 1625 ਬੱਚਿਆਂ ਨੰੁੂ ਪਿਲਾਈਆਂ ਗਈਆਂ ਦੋ ਬੰੂਦਾਂ ਜ਼ਿੰਦਗੀ ਦੀਆਂ


ਪਠਾਨਕੋਟ
ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਾਲਥੀਆ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ Tਮਿਸ਼ਨ ਤੰਦਰੁਸਤ ਪੰਜਾਬT ਤਹਿਤ ਜਿਲੇ੍ਹ ਅੰਦਰ ਚੱਲ ਰਹੇ ਮਾਈਗੇ੍ਰਟਰੀ ਪਲਸ ਪੋਲਿਓ ਰਾਊਂਡ ਦੇ ਦੂਜੇ ਦਿਨ ਅੱਜ ਮਾਈਗੇ੍ਰਟਰੀ ਅਬਾਦੀ ਦੇ0-5 ਸਾਲ ਦੇ1625ਬੱਚਿਆਂ ਨੂੂੰ ਪੋਲਿਓ ਰੋਕੂ ਬੰੁੂਦਾਂ ਪਿਲਾਈਆਂ ਗਈਆਂ। ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ੍ਹ ਟੀਕਾਕਰਨ ਅਫਸਰ ਡਾ.ਕਿਰਨ ਬਾਲਾ ਦੇ ਦੱਸਿਆ ਕਿ ਜਿਲੇ੍ਹ ਨੰੁੂ ਪੋਲਿਓ ਮੁਕਤ ਰੱਖਣ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ ਇਸ ਤਿੰਨ ਦਿਨਾਂ ਰਾਊਂਡ ਦੌਰਾਨ ਜਿਲੇ੍ਹ ਦੀ ਲਗਭਗ 28,283 ਮਾਈਗੇ੍ਰਟਰੀ ਅਬਾਦੀ ਦੇ 0 ਤੋਂ 05 ਸਾਲ ਦੇ 4040 ਬੱਚਿਆਂ ਨੂੰ ਪੋਲਿਓ ਦੀਆਂ ਬੰੂਦਾਂ ਪਿਲਾਈਆਂ ਜਾਣਗੀਆਂ। ੳੁਨ੍ਹਾਂ ਦੱਸਿਆ ਕਿ ਬੀਤੇ ਦਿਨੀ ਕੱਲ ਹੋਏ ਰਾਊਂਡ ਦੇ ਪਹਿਲੇ ਦਿਨ 2205 ਅਤੇ ਅੱਜ ਮਿਤੀ 19.11.2018 ਨੰੁੂ ਦੂਜੇ ਦਿਨ ਮਾਈਗੇ੍ਰਟਰੀ ਅਬਾਦੀ ਦੇ 1625ਬੱਚਿਆਂ ਨੂੰ ਪੋਲਿਓ ਰੋਕੂ ਬੰੁੂਦਾਂ ਪਿਲਾਈਆਂ ਗਈਆਂ ਹਨ। ੳੁਨਾਂ ਕਿਹਾ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਚਲਾੳੁਣ ਲਈ ਸਿਹਤ ਵਿਭਾਗ ਦੀਆਂ 30 ਟੀਮਾਂ,12 ਸੁਪਵਾਈਜ਼ਰ ਅਤੇ 60 ਟੀਮ ਮੈਂਬਰ ਕੰਮ ਕਰ ਰਹੇ ਹਨ। ਇਨਾਂ ਟੀਮਾਂ ਦੁਆਰਾ ਜਿਲਾਂ੍ਹ ਅਤੇ ਬਲਾਕ ਪੱਧਰ ਤੇ ਝੱਗੀਆਂ,ਝੋਂਪੀੜੀਆਂ, ਸੱਲਮ ਏਰੀਆ ਅਤੇ ਭੱਠਿਆਂ ਆਦਿ ਤੇ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ 0 ਤੋਂ 05 ਸਾਲ ਦੇ ਬੱਚਿਆਂ ਨੂੰ ਪੋਲਿਓ ਦੀਆਂ ਬੰੂਦਾਂ ਪਿਲਾਈਆਂ ਜਾ ਰਹੀਆਂ ਹਨ।ੳੁਨਾਂ ਦੱਸਿਆ ਕਿ ਇਸ ਰਾਊਂਡ ਦੀ ਮੋਨੀਟੀਰਿੰਗ ਵਾਸਤੇ ਡਾਇਰੈਕਟੋਰੇਟ ਚੰਡੀਗ੍ਹੜ ਤੋਂ ਵਿਸ਼ੇਸ਼ ਡਿਪਟੀ ਡਾਇਰੈਕਟਰ ਡਾ.ਗੁਰਮਿੰਦਰ ਸਿੰਘ ਅੱਜ ਪਠਾਨਕੋਟ ਪਹੰੁਚੇ ਜਿਨਾਂ੍ਹ ਨੇ ਮਨਵਾਲ ਭੱਠੇ,ਗਾੳੁਸ਼ਾਲਾ ਅਤੇ ਪੰਜਾਬ ਮਹਿਲ ਦੇ ਸੱਲਮ ਏਰੀਐ’ਚ ਜਾ ਕੇ ਮਾਈਗੇ੍ਰਟਰੀ ਪਲਸ ਪੋਲਿਓ ਰਾਊਂਡ ਦਾ ਨਿਰਖਿਣ ਕੀਤਾ।
ਡਾ.ਕਿਰਨ ਬਾਲਾ ਨੇ ਇਸ ਸੰਬਧੀ ਪੰਚਾਇਤਾਂ, ਭੱਠੇ ਦੇ ਮਾਲਕਾਂ, ਫੈਕਟਰੀਆਂ ਦੇ ਮਾਲਕਾਂ,ੳੁਸਾਰੀ ਦੇ ਕੰਮ ਕਰਵਾ ਰਹੇ ਠੇਕੇਦਾਰ/ਕੰਪਨੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰਾਜ ਤੋਂ ਬਾਹਰ ਤੋਂ ਆਏ ਹੋਏ 0 ਤੋਂ 05 ਤੱਕ ਦੇ ਪ੍ਰਵਾਸੀ ਬੱਚਿਆਂ ਨੰੁੂ ਪੋਲਿਓ ਬੂੰਦਾਂ ਪਿਲਾੳੁਣ ਲਈ ਬੱਚਿਆਂ ਦੇ ਮਾਤਾ-ਪਿਤਾ ਤੇ ਸੰਬਧੀਆਂ ਨੂੰ ਪ੍ਰੇਰਨ, ਕਿੳੁਂਕਿ ਭਾਵੇਂ ਸਾਲ 2014 ਵਿੱਚ ਪੋਲਿਓ 5radicate ਹੋ ਗਿਆ ਸੀ ਪਰ ਅਜੇ ਵੀ ਇਸ ਬੀਮਾਰੀ ਹੋਣ ਦਾ ਖਤਰਾ ਹੈ ਕਿੳੁਂਕਿ ਭਾਰਤ ਦੇ ਗੁਆਂਢੀ ਦੇਸ਼ਾਂ ਜਿਵੇਂ ਪਾਕਿਸਤਾਨ, ਅਫਗਾਨੀਸਤਾਨ ਮੁਲਕਾਂ ਵਿੱਚ ਇਸ ਵਾਇਰਸ ਦੇ ਸੰਚਾਰ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਇਹ ਪਲਸ ਪੋਲਿਓ ਮੁੰਹਿਮ ਹਰ ਸਾਲ ਚਲਾਈ ਜਾਂਦੀ ਹੈ। ਇਸ ਮੌਕੇ ਜਿਲਾ੍ਹ ਸਿਹਤ ਅਫਸਰ ਡਾ.ਤਰਸੇਮ ਸਿੰਘ, ਸਕੂਲ ਹੈਲਥ ਕੋਆਰਡੀਨੇਟਰ ਸ਼੍ਰੀ ਪੰਕਜ ਕੁਮਾਰ, ਸ਼੍ਰੀ ਵਿਿਪਨ ਹਾਜ਼ਰ ਸਨ।

 

© 2016 News Track Live - ALL RIGHTS RESERVED