ਫੂਡ ਸੇਫਟੀ ਐਕਟ ਤਹਿਤ ਲੋਕਾਂ ਨੂੰ ਕੀਤਾ ਗਿਆ ਜਾਗਰੂਕ

Jun 15 2018 03:18 PM
ਫੂਡ ਸੇਫਟੀ ਐਕਟ ਤਹਿਤ ਲੋਕਾਂ ਨੂੰ ਕੀਤਾ ਗਿਆ ਜਾਗਰੂਕ


ਹੁਸ਼ਿਆਰਪੁਰ
ਮਿਸ਼ਨ ਤੰਦਰੁਸਤ ਪੰਜਾਬ  ਤਹਿਤ ਚੰਗੀ ਸਿਹਤ, ਚੰਗੀ ਸੋਚ, ਸਿਹਤਮੰਦ ਪੰਜਾਬ ਬਣਾਉਣ ਲਈ ਪੰਜਾਬ ਸਰਕਾਰ ਦਾ ਇਕ ਅਗਾਂਹਵਾਧੂ ਉਪਰਾਲਾ ਹੈ। ਇਸ ਸਬੰਧੀ ਜ਼ਿਲਾ ਸਿਹਤ ਅਫ਼ਸਰ ਡਾ. ਸੇਵਾ ਸਿੰਘ  ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ।ਇਸ ਮੀਟਿੰਗ 'ਚ ਸ਼ਹਿਰੀ ਖੇਤਰ ਨਾਲ ਸਬੰਧਤ ਹੋਟਲ ਅਤੇ ਰੈਸਟੋਰੈਂਟਾਂ ਦੇ ਮਾਲਕ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਸਿਹਤ ਅਫ਼ਸਰ ਨੇ ਦੱਸਿਆ ਕਿ ਤੰਦਰੁਸਤ ਪੰਜਾਬ ਤਹਿਤ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਾਵਟ ਰਹਿਤ ਖੁਰਾਕ ਤੇ ਖੁਰਾਕੀ ਵਸਤਾਂ ਦੀ ਸਪਲਾਈ, ਰੈਸਟੋਰੈਂਟਾਂ ਦੀ ਰਸੋਈ ਸਫ਼ਾਈ,  ਰਹਿਣਯੋਗ ਸਾਫ਼ ਵਾਤਾਵਰਣ, ਸਾਫ਼ ਪੀਣਯੋਗ ਪਾਣੀ ਤੇ ਲੋਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ 'ਚ ਸੁਧਾਰ ਲਿਆਉਣਾ ਹੈ। ਉਨ•ਾਂ ਦੱਸਿਆ ਕਿ ਵਿਭਾਗ ਵੱਲੋਂ ਹਰੇਕ ਸ਼ੁੱਕਰਵਾਰ ਫੂਡ ਸੇਫਟੀ ਐਕਟ ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥ ਦੀ ਸੁਰੱਖਿਆ ਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਜਾਗਰੂਕ ਕੀਤਾ ਜਾਂਦਾ ਹੈ । ਇਸ ਮੌਕੇ ਉਨ•ਾਂ ਵੱਲੋਂ ਸ਼ਹਿਰ 'ਚ ਫਲ ਅਤੇ ਸਬਜ਼ੀ  ਦੀਆਂ ਰੇਹੜੀਆਂ ਦੀ ਚੈਕਿੰਗ ਕੀਤੀ ਤੇ ਗਲੇ-ਸੜੇ ਫ਼ਲ ਤੇ ਸਬਜ਼ੀਆਂ ਸੁਟਵਾਈਆਂ ਤੇ ਉਨ•ਾਂ ਰੇਹੜੀਆਂ ਵਾਲਿਆਂ ਨੂੰ ਤਾੜਨਾ ਵੀ ਕੀਤੀ ਜੇਕਰ ਉਹ ਨਾ ਬਾਜ਼ ਆਏ ਤਾਂ ਆਉਣ ਵਾਲੇ ਦਿਨਾਂ ਵਿਚ ਸੈਂਪਲ ਭਰ ਕੇ ਭੇਜੇ ਜਾਣਗੇ ਤੇ ਵੱਡੀ ਪੱਧਰ 'ਤੇ ਜੁਰਮਾਨਾ ਵੀ ਹੋ ਸਕਦਾ ਹੈ । ਉਨ•ਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਤੇ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਇਹ ਛਾਪੇਮਾਰੀ ਲਗਾਤਾਰ ਜਾਰੀ ਰਹੇਗੀ । 

© 2016 News Track Live - ALL RIGHTS RESERVED