ਧੂੜ ਹਨੇਰੀ ਦੀ ਚੜਿਆ ਗੁਬਾਰ, ਲੌਕ ਹੋ ਰਹੇ ਪਰੇਸ਼ਾਨ

Jun 15 2018 03:37 PM
ਧੂੜ ਹਨੇਰੀ ਦੀ ਚੜਿਆ ਗੁਬਾਰ, ਲੌਕ ਹੋ ਰਹੇ ਪਰੇਸ਼ਾਨ


ਲੁਧਿਆਣਾ 
ਸ਼ਹਿਰ ਦੀ ਹਵਾ 'ਚ ਪ੍ਰਦੂਸ਼ਣ ਦੀ ਮਾਤਰਾ ਬਹੁਤ ਜ਼ਿਆਦਾ ਖਤਰਨਾਕ ਹਾਲਤ 'ਚ ਹੈ। ਇਸ ਤਰ•ਾਂ ਦੇ ਹਾਲਾਤ ਪੈਦਾ ਹੋਣ ਕਾਰਨ ਹਵਾਵਾਂ ਦੀ ਦਿਸ਼ਾ 'ਚ ਬਦਲਾਅ ਹੋ ਗਿਆ ਹੈ ਅਤੇ ਦਿਨ-ਰਾਤ ਦੇ ਤਾਪਮਾਨ 'ਚ ਬਹੁਤ ਘੱਟ ਫਰਕ ਚੱਲ ਰਿਹਾ ਹੈ। ਸਿਰਫ ਇੰਨਾ ਹੀ ਨਹੀਂ, ਸਵੇਰ, ਦੁਪਹਿਰ, ਸ਼ਾਮ ਅਤੇ ਰਾਤ ਦਾ ਮੌਸਮ ਇੱਕੋ ਜਿਹਾ ਹੋ ਚੁੱਕਾ ਹੈ। ਦਿਨ-ਰਾਤ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਾ ਹੋਣ ਕਾਰਨ ਧੂੜ ਭਰੀ ਹਨ•ੇਰੀ ਚੱਲ ਰਹੀ ਹੈ। ਇਸ ਸਮੇਂ ਪੱਛਮ ਤੋਂ ਆਉਣ ਵਾਲੀਆਂ ਹਵਾਵਾਂ ਕਾਫੀ ਤੇਜ਼ ਹਨ, ਜਿਸ ਕਾਰਨ ਪੂਰੇ ਸੂਬੇ 'ਚ ਅਜੀਬੋ-ਗਰੀਬ ਮੌਸਮ ਬਣਿਆ ਹੋਇਆ ਹੈ। ਇਸ ਮੌਸਮ ਦੇ ਕਾਰਨ ਹਵਾ 'ਚ ਫੈਲੀ ਧੂੜ ਦੀ ਮਾਤਰਾ ਖਤਰਨਾਕ ਸਥਿਤੀ 'ਚ ਹੈ। ਇਕ ਸਮੇਂ ਤਾਂ 5 ਘੰਟਿਆਂ 'ਚ ਹੀ ਪੂਰਾ ਸ਼ਹਿਰ ਗੈਸ ਚੈਂਬਰ 'ਚ ਤਬਦੀਲ ਹੋ ਗਿਆ ਸੀ ਪਰ ਬਾਰਸ਼ ਹੋਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਲੋਕ ਇਸ ਮੌਸਮ ਕਾਰਨ ਕਾਫੀ ਪਰੇਸ਼ਾਨ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਉਹ ਘਰ 'ਚ ਹੀ ਫਸੇ ਹੋਏ ਹਨ ਅਤੇ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ: ਪਰਭਜੋਤ ਕੌਰ ਨੇ ਵਾਤਾਵਰਣ ਵਿਚ ਫ਼ੈਲੀ ਧੂੜ ਬਾਰੇ ਜਾਣਕਾਰੀ ਦਿੱਤੀ ਹੈ ਕਿ 24 ਘੰਟਿਆਂ 'ਚ ਇਹ ਧੂੜ ਸਾਫ਼ ਹੋ ਜਾਣ ਦੀ ਸੰਭਾਵਨਾ ਹੈ। ਉਨਾਂ ਦੱਸਿਆ ਕਿ ਦਿਨ ਦਾ ਤਾਪਮਾਨ ਇਸ ਸਮੇਂ ਆਮ ਨਾਲ਼ੋਂ 3-4 ਡਿਗਰੀ ਵੱਧ ਚੱਲ ਰਿਹਾ ਹੈ ਅਤੇ ਰਾਤ ਦਾ ਤਾਪਮਾਨ 6-7 ਡਿਗਰੀ ਵੱਧ ਹੈ। ਹਵਾ 'ਚ ਨਮੀ ਦੀ ਮਾਤਰਾ 20-25 ਫ਼ੀਸਦੀ ਘਟ ਜਾਣ ਕਰਕੇ ਧੂੜ ਦਾ ਗੁਬਾਰ ਆਸਮਾਨ ਵਿਚ ਉੱਚਾ ਉਠ ਰਿਹਾ ਹੈ। ਇਸ ਤੋਂ ਇਲਾਵਾ ਪੱਛਮੀ ਚੱਕਰਵਾਤ ਕਾਰਨ ਰਾਜਸਥਾਨ ਤੋਂ ਵੀ ਧੂੜ ਮਿੱਟੀ ਦਾ ਗੁਬਾਰ ਇਸ 'ਚ ਰਲ ਕੇ ਹੋਰ ਵਾਧਾ ਕਰ ਰਿਹਾ ਹੈ। 

© 2016 News Track Live - ALL RIGHTS RESERVED