ਲਾਇਨਸ ਕਲੱਬ ਗ੍ਰੇਟਰ ਪਠਾਨਕੋਟ ਦਾ ਉਦੇਸ਼ ਪਿੰਡਾਂ ਵਿੱਚ ਵਿਕਾਸ ਕਰਵਾਣਾ

Jun 20 2018 02:47 PM
ਲਾਇਨਸ ਕਲੱਬ ਗ੍ਰੇਟਰ ਪਠਾਨਕੋਟ ਦਾ ਉਦੇਸ਼ ਪਿੰਡਾਂ ਵਿੱਚ ਵਿਕਾਸ ਕਰਵਾਣਾ


ਪਠਾਨਕੋਟ 
ਲਾਇਨਸ ਕਲੱਬ ਗ੍ਰੇਟਰ ਪਠਾਨਕੋਟ ਵੱਲੋਂ ਪ੍ਰਧਾਨ ਧੀਰਜ ਮਹਾਜਨ ਦੀ ਅਗਵਾਹੀ ਹੇਠ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਜਿਲਾ ਗਵਰਨਰ 2018 ਐਸਕੇ ਪੁੰਜ ਵਿਸ਼ੇਸ਼ ਰੂਪ ਵਿੱਚ ਪੁੱਜੇ। ਇਸ ਮੌਕੇ ਪ੍ਰਧਾਨ ਧੀਰਜ ਮਹਾਜਨ ਨੇ ਕਿਹਾ ਕਿ ਲਾਇਨਸ ਕਲੱਬ ਸਾਲ 2017-18 ਵਿੱਚ ਸਾਨਦਾਰ ਕੰਮ ਕੀਤਾ ਹੈ ਅਤੇ ਮਾਨਵਤਾ ਦੇ ਕਲਿਆਨ ਲਈ ਕਈ ਪ੍ਰੋਜੇਕਟ ਕੀਤੇ। ਉਨਾ ਦੀ ਟੀਮ ਨੇ ਮੇਡੀਕਲ , ਸਮਾਜ ਸੇਵਾ, ਸਿਖਿਆ, ਦੇ ਖੇਤਰ ਵਿੱਚ ਕਈ ਪ੍ਰੋਜਕੇਟ ਕੀਤੇ ਅਤੇ ਵਾਤਾਵਰਨ ਨੂੰ ਹਰਾ ਭਰਾ ਤੇ ਸਾਫ ਰੱਖਣ ਵਿੱਚ ਪੌਦੇ ਵੀ ਲਗਾਏ। ਮੁੱਖ ਸਕੱਤਰ ਰਾਜੇਸ ਬਜਾਜ ਨੇ ਕਿਹਾ ਸਾਲ 2017-18 ਦੀ ਰਿਪੋਰਟ ਪੇਸ਼ ਕੀਤੀ ਤੇ ਕਲੱਬ ਦੇ ਕੰਮਾ ਦਾ ਵੇਰਵਾ ਦਿੱਤਾ ਤੇ ਕਿਹਾ ਕਿ ਕਲਬ ਮਾਨਵ ਕਲਿਆਨ ਲਈ ਕੰਮ ਕਰ ਰਹੀ ਹੈ। ਮੁੱਖ ਮਹਿਮਾਨ ਐਸਕੇ ਪੁੰਜ ਨੇ ਸਾਰੇ ਮੈਂਬਰਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨਾ ਨੂੰ ਜੋ ਜਿੰਮੇਦਾਰੀ ਦਿੱਤੀ ਗਈ ਹੈ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨਾ ਕਿਹਾ ਕਿ ਭਾਰਤ ਦੀ 70 ਪ੍ਰਤੀਸ਼ਤ ਜਨਤਾ ਪਿੰਡਾ ਵਿੱਚ ਵਸਦੀ ਹੈ ਅਤੇ ਕਲੱਬ ਦਾ ਮੁÎੱਖ ਉਦੇਸ਼ ਪਿੰਡਾ ਦਾ ਵਿਕਾਰ ਕਰਨਾ ਹੈ ਤੇ ਵਾਤਾਵਰਨ ਨੂੰ ਸਾਫ ਰੱਖਣਾ ਹੈ। ਇਸ ਮੌਕੇ ਐਸਡੀ ਭੱਲਾ, ਅਸ਼ੋਕ ਗੁਪਤਾ, ਬਲਬੀਰ ਮਹਾਜਨ, ਅਸ਼ਵਨੀ ਸ਼ਰਮਾ, ਰਾਕੇਸ਼ ਗੁਪਤਾ, ਹਰੀਸ ਮਹਾਜਨ, ਅੰਕੁਸ਼ ਮਹਾਜਨ, ਦਿਨੇਸ਼ ਮਹਾਜਨ, ਵਿਸਵਾਮਿੱਤਰ ਮਹਾਜਨ, ਸੰਜੀਵ ਮਹਾਜਨ, ਦੀਪਕ ਮਹਾਜਨ, ਰਾਜੀਵ ਪੁਰੀ, ਆਦਿ ਵੀ ਸ਼ਾਮਲ ਸਨ। 

© 2016 News Track Live - ALL RIGHTS RESERVED