ਐਂਟਰੈਂਸ ਟੈਸਟ ਵਿੱਚ ਪਾਸ ਹੋਣ ਤੇ ਮਿਲੇਗਾ ਐਮ.ਏ. ਇੰਗਲਿੰਗ ਵਿੱਚ ਦਾਖਲਾ

Jun 18 2018 03:19 PM
ਐਂਟਰੈਂਸ ਟੈਸਟ ਵਿੱਚ ਪਾਸ ਹੋਣ ਤੇ ਮਿਲੇਗਾ ਐਮ.ਏ. ਇੰਗਲਿੰਗ ਵਿੱਚ ਦਾਖਲਾ


ਚੰਡੀਗੜ• 
ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਫਾਰ ਵੂਮੈਨ ਸੈਕਟਰ-16 ਚੰਡੀਗੜ• ਦੇ ਟਾਪ ਕਾਲਜਾਂ ਵਿਚ ਗਿਣਿਆ ਜਾਂਦਾ ਹੈ। ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਅਤੇ ਡਿਪਲੋਮਾ ਕੋਰਸਾਂ ਦੀ ਵੀ ਕਾਲਜ ਵਿਚ ਸਹੂਲਤ ਹੈ। ਇਥੇ  ਇਸ ਸਾਲ ਐੱਮ. ਏ. ਇੰਗਲਿਸ਼ ਵਿਚ ਵਿਦਿਆਰਥੀਆਂ ਲਈ ਦਾਖਲਾ ਲੈਣਾ ਕਾਫੀ ਚੁਣੌਤੀਪੂਰਨ ਹੋਵੇਗਾ ਕਿਉਂਕਿ ਇਸ ਸਾਲ ਤੋਂ ਕਾਲਜ ਵਿਚ ਐੱਮ. ਏ. ਇੰਗਲਿਸ਼ ਵਿਚ ਦਾਖਲਾ ਲੈਣ ਲਈ ਐਂਟਰੈਂਸ ਟੈਸਟ ਦੇਣਾ ਹੋਵੇਗਾ। 
ਪਹਿਲਾਂ ਮੈਰਿਟ ਦੇ ਆਧਾਰ 'ਤੇ ਕਾਲਜ ਵਿਚ ਸਿੱਧੀ ਐਡਮਿਸ਼ਨ ਮਿਲਦੀ ਸੀ ਪਰ ਹੁਣ 60 ਸੀਟਾਂ ਵਿਚ ਐਡਮਿਸ਼ਨ ਲਈ ਐਂਟਰੈਂਸ ਟੈਸਟ ਕਲੀਅਰ ਕਰਨਾ ਹੋਵੇਗਾ। ਕਾਲਜ ਵਲੋਂ ਐਂਟਰੈਂਸ ਟੈਸਟ 30 ਜੂਨ ਨੂੰ ਲਿਆ ਜਾਵੇਗਾ, ਜੋ ਇਕ ਘੰਟੇ ਦਾ ਹੋਵੇਗਾ। ਕਾਲਜ ਵਲੋਂ ਕੁਝ ਕੋਰਸਾਂ ਵਿਚ ਦਾਖਲਾ ਸੈਂਟਰੇਲਾਈਜ਼ਡ ਕੀਤਾ ਗਿਆ ਹੈ ਤਾਂ ਕੁਝ ਕੋਰਸ ਇਹੋ ਜਿਹੇ ਹਨ ਜਿਨ•ਾਂ 'ਚ ਦਾਖਲਾ ਪਹਿਲਾਂ ਵਾਂਗ ਹੀ ਹੋਵੇਗਾ ਮਤਲਬ ਕਿ ਵਿਦਿਆਰਥੀਆਂ ਨੂੰ ਕਾਲਜ ਜਾ ਕੇ ਪ੍ਰਾਸਪੈਕਟਸ ਦੀ ਹਾਰਡ ਕਾਪੀ ਲੈਣੀ ਹੋਵੇਗੀ। 8 ਕੋਰਸਾਂ ਨੂੰ ਛੱਡ ਕੇ ਬਾਕੀ ਸਾਰੇ ਕੋਰਸਾਂ ਵਿਚ ਦਾਖਲਾ ਆਫ ਲਾਈਨ ਹੀ ਹੋਵੇਗਾ। ਕਾਲਜ ਦੇ ਜਿਹੜੇ ਕੋਰਸਾਂ ਲਈ ਐਡਮਿਸ਼ਨ ਆਨਲਾਈਨ ਹੈ ਉਹ ਹੇਠਾਂ ਦਿੱਤੇ ਗਏ ਹਨ।
 

© 2016 News Track Live - ALL RIGHTS RESERVED