ਟੀਚਰ ਵੱਲੋ ਕਰਵਾਈ ਜਾ ਰਹੀ ਪੜਾਈ ਲਈ ਬੱਚਿਆ ਦਾ ਲਿਆ ਜਾਵੇਗਾ ਫੀਡਬੈਕ

Jun 22 2018 03:28 PM
ਟੀਚਰ ਵੱਲੋ ਕਰਵਾਈ ਜਾ ਰਹੀ ਪੜਾਈ ਲਈ ਬੱਚਿਆ ਦਾ ਲਿਆ ਜਾਵੇਗਾ ਫੀਡਬੈਕ


ਚੰਡੀਗੜ•
ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਖਰਾਬ ਨਤੀਜਿਆਂ ਤੋਂ ਹੈਰਾਨ ਯੂ. ਟੀ. ਪ੍ਰਸ਼ਾਸਨ ਇਸ ਸੈਸ਼ਨ ਤੋਂ ਸਕੂਲਾਂ ਵਿਚ ਟੀਚਰਾਂ ਦਾ ਫੀਡਬੈਕ ਸਿਸਟਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਿਦਿਆਰਥੀਆਂ ਤੋਂ ਫਾਰਮ 'ਤੇ ਟੀਚਰ ਦਾ ਫੀਡਬੈਕ ਭਰਵਾਇਆ ਜਾਵੇਗਾ ਤਾਂ ਕਿ ਪਤਾ ਚੱਲ ਸਕੇ ਕਿ ਟੀਚਰ ਕਿਹੋ ਜਿਹਾ ਪੜ•ਾ ਰਿਹਾ ਹੈ। ਇਸ ਨਾਲ ਨਾ ਸਿਰਫ ਟੀਚਰਾਂ 'ਤੇ ਸ਼ਿਕੰਜਾ ਕੱਸਿਆ ਜਾ ਸਕੇਗਾ ਸਗੋਂ ਪ੍ਰਿੰਸੀਪਲ ਵੀ ਕੰਮ ਵਿਚ ਲੱਗੇ ਰਹਿਣਗੇ। ਫਿਲਹਾਲ ਚੰਡੀਗੜ• ਵਿਚ ਯੂਨੀਵਰਸਿਟੀ ਦੇ ਪੱਧਰ 'ਤੇ ਟੀਚਰਾਂ ਦਾ ਫੀਡਬੈਕ ਸਿਸਟਮ ਜ਼ਰੂਰ ਲਾਗੂ ਹੈ ਪਰ ਸਕੂਲਾਂ ਵਿਚ ਸ਼ਾਇਦ ਹੀ ਦੇਸ਼ ਦੇ ਕਿਸੇ ਹੋਰ ਹਿੱਸੇ ਵਿਚ ਇਹ ਸਿਸਟਮ ਲਾਗੂ ਹੈ। ਯੋਜਨਾ ਸਿਰੇ ਚੜ•ੀ ਤਾਂ ਇਸੇ ਸੈਸ਼ਨ ਤੋਂ ਇਸ 'ਤੇ ਕੰਮ ਸ਼ੁਰੂ ਹੋ ਜਾਵੇਗਾ। ਅਸਲ ਵਿਚ ਵਿਦਿਆਰਥੀ ਡਰ ਕਾਰਨ ਟੀਚਰਾਂ ਦਾ ਕੋਈ ਫੀਡਬੈਕ ਨਹੀਂ ਦਿੰਦੇ ਕਿਉਂਕਿ ਪ੍ਰੈਕਟੀਕਲ ਆਦਿ ਦੇ ਮਾਰਕਸ ਟੀਚਰ ਦੇ ਹੱਥ ਵਿਚ ਹੁੰਦੇ ਹਨ। ਖਾਸ ਤੌਰ 'ਤੇ 10ਵੀਂ ਤੇ 12ਵੀਂ ਕਲਾਸ ਵਿਚ ਇੰਟਰਨਲ ਅਸੈੱਸਮੈਂਟ ਮਾਇਨੇ ਰੱਖਦੀ ਹੈ। ਹੁਣ ਵਿਦਿਆਰਥੀਆਂ ਤੋਂ ਬਾਕਾਇਦਾ ਪੁੱਛਿਆ ਜਾਵੇਗਾ ਕਿ ਕਿਹੜਾ ਟੀਚਰ ਕਿਵੇਂ ਪੜ•ਾ ਰਿਹਾ ਹੈ? ਸਮੇਂ ਸਿਰ ਕੋਰਸ ਪੂਰਾ ਕਰਾਇਆ ਜਾਂ ਨਹੀਂ? ਉਹ ਕਲਾਸ ਵਿਚ ਇਹ ਆਉਂਦਾ ਵੀ ਹੈ ਜਾਂ ਨਹੀਂ ਜਾਂ ਕਿਸੇ ਹੋਰ ਕੰਮ ਵਿਚ ਲੱਗਾ ਰਹਿੰਦਾ ਹੈ। ਇੰਨਾ ਹੀ ਨਹੀਂ, ਟੀਚਰ ਨੂੰ ਜੇ ਪੜ•ਾਈ ਤੋਂ ਇਲਾਵਾ ਦੂਸਰੇ ਕੰਮ ਵਿਚ ਲਾਇਆ ਗਿਆ ਹੈ ਤਾਂ ਪ੍ਰਿੰਸੀਪਲ ਵੀ ਬਾਕਾਇਦਾ ਫੀਡਬੈਕ ਦੇ ਸਕਣਗੇ ਕਿ ਫਲਾਣਾ ਟੀਚਰ ਇੰਨੇ ਦਿਨ ਇਸ ਕੰਮ ਵਿਚ ਰੁੱਝਾ ਰਿਹਾ, ਜਿਸ ਨਾਲ ਨਾ ਸਿਰਫ ਕਲਾਸਾਂ ਪ੍ਰਭਾਵਿਤ ਰਹੀਆਂ, ਬਲਕਿ ਸਾਲਾਨਾ ਨਤੀਜੇ ਵੀ ਪ੍ਰਭਾਵਿਤ ਹੋ ਸਕਦੇ ਹਨ। 
ਐਜੂਕੇਸ਼ਨ ਸੈਕਟਰੀ ਬੀ. ਐੱਲ. ਸ਼ਰਮਾ ਮੁਤਾਬਕ ਜੋ ਟੀਚਰ ਹਾਲ ਹੀ ਵਿਚ ਭਰਤੀ ਹੋਏ ਹਨ ਤੇ ਪ੍ਰੋਬੇਸ਼ਨ ਪੀਰੀਅਡ ਵਿਚ ਹਨ, ਦਾ ਤਾਂ ਕਨਫਰਮੇਸ਼ਨ ਹੀ ਇਸ ਫੀਡਬੈਕ ਦੇ ਹਿਸਾਬ ਨਾਲ ਤੈਅ ਹੋਵੇਗਾ। ਪ੍ਰਿੰਸੀਪਲ ਵੀ ਟੀਚਰਾਂ ਦੀ ਪ੍ਰਫਾਰਮੈਂਸ ਨੂੰ ਲੈ ਕੇ ਆਪਣੇ ਪੱਧਰ 'ਤੇ ਕਾਰਵਾਈ ਕਰਨਗੇ। ਸਿਰਫ ਪ੍ਰੋਬੇਸ਼ਨ ਦੇ ਟੀਚਰਾਂ 'ਤੇ ਹੀ ਸ਼ਿਕੰਜਾ ਨਹੀਂ ਕੱਸਿਆ ਜਾਵੇਗਾ ਬਲਕਿ ਰੈਗੂਲਰ ਟੀਚਰਾਂ ਦੀ ਵੀ ਜਵਾਬਦੇਹੀ ਤੈਅ ਹੋਵੇਗੀ। ਮਿਡਲ ਲੈਵਲ ਦੇ ਅਫਸਰ ਅਕੈਡਮਿਕ ਤੌਰ 'ਤੇ ਸਕੂਲਾਂ ਦੀ ਚੈਕਿੰਗ ਕਰਨਗੇ। ਯੂ. ਟੀ. ਪ੍ਰਸ਼ਾਸਨ ਪਹਿਲਾਂ ਹੀ ਜ਼ੀਰੋ ਤੋਂ 70 ਫੀਸਦੀ ਦੇ ਨਤੀਜੇ ਦੇਣ ਵਾਲੇ ਟੀਚਰਾਂ ਨੂੰ ਸਜ਼ਾ ਵਜੋਂ ਛੁੱਟੀਆਂ ਵਿਚ ਉਨ•ਾਂ ਤੋਂ ਵਾਧੂ ਕਲਾਸਾਂ ਲਵਾ ਚੁੱਕਾ ਹੈ।

© 2016 News Track Live - ALL RIGHTS RESERVED