ਤਿੰਨ ਸਮਗਲਰਾਂ ਤੋਂ 4 ਕਰੋੜ ਦੀ ਹੌਰੋਇਨ ਬਰਾਮਦ

Jul 07 2018 03:27 PM
ਤਿੰਨ ਸਮਗਲਰਾਂ ਤੋਂ 4 ਕਰੋੜ ਦੀ ਹੌਰੋਇਨ ਬਰਾਮਦ


ਲੁਧਿਆਣਾ
ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਟੀਮ ਨੇ ਅੱਜ ਇਕ ਔਰਤ ਸਮੱਗਲਰ ਨੂੰ ਡੇਢ ਕਰੋੜ ਦੀ ਹੈਰੋਇਨ ਸਮੇਤ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਥਾਣਾ ਡਾਬਾ ਦੇ ਅਧੀਨ ਆਉਂਦੇ ਇਲਾਕੇ ਜੈਨ ਦੇ ਠੇਕੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਸੇ ਸਮੇਂ ਸਾਹਮਣਿਓਂ ਇਕ ਪੈਦਲ ਆ ਰਹੀ ਔਰਤ ਔਰਤ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਪਿੱਛੇ ਮੁੜ ਕੇ ਭੱਜਣ ਲੱਗੀ, ਜਿਸ ਤੋਂ ਬਾਅਦ ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਔਰਤ ਨੂੰ ਕਾਬੂ ਕਰ ਲਿਆ, ਜਿਸ ਤੋਂ ਬਾਅਦ ਮੌਕੇ 'ਤੇ ਡੀ. ਐੱਸ. ਪੀ. ਰਾਜੇਸ਼ ਕੁਮਾਰ ਨੂੰ ਬੁਲਾ ਕੇ ਮਹਿਲਾ ਪੁਲਸ ਮੁਲਾਜ਼ਮ ਨੇ ਉਕਤ ਔਰਤ ਦੇ ਬੈਗ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 308 ਗ੍ਰਾਮ ਹੈਰੋਇਨ ਦੀ ਖੇਪ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕਰੀਬ ਡੇਢ ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ। ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰ ਕੇ ਉਸ ਦੀ ਪਛਾਣ ਸੁਰਿੰਦਰ ਕੌਰ (50) ਸਾਲ ਪਤਨੀ ਰੋਸ਼ਨ ਲਾਲ ਵਾਸੀ ਸਤਿਗੁਰੂ ਨਗਰ, ਡਾਬਾ ਵਜੋਂ ਕੀਤੀ ਹੈ, ਜਿਸ ਖਿਲਾਫ ਪੁਲਸ ਸਟੇਸ਼ਨ ਡਾਬਾ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ। ਔਰਤ ਸਮੱਗਲਰ ਆਪ ਵੀ ਨਸ਼ਾ ਕਰਨ ਦੀ ਹੈ ਆਦੀ: ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਔਰਤ ਸਮੱਗਲਰ ਸੁਰਿੰਦਰ ਕੌਰ ਪਿਛਲੇ 3-4 ਸਾਲਾਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੀ ਸੀ, ਜੋ ਕਿ ਨਸ਼ਾ ਵੇਚਣ ਦੇ ਨਾਲ-ਨਾਲ ਆਪ ਵੀ ਹੈਰੋਇਨ ਦਾ ਨਸ਼ਾ ਕਰਦੀ ਹੈ। ਉਨ•ਾਂ ਦੱਸਿਆ ਕਿ ਉਕਤ ਔਰਤ ਬਹੁਤ ਹੈਵੀ ਡੋਜ਼ ਦਾ ਦਿਨ ਵਿਚ ਕਈ ਵਾਰ ਨਸ਼ਾ ਕਰਦੀ ਹੈ, ਜਿਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ । ਔਰਤ ਸਮੱਗਲਰ ਦੇ ਦੋਵੇਂ ਪੁੱਤਰ ਜੇਲ 'ਚ ਬੰਦ: ਹਰਬੰਸ ਸਿੰਘ ਨੇ ਦੱਸਿਆ ਕਿ ਫੜੀ ਗਈ ਔਰਤ ਦੇ ਦੋ ਬੇਟੇ ਹਨ, ਜਿਨ•ਾਂ ਵਿਚੋਂ ਇਕ ਲੜਕੇ 'ਤੇ ਚੋਰੀ ਕਰਨ ਅਤੇ ਦੂਜੇ 'ਤੇ ਕਤਲ ਦੇ ਯਤਨ ਦਾ ਪਰਚਾ ਲੁਧਿਆਣਾ 'ਚ ਦਰਜ ਹੈ ਅਤੇ ਇਸ ਸਮੇਂ ਦੋਵੇਂ ਲੜਕੇ ਜੇਲ ਵਿਚ ਹੀ ਬੰਦ ਹਨ। ਉਨ•ਾਂ ਦੱਸਿਆ ਕਿ ਔਰਤ ਦਾ ਪਤੀ ਰੌਸ਼ਨ ਲਾਲ ਇਕ ਲੋਹੇ ਦੀ ਫੈਕਟਰੀ ਵਿਚ ਲੇਬਰ ਦਾ ਕੰਮ ਕਰਦਾ ਹੈ।

© 2016 News Track Live - ALL RIGHTS RESERVED