ਸੇਹਤ ਵਿਭਾਗ ਨੇ ਕੀਤੀ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ

Jul 08 2018 03:17 PM
ਸੇਹਤ ਵਿਭਾਗ ਨੇ ਕੀਤੀ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ


ਲੁਧਿਆਣਾ
ਨਸ਼ਿਆਂ ਦੇ ਮਾਮਲੇ ਤੇ ਸਰਕਾਰ ਅਤੇ ਮਹਿਕਮਾ ਸ਼ਿਕੰਜਾ ਹੋਰ ਕਸਦਾ ਜਾ ਰਿਹਾ ਹੈ ਅਤੇ ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਸਰਿੰਜ ਵੇਚਣੀ ਵੀ ਮਹਿੰਗੀ ਪੈ ਸਕਦੀ ਹੈ, ਜਿਸ ਤੋਂ ਲੱਗਦਾ ਹੈ ਕਿ ਸਰਕਾਰ ਨਸ਼ੇ ਦੇ ਮਾਮਲੇ 'ਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤਣਾ ਚਾਹੁੰਦੀ।
ਇਸੇ ਕੜੀ ਤਹਿਤ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਮੱਦੇਨਜ਼ਰ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਸਿਵਲ ਸਰਜਨ ਲੁਧਿਆਣਾ ਡਾ. ਪਰਵਿੰਦਰਪਾਲ ਸਿੰਘ ਸਿੱਧੂ ਦੀਆਂ ਹਦਾਇਤਾਂ ਅਨੁਸਾਰ ਡਾ. ਸੰਤੋਸ਼ ਕੌਰ ਐੱਸ.ਐੱਮ.ਓ. ਡੇਹਲੋਂ ਨੇ ਡਾ. ਸੁਖਜਿੰਦਰ ਸਿੰਘ, ਕਰਮਜੀਤ ਸਿੰਘ ਫਾਰਮਾਸਿਸਟ ਅਤੇ ਸੰਤੋਖ ਸਿੰਘ ਅਤੇ ਟੀਮ ਦੇ ਨਾਲ ਡੇਹਲੋਂ ਦੀਆਂ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ। 
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸੰਤੋਸ਼ ਕੌਰ ਨੇ ਦਵਾਈਆਂ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਬਿਨਾਂ ਕਿਸੇ ਡਾਕਟਰ ਦੀ ਪਰਚੀ ਦੇ ਕੋਈ ਵੀ ਸਰਿੰਜ ਦੇਣ ਵਾਲੇ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਵਲੋਂ ਲਿਖੇ ਜਾਣ ਤੇ ਵੀ ਇੰਜੈਕਸ਼ਨ ਨਾਲ ਸਿਰਫ ਇੱਕ ਹੀ ਸਰਿੰਜ ਦਿੱਤੀ ਜਾਵੇ। ਉਨ•ਾਂ ਕਿਹਾ ਕਿ ਕੋਈ ਵੀ ਦਵਾਈ ਡਾਕਟਰ ਦੀ ਪਰਚੀ ਤੋਂ ਬਿਨਾ ਨਹੀਂ ਦਿੱਤੀ ਜਾਣੀ ਚਾਹੀਦੀ।  ਇਸ ਸਬੰਧੀ ਗੱਲਬਾਤ ਕਰਦਿਆਂ ਐੱਸ.ਐੱਮ.ਓ. ਨੇ ਕਿਹਾ ਕਿ ਚੈਕਿੰਗ ਦੌਰਾਨ ਦਵਾਈਆਂ ਦੀਆਂ ਦੁਕਾਨਾਂ ਦਾ ਰਿਕਾਰਡ, ਲਾਇਸੰਸ ਅਤੇ ਦਵਾਈਆਂ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਾਂ ਵਾਲਿਆਂ ਨੂੰ ਨਸ਼ੇ ਦੇ ਤੌਰ 'ਤੇ ਵਰਤੀਆਂ ਜਾ ਸਕਣ ਵਾਲੀਆਂ ਦਵਾਈਆਂ ਨਾ ਵੇਚਣ ਦੀ ਹਦਾਇਤ ਵੀ ਕੀਤੀ ਗਈ। ਉਨ•ਾਂ ਦੱਸਿਆ ਕਿ ਚੈੱਕ ਕੀਤੀਆਂ ਗਈਆਂ ਸਾਰੀਆਂ ਦੁਕਾਨਾਂ 'ਤੇ ਰਿਕਾਰਡ ਠੀਕ ਪਾਇਆ ਗਿਆ। 
ਮਲੌਦ, (ਇਕਬਾਲ)– ਪੰਜਾਬ ਸਰਕਾਰ ਦੇ ਪ੍ਰੋਗਰਾਮ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐੱਸ. ਡੀ. ਐੱਮ. ਪਾਇਲ ਮੈਡਮ ਸਵਾਤੀ ਟਿਵਾਣਾ ਦੀਆਂ ਹਦਾਇਤਾਂ ਅਤੇ ਐੱਸ. ਐੱਮ. ਓ. ਮਲੌਦ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਡਾਕਟਰ ਵਿਨੇ ਬਾਲੀ, ਡਾ. ਗੁਰਜਿੰਦਰ ਕੌਰ ਅਤੇ ਐੱਸ. ਐੱਚ. ਓ. ਮਲੌਦ ਥਾਣੇਦਾਰ ਨਛੱਤਰ ਸਿੰਘ ਦੀ ਅਗਵਾਈ ਹੇਠ ਸਾਂਝੀ ਟੀਮ ਨੇ ਮਲੌਦ ਦੇ ਸਾਰੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ। ਇਸ ਮੌਕੇ 'ਤੇ ਮੈਡੀਕਲ ਸਟੋਰਾਂ ਦੇ ਲਾਇਸੰਸ ਚੈੱਕ ਕੀਤੇ ਅਤੇ ਸਟੋਰ ਮਾਲਕਾਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਬਿਨਾਂ ਡਾਕਟਰ ਦੀ ਪਰਚੀ ਦੇ ਮਰੀਜ਼ ਨੂੰ ਕੋਈ ਵੀ ਦਵਾਈ ਨਾ ਦੇਣ। ਉਨ•ਾਂ ਹਦਾਇਤ ਕੀਤੀ ਕਿ ਉਹ ਕੋਈ ਵੀ ਨਸ਼ੀਲੀ ਦਵਾਈ ਜਿਵੇ ਕਿ ਐਲਪ੍ਰੈਕਸ, ਕਲੋਵਾਜੀਪਾਮ ਤੇ ਟਰਾਮਾਡੋਲ ਦਵਾਈ ਨਾ ਵੇਚਣ। ਉਨ•ਾਂ ਕਿਹਾ ਕਿ ਜੇਕਰ ਕੋਈ ਮੈਡੀਕਲ ਸਟੋਰ ਅਜਿਹੀ ਪਾਬੰਦੀ ਸ਼ੁਦਾ ਦਵਾਈ ਵੇਚਦਾ ਪਾਇਆ ਗਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ 'ਤੇ ਐੱਸ. ਐੱਚ. ਓ. ਮਲੌਦ ਥਾਣੇਦਾਰ ਨਛੱਤਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹਰ ਪ੍ਰਕਾਰ ਦੇ ਨਸ਼ੇ ਖਿਲਾਫ ਮੁਹਿੰਮ ਚੱਲ ਰਹੀ ਹੈ ਅਤੇ ਮੈਡੀਕਲ ਸਟੋਰ ਮਾਲਕ ਵੀ ਸਹਿਯੋਗ ਕਰਨ। ਇਸ ਮੌਕੇ ਬੀ. ਈ. ਈ. ਨਰਿੰਦਰਪਾਲ ਸਿੰਘ ਮਾਨ, ਸੋਹਣ ਸਿੰਘ ਤੇ ਹੋਰ ਅਧਿਕਾਰੀ ਨਾਲ ਸਨ

© 2016 News Track Live - ALL RIGHTS RESERVED