ਨਬਾਲਿਗਾਂÎ ਨੂੰ ਭੱਜਾ ਕੇ ਲਾ ਜਾਣ ਦੇ ਦੋਸ਼ ਵਿਚੋ ਦੋ ਖਿਲਾਫ ਮਾਮਲਾ ਦਰਜ

Jul 13 2018 03:22 PM
ਨਬਾਲਿਗਾਂÎ ਨੂੰ ਭੱਜਾ ਕੇ ਲਾ ਜਾਣ ਦੇ ਦੋਸ਼ ਵਿਚੋ ਦੋ ਖਿਲਾਫ ਮਾਮਲਾ ਦਰਜ



ਪਠਾਨਕੋਟ 
ਨਾਬਾਲਿਗਾਂ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਵਰਗਲਾ ਫੁਸਲਾ ਕੇ ਲੈ ਜਾਣ ਤੇ ਥਾਣਾ ਤਾਰਾਗੜ ਦੀ ਪੁਲੀਸ ਨੇ ਲਖਵਿੰਦਰ ਕੁਮਾਰ ਉਰਫ ਲੱਖੂ ਵਾਸੀ ਮਹਾ ਭਾਟੀ ਲਖਣਪੁਰ, ਜੰਮੂ ਕਸ਼ਮੀਰ ਅਤੇ ਪਰਦੀਪ ਕੁਮਾਰ ਵਾਸੀ ਪਜੋਕੇ ਚੱਕ, ਹੀਰਾਨਗਰ, ਜੰਮੂ ਕਸ਼ਮੀਰ ਦੇ ਖਿਲਾਫ ਧਾਰਾ 363, 366—ਏ, 34 ਦੇ ਤਹਿਤ ਮਾਮਲਾ ਦਰਜ ਕੀਤਾ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਸ ਦੀ ਲੜਕੀ ਅਦਿਤੀ ਸੈਣੀ 12ਵੀਂ ਵਿੱਚ ਪੜਦੀ ਹੈ। 10 ਜੁਲਾਈ ਨੂੰ ਉਹ ਸਵੇਰੇ 8 ਵਜੇ ਸਕੂਲ ਗਈ ਪਰ ਵਾਪਸ ਘਰ ਨਹੀਂ ਪਰਤੀ। ਜਿਸ ਦੀ ਰਿਸ਼ਤੇਦਾਰਾਂ ਵਿੱਚ ਕਾਫੀ ਤਲਾਸ਼ ਕੀਤੀ ਗਈ ਪਰ ਅਦਿਤੀ ਦਾ ਕਿਧਰੇ ਵੀ ਕੋਈ ਪਤਾ ਨਹੀਂ ਲੱਗਾ। ਉਸ ਦੇ ਸਾਂਢੂ ਅਸ਼ਵਨੀ ਕੁਮਾਰ ਵਾਸੀ ਤਾਰਾਗੜ ਨੇ ਦੱਸਿਆ ਕਿ ਉਸ ਨੇ ਅਦਿਤੀ ਸੈਣੀ ਨੂੰ ਉਕਤ ਮੁਜਲਮਾਂ ਨਾਲ ਬੱਸ ਵਿੱਚ ਬੈਠੇ 10 ਜੁਲਾਈ ਨੂੰ ਸਵੇਰੇ9 ਵਜੇ ਬੱਸ ਵਿੱਚ ਬੈਠੇ ਦੇਖਿਆ ਸੀ। ਜਿਸ ਕਾਰਨ ਮੈਨੂੰ ਪੂਰਾ ਯਕੀਨ ਹੈ ਕਿ ਉਕਤ ਮੁਜਲਮਾਂ ਨੇ ਮੇਰੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭੱਜਾ ਕੇ ਲੈ ਗਏ ਹਨ। 

© 2016 News Track Live - ALL RIGHTS RESERVED