15 ਸੈਂਪਲਾਂ ਵਿੱਚ ਪਾਈ ਗਈ ਪਾਣੀ ਦੀ ਮਾਤਰਾ

Jul 17 2018 02:58 PM
15 ਸੈਂਪਲਾਂ ਵਿੱਚ ਪਾਈ ਗਈ ਪਾਣੀ ਦੀ ਮਾਤਰਾ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸ੍ਰੀਮਤੀ ਨੀਲਿਮਾ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਅਤੇ ਸ. ਕਸਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਵਿਭਾਗ ਪਠਾਨਕੋਟ ਦੀ ਦੇਖ-ਰੇਖ ਵਿੱਚ ਸਹਿਜਾਦਾ ਨਗਰ ਪਠਾਨਕੋਟ ਵਿੱਚ ਮੋਬਾਇਲ ਵੈਨ ਰਾਹੀ ਪਹੁੰਚ ਕਰ ਕੇ ਮਿਲਕਿੰਗ ਟੈਸਟਿੰਗ ਕੈਂਪ ਲਗਾਇਆ। ਇਸ ਮੋਕੇ ਤੇ ਲੋਕਾਂ ਵੱਲੋਂ ਘਰ ਤੋਂ ਲਿਆਂਦੇ ਗਏ ਦੁੱਧ ਦੀ ਟੈਸਟਿੰਗ ਕਰਵਾਈ ਗਈ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਰੋਹਨ ਕੁਮਾਰ ਅਤੇ ਕੇ.ਪੀ. ਸਿੰਘ ਦੋਨੋ ਡੇਅਰੀ ਇੰਸਪੈਕਟਰਾਂ ਨੇ ਦੱਸਿਆ ਕਿ ਅੱਜ ਦੇ ਕੈਂਪ ਵਿੱਚ 26 ਸੈਂਪਲ ਲਏ ਗਏ ਜਿਲ•ਾਂ ਵਿੱਚੋਂ 11 ਸੈਂਪਲ ਸਹੀ ਪਾਏ ਗਏ ਅਤੇ 15 ਸੈਂਪਲਾਂ ਵਿੱਚ ਪਾਣੀ ਦੀ ਮਾਤਰਾ ਪਾਈ ਗਈ। ਉਨ•ਾਂ ਇਸ ਮੋਕੇ ਤੇ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਸਾਨੂੰ ਜਿਆਦਾ ਤੋਂ ਜਿਆਦਾ ਜਾਗਰੁਕ ਹੋਣ ਦੀ ਲੋੜ ਹੈ। ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਦੁੱਧ ਦਾ ਅਸੀਂ ਪ੍ਰਯੋਗ ਕਰ ਰਹੇ ਹਾਂ ਉਸ ਵਿੱਚ ਕੋਈ ਨੁਕਸਾਨ ਕਰਨ ਵਾਲਾ ਪਦਾਰਥ ਤਾਂ ਨਹੀਂ ਮਿਲਾਇਆ ਗਿਆ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਦੇ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਲੋਕਾਂ ਨੂੰ ਜਾਗਰੁਕ ਕਰਨ ਦੇ ਲਈ ਹੀ ਡੇਅਰੀ ਵਿਭਾਗ ਪਠਾਨਕੋਟ ਵੱਲੋਂ ਦੁੱਧ ਟੈਸਟਿੰਗ ਲਈ ਇਹ ਮੋਬਾਇਲ ਵੈਨ ਚਲਾਈ ਗਈ ਹੈ। ਉਨ•ਾਂ ਲੋਕਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਆਓ ਅਸੀਂ ਜਾਗਰੁਕ ਹੋਈਏ ਦੁੱਧ ਦੀ ਵੱਧ ਤੋਂ ਵੱਧ ਜਾਂਚ ਕਰਵਾਈਏ ਤਾਂ ਜੋ ਸਾਡੇ ਬੱਚਿਆਂ ਨੂੰ ਨਰੋਈ ਸਿਹਤ ਮਿਲ ਸਕੇ। 

© 2016 News Track Live - ALL RIGHTS RESERVED