ਸ਼ਵੇਤ ਮਲਿਕ ਨੇ ਲਗਾਏ ਸਿੰਧੂ ਤੇ ਹਮਲਾ ਕਰਨ ਦੇ ਦੋਸ਼

Jul 30 2018 02:15 PM
ਸ਼ਵੇਤ ਮਲਿਕ ਨੇ ਲਗਾਏ ਸਿੰਧੂ ਤੇ ਹਮਲਾ ਕਰਨ ਦੇ ਦੋਸ਼


ਅੰਮ੍ਰਿਤਸਰ
ਪੰਜਾਬ ਦੇ ਭਾਜਪਾ ਪ੍ਰਧਾਨ ਤੇ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਕੈਬਨਿਟ ਮੰਤਰੀ ਨਵੋਜਤ ਸਿੰਘ ਸਿੱਧੂ ਤੇ ਉਨ•ਾਂ ਦੇ ਸਾਥੀਆਂ 'ਤੇ ਹਮਲਾ ਕਰਨ ਦੇ ਦੋਸ਼ ਲਗਾਏ ਹਨ। ਉਨ•ਾਂ ਦੱਸਿਆ ਕਿ ਜਦੋਂ ਉਹ ਖੰਨਾ ਸਮਾਰਕ 'ਤੇ ਗਏ ਸਨ ਤਾਂ ਉਥੇ ਨਵਜੋਤ ਸਿੰਘ ਸਿੱਧੂ ਦੇ ਕਹਿਣ 'ਤੇ ਮਿੱਠੂ ਮਦਾਨ ਤੇ ਉਸ ਦੇ 20-25 ਸਾਥੀਆਂ ਨੇ ਉਨ•ਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।ਇਸ ਦੌਰਾਨ ਉਨ•ਾਂ ਦੇ ਹੱਥਾਂ 'ਚ ਲਾਠੀਆਂ ਤੇ ਤਲਵਾਰਾਂ ਸਨ। ਇਸ ਸਬੰਧੀ ਉਨ•ਾਂ ਨੇ ਡੀ.ਜੀ.ਪੀ. ਸਥਾਨਕ ਪੁਲਸ ਨੂੰ ਜਾਣਕਾਰੀ ਦਿੱਤੀ ਹੈ। 
ਦੂਜੇ ਪਾਸੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਮਿੱਠੂ ਮਦਾਨ ਨੇ ਇਨ•ਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ•ਾਂ ਨੇ ਪੰਜਾਬ ਭਾਜਪਾ ਪ੍ਰਧਾਨ 'ਤੇ ਕੋਈ ਹਮਲਾ ਨਹੀਂ ਕਰਵਾਇਆ। ਉਨ•ਾਂ ਨੇ ਸਿੱਧੂ ਖਿਲਾਫ ਦਿੱਤੇ ਬਿਆਨ ਦਾ ਵੀ ਵਿਰੋਧ ਕੀਤਾ ਤੇ ਕਿਹਾ ਕਿ ਉਨ•ਾਂ ਦੇ ਹੱਥਾਂ 'ਚ ਕੋਈ ਵੀ ਹਥਿਆਰ ਨਹੀਂ ਸਨ। ਉਨ•ਾਂ ਕੋਲ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਸਬੂਤ ਦੇ ਤੌਰ 'ਤੇ ਹੈ।

© 2016 News Track Live - ALL RIGHTS RESERVED