ਡਰਾਈਵਿੰਗ ਕਰਦੇ ਸਮੇਂ ਬਲੂਟੁੱਥ ਤੇ ਈਅਰਫੋਨਜ਼ ਦਾ ਇਸਤੇਮਾਲ ਕੀਤਾ ਤਾਂ ਕਟੇਗਾ ਚਲਾਨ

Jul 31 2018 03:28 PM
ਡਰਾਈਵਿੰਗ ਕਰਦੇ ਸਮੇਂ ਬਲੂਟੁੱਥ ਤੇ ਈਅਰਫੋਨਜ਼ ਦਾ ਇਸਤੇਮਾਲ ਕੀਤਾ ਤਾਂ ਕਟੇਗਾ ਚਲਾਨ


ਚੰਡੀਗੜ•
ਡਰਾਈਵਿੰਗ ਕਰਦੇ ਸਮੇਂ ਬਲੂਟੁੱਥ ਤੇ ਈਅਰਫੋਨਜ਼ ਦਾ ਇਸਤੇਮਾਲ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਅਜਿਹੇ ਵਾਹਨ ਚਲਾਉਣ ਵਾਲਿਆਂ ਖਿਲਾਫ ਟ੍ਰੈਫਿਕ ਪੁਲਸ ਸ਼ਿਕੰਜਾ ਕੱਸਣ 'ਚ ਜੁੱਟ ਗਈ ਹੈ। ਟ੍ਰੈਫਿਕ ਪੁਲਸ ਦੇ ਮੁਤਾਬਕ ਫੋਨ ਸੁਣਦੇ ਸਮੇਂ ਡਰਾਈਵਰ ਦਾ ਧਿਆਨ ਡਰਾਈਵਿੰਗ ਤੋਂ ਭਟਕ ਜਾਂਦਾ ਹੈ ਅਤੇ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਕਾਰਨ ਅਜਿਹੇ ਲੋਕਾਂ ਦੇ ਟ੍ਰੈਫਿਕ ਪੁਲਸ ਰੋਜ਼ਾਨਾ 25 ਤੋਂ 30 ਚਾਲਕਾਂ ਦੇ ਚਲਾਨ ਕੱਟ ਰਹੀ ਹੈ। 
ਟ੍ਰੈਫਿਕ ਪੁਲਸ ਨੇ ਅਜਿਹੇ ਕਈ ਲੋਕਾਂ ਨੂੰ ਵੀ ਸੀ. ਸੀ. ਟੀ. ਵੀ ਕੈਮਰੇ 'ਚ ਕੈਦ ਕੀਤਾ, ਜੋ ਲਾਈਟ ਪੁਆਇੰਟ 'ਤੇ ਖੜ•ੇ ਹੋ ਕੇ ਮੋਬਾਇਲ 'ਤੇ ਗੱਲ ਕਰਦੇ ਹਨ। ਅਜਿਹੇ ਵਾਹਨ ਚਾਲਕਾਂ ਦੇ ਚਲਾਨ ਪੁਲਸ ਘਰ ਭੇਜ ਰਹੀ ਹੈ। ਪੁਲਸ ਦੀ ਮੰਨੀਏ ਤਾਂ 6 ਮਹੀਨਿਆ 'ਚ 1775 ਚਾਲਕਾਂ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਮੋਬਾਇਲ 'ਤੇ ਗੱਲ ਕਰਨ ਵਾਲੇ ਚਾਲਕਾਂ ਦੇ ਲਾਈਸੈਂਸ ਵੀ ਰੱਦ ਕਰਾਉਣ ਦੀ ਸਿਫਾਰਿਸ਼ 'ਚ ਜੁੱਟ ਗਈ ਹੈ। ਡਰਾਈਵਿੰਗ ਕਰਦੇ ਸਮੇਂ ਮੋਬਾਇਲ ਦਾ ਇਸਤੇਮਾਲ ਕਰਨ ਵਾਲੇ ਅਜਿਹੇ ਵਾਹਨ ਚਾਲਕਾਂ ਦੇ 2015 'ਚ 5063 ਚਲਾਨ ਕੀਤੇ ਸਨ। ਸਾਲ 2016 'ਚ ਟ੍ਰੈਫਿਕ ਪੁਲਸ 3705 ਵਾਹਨ ਚਾਲਕਾਂ ਦੇ ਚਲਾਨ ਕੱਟ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 2017 'ਚ 1947 ਚਲਾਨ ਅਜਿਹੇ ਚਾਲਕਾਂ ਦੇ ਕੀਤੇ ਗਏ ਹਨ।
ਟ੍ਰੈਫਿਕ ਪੁਲਸ ਨੇ ਦੱਸਿਆ ਕਿ ਮੋਬਾਇਲ ਫੋਨ 'ਤੇ ਬਲੂਟੁੱਥ ਅਤੇ ਈਅਰਫੋਨ ਰਾਹੀਂ ਡਰਾਈਵਿੰਗ ਕਰਦੇ ਸਮੇਂ ਗੱਲ ਕਰਨ ਵਾਲੇ ਚਾਲਕ ਦਾ ਇਕ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ। ਡੀ. ਐੱਸ. ਪੀ. ਟ੍ਰੈਫਿਕ ਯਸ਼ਪਾਲ ਵਿਨਾਇਕ ਨੇ ਦੱਸਿਆ ਕਿ ਗੱਡੀ ਚਲਾਉਂਦੇ ਹੋਏ ਮੋਬਾਇਲ 'ਤੇ ਗੱਲ ਕਰਨਾ ਹਾਦਸੇ ਦਾ ਖਤਰਾ ਕਾਫੀ ਵਧਾ ਦਿੰਦਾ ਹੈ, ਇਸ ਲਈ ਲੋਕਾਂ ਨੂੰ ਡਰਾਈਵ ਕਰਦੇ ਸਮੇਂ ਅਜਿਹਾ ਕਰਨ ਤੋਂ ਬਚਣਾ ਚਾਹੀਦਾ ਹੈ।

© 2016 News Track Live - ALL RIGHTS RESERVED