ਨਾਰਕੋਟਿਕਸ ਸੈੱਲ ਦੀ ਟੀਮ ਨੇ 9.42 ਗ੍ਰਾਮ ਨਸ਼ੇ ਸਮੋਤ ਕੀਤਾ ਨੌਜਵਾਨ ਕਾਬੂ

Sep 20 2018 03:25 PM
ਨਾਰਕੋਟਿਕਸ ਸੈੱਲ ਦੀ ਟੀਮ ਨੇ 9.42 ਗ੍ਰਾਮ ਨਸ਼ੇ ਸਮੋਤ ਕੀਤਾ ਨੌਜਵਾਨ ਕਾਬੂ


ਪਠਾਨਕੋਟ
ਨਾਰਕੋਟਿਕਸ ਸੈੱਲ ਦੀ ਟੀਮ ਨੇ ਮਾਜਰਾ ਪਿੰਡ 'ਚ ਲਾਏ ਨਾਕੇ ਦੌਰਾਨ ਇਕ ਨੌਜਵਾਨ ਨੂੰ 9.42 ਗ੍ਰਾਮ  ਨਸ਼ੇ  ਵਾਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਢਾਂਗੂ ਪੀਰ ਚੌਕੀ ਦੇ ਮੁਖੀ ਸੰਜੇ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਟੀਮ ਵੱਲੋਂ ਪਿੰਡ ਮਾਜਰਾ ਵਿਚ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ, ਉਨ•ਾਂ ਨੂੰ ਮੋਟਰਸਾਈਕਲ ਨੰਬਰ ਪੀ. ਬੀ.  06 ਐੱਚ. 3168 'ਤੇ ਸਵਾਰ ਨੌਜਵਾਨ 'ਤੇ ਸ਼ੱਕ ਹੋਇਆ, ਜਿਸ ਨੂੰ ਰੋਕ ਕੇ ਜਦ ਟੀਮ ਨੇ ਤਲਾਸ਼ੀ ਲਈ ਤਾਂ ਉਸ ਦੀ ਜੇਬ 'ਚੋਂ 9.42 ਗ੍ਰਾਮ ਚਿੱਟਾ ਨਸ਼ੇ  ਵਾਲਾ ਪਦਾਰਥ ਬਰਾਮਦ ਹੋਇਆ। ਦੋਸ਼ੀ ਦੀ ਪਛਾਣ ਰਾਜਿੰਦਰ ਸਿੰਘ ਉਰਫ਼ ਜਬਲੀ ਪੁੱਤਰ ਬਚਨ ਸਿੰਘ ਨਿਵਾਸੀ ਮਾਜਰਾ ਤਹਿਸੀਲ ਇੰਦੋਰਾ ਜ਼ਿਲਾ ਕਾਂਗੜਾ ਦੇ ਰੂਪ 'ਚ ਹੋਈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮੌਕੇ ਨਾਰਕੋਟਿਕਸ ਸੈੱਲ ਦੀ ਟੀਮ ਦੇ ਗੋਬਿੰਦ ਸਿੰਘ, ਸੰਦੀਪ ਕੁਮਾਰ, ਪ੍ਰਸ਼ੋਤਮ, ਨਮਜੋਤ ਸਿੰਘ, ਰੰਜਨਾ ਸ਼ਰਮਾ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED