ਆਟਾ ਮਿੱਲਾਂ ਦੀ ਜਾਂਚ ਲਈ ਟੀਮਾਂ ਬਣਾਈਆਂ

Sep 22 2018 03:02 PM
ਆਟਾ ਮਿੱਲਾਂ ਦੀ ਜਾਂਚ ਲਈ ਟੀਮਾਂ ਬਣਾਈਆਂ


ਚੰਡੀਗੜ•
ਲੁਧਿਆਣਾ ਜ਼ਿਲੇ ਦੇ ਆਲਮਗੀਰ ਸਥਿਤ ਆਟਾ ਮਿੱਲ 'ਚ 2000 ਕੁਇੰਟਲ ਖਰਾਬ ਕਣਕ ਨੂੰ ਸਹੀ ਕਣਕ 'ਚ ਰਲਾ ਕੇ ਆਟਾ ਬਣਾਉਣ ਦੀ ਘਟਨਾ ਦਾ ਪਰਦਾਫਾਸ਼ ਹੋਣ ਤੋਂ ਬਾਅਦ ਫੂਡ ਸੇਫਟੀ ਕਮਿਸ਼ਨਰੇਟ ਵਲੋਂ ਤੁਰੰਤ ਕਾਰਵਾਈ ਕਰਦਿਆਂ ਪੂਰੇ ਸੂਬੇ ਦੀਆਂ ਆਟਾ ਮਿੱਲਾਂ ਦੀ ਜਾਂਚ ਤੇ ਘਟੀਆ ਆਟਾ, ਜੋ ਕਿ ਮਨੁੱਖਾਂ ਦੇ ਖਾਣਯੋਗ ਨਹੀਂ ਹੈ, ਦੀ ਵਿਕਰੀ ਨੂੰ ਨੱਥ ਪਾਉਣ ਲਈ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਕਤ ਪ੍ਰਗਟਾਵਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਕਾਹਨ ਸਿੰਘ ਪੰਨੂ ਵਲੋਂ ਕੀਤਾ ਗਿਆ। ਪੰਨੂ ਨੇ ਦੱਸਿਆ ਕਿ 22 ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਿਨ•ਾਂ ਨੂੰ ਸਾਰੀਆਂ ਸ਼ੱਕੀ ਮਿੱਲਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬੀਤੇ ਦੋ ਦਿਨਾਂ 'ਚ 100 ਤੋਂ ਵੱਧ ਆਟਾ ਮਿੱਲਾਂ ਦੀ ਜਾਂਚ ਕੀਤੀ ਗਈ ਅਤੇ ਵੱਡੇ ਪੱਧਰ 'ਤੇ ਸੈਂਪਲ ਭਰੇ ਗਏ। 

© 2016 News Track Live - ALL RIGHTS RESERVED