ਜਿਲਾ ਪਰਿਸ਼ਦਾਂ ਅਤੇ ਬਲਾਕ ਸੰਮਤੀਆਂ ਤੇ ਕਾਂਗਰਸ ਦਾ ਕਬਜਾ

Sep 24 2018 01:43 PM
ਜਿਲਾ ਪਰਿਸ਼ਦਾਂ ਅਤੇ ਬਲਾਕ ਸੰਮਤੀਆਂ ਤੇ ਕਾਂਗਰਸ ਦਾ ਕਬਜਾ


ਚੰਡੀਗੜ•
ਪੰਜਾਬ ਦੀਆਂ 22 ਜ਼ਿਲਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਲਈ 19 ਸਤੰਬਰ ਨੂੰ ਪਈਆਂ ਵੋਟਾਂ ਦੇ ਨਤੀਜੇ ਐਤਵਾਰ ਨੂੰ  ਸੂਬਾ ਚੋਣ ਕਮਿਸ਼ਨ ਵਲੋਂ ਅਧਿਕਾਰਿਕ ਤੌਰ  'ਤੇ   ਐਲਾਨ ਦਿੱਤੇ ਗਏ। ਹਾਲਾਂਕਿ ਵੋਟਾਂ ਦੀ ਗਿਣਤੀ ਸ਼ਨੀਵਾਰ ਨੂੰ ਸਵੇਰੇ ਸ਼ੁਰੂ ਹੋ ਗਈ ਸੀ  ਪਰ ਬੀਤੀ ਦੇਰ ਰਾਤ ਤੱਕ ਸਾਰੇ ਪੋਲਿੰਗ ਕੇਂਦਰਾਂ 'ਚ ਵੋਟਾਂ ਦੀ ਗਿਣਤੀ ਜਾਰੀ ਰਹਿਣ ਕਾਰਨ ਨਤੀਜੇ ਅਧਿਕਾਰਕ ਤੌਰ 'ਤੇ ਐਲਾਨ ਨਹੀਂ ਕੀਤੇ ਜਾ ਸਕੇ ਸਨ। ਐਤਵਾਰ ਨੂੰਜਾਰੀ ਚੋਣ ਨਤੀਜਿਆਂ ਅਨੁਸਾਰ ਕਾਂਗਰਸ ਨੇ ਸਾਰੀਆਂ ਜ਼ਿਲਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ 'ਚ ਇਕਤਰਫਾ ਜਿੱਤ ਹਾਸਲ ਕੀਤੀ ਹੈ।
ਸੂਬੇ ਦੀਆਂ 22 ਜ਼ਿਲਾ ਪ੍ਰੀਸ਼ਦਾਂ ਦੇ 353 ਜ਼ੋਨਾਂ ਦੇ ਨਤੀਜਿਆਂ ਅਨੁਸਾਰ ਕਾਂਗਰਸ ਦੇ 331 ਉਮੀਦਵਾਰ ਜੇਤੂ ਰਹੇ, ਅਕਾਲੀ ਦਲ ਦੇ 18, ਭਾਰਤੀ ਜਨਤਾ ਪਾਰਟੀ ਦੇ 2 ਤੇ ਆਜ਼ਾਦ ਤੇ ਹੋਰਨਾਂ ਨੇ 2 ਜ਼ੋਨਾਂ 'ਚ ਜਿੱਤ ਹਾਸਲ ਕੀਤੀ ਜਦੋਂਕਿ ਆਮ ਆਦਮੀ ਪਾਰਟੀ,  ਬਸਪਾ, ਸੀ. ਪੀ. ਆਈ., ਅਕਾਲੀ ਦਲ (ਅ) ਤੇ ਸੀ. ਪੀ. ਆਈ. (ਐੱਮ.) ਖਾਤਾ ਵੀ ਨਹੀਂ ਖੋਲ• ਸਕੀਆਂ। ਕਾਂਗਰਸ ਨੇ ਬਠਿੰਡਾ, ਬਰਨਾਲਾ, ਫਰੀਦਕੋਟ, ਫਤਿਹਗੜ• ਸਾਹਿਬ, ਗੁਰਦਾਸਪੁਰ, ਲੁਧਿਆਣਾ, ਮਾਨਸਾ, ਪਟਿਆਲਾ ਅਤੇ ਰੂਪਨਗਰ ਜ਼ਿਲਾ ਪ੍ਰੀਸ਼ਦਾਂ ਦੇ ਸਾਰੇ ਜ਼ੋਨਾਂ 'ਚ ਸੌ ਫ਼ੀਸਦੀ ਜਿੱਤ ਹਾਸਲ ਕੀਤੀ। ਇਸੇ ਤਰ•ਾਂ 150 ਪੰਚਾਇਤ ਸੰਮਤੀਆਂ ਦੇ 2899 ਜ਼ੋਨਾਂ 'ਚੋਂ ਕਾਂਗਰਸ ਪਾਰਟੀ ਦੇ 2351 ਉਮੀਦਵਾਰ ਜੇਤੂ ਰਹੇ ਜਦਕਿ ਆਮ ਆਦਮੀ ਪਾਰਟੀ ਦੇ 20, ਸ਼੍ਰੋਮਣੀ ਅਕਾਲੀ ਦਲ ਦੇ 353, ਭਾਰਤੀ ਜਨਤਾ ਪਾਰਟੀ ਦੇ 63, ਸੀ. ਪੀ. ਆਈ. ਦਾ 1, ਸ਼੍ਰੋਮਣੀ ਅਕਾਲੀ ਦਲ (ਅ) ਦੇ 2, ਸੀ. ਪੀ. ਆਈ. (ਐੱਮ.) ਦੇ 2,  ਜਦਕਿ  107 ਸੀਟਾਂ 'ਤੇ ਆਜ਼ਾਦ ਉਮੀਦਵਾਰ ਤੇ ਹੋਰ ਜੇਤੂ ਰਹੇ।

© 2016 News Track Live - ALL RIGHTS RESERVED