ਸੈਲਾਨੀਆਂ ਦੀ ਗਿਣਤੀ ਵਿੱਚ ਪੰਜਾਬ ਪੂਰੇ ਦੇਸ਼ 'ਚੋਂ 11ਵੇਂ ਰੈਂਕ 'ਤੇ

Sep 27 2018 03:24 PM
ਸੈਲਾਨੀਆਂ ਦੀ ਗਿਣਤੀ ਵਿੱਚ ਪੰਜਾਬ ਪੂਰੇ ਦੇਸ਼ 'ਚੋਂ 11ਵੇਂ ਰੈਂਕ 'ਤੇ


ਚੰਡੀਗੜ• 
ਪੰਜਾਬ 'ਚ ਸੈਲਾਨੀਆਂ ਦੀ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਸ ਦੇ ਚੱਲਦਿਆਂ ਹੀ ਪੰਜਾਬ ਪੂਰੇ ਦੇਸ਼ 'ਚੋਂ 11ਵੇਂ ਰੈਂਕ 'ਤੇ ਆ ਗਿਆ ਹੈ। ਸੈਰ-ਸਪਾਟਾ ਵਿਭਾਗ ਦਾ ਇਸ ਸਾਲ ਦਾ ਬਜਟ 190 ਕਰੋੜ ਰੁਪਏ ਹੈ, ਜਦੋਂ ਕਿ 2017-18 'ਚ ਇਹ ਬਜਟ 110 ਕਰੋੜ ਰੁਪਏ ਦਾ ਸੀ, ਜਿਸ 'ਚੋਂ 96 ਕਰੋੜ ਰੁਪਏ ਖਰਚ ਕੀਤੇ ਗਏ ਸਨ। ਇਸ ਦੇ ਬਾਵਜੂਦ ਸੈਲਾਨੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ। ਸੈਲਾਨੀਆਂ ਨੂੰ ਇੱਥੇ ਕਈ ਤਰ•ਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁਦ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਟੂਰਿਜ਼ਮ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਿਭਾਗ ਮੁਤਾਬਕ ਪੰਜਾਬ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਰੋਜ਼ਾਨਾ ਡੇਢ ਲੱਖ ਤੱਕ ਸੈਲਾਨੀ ਆ ਰਹੇ ਹਨ। ਮਤਲਬ ਕਿ ਹਰ ਸਾਲ 5 ਕਰੋੜ ਦੇ ਕਰੀਬ ਸੈਲਾਨੀ ਪੰਜਾਬ ਆ ਰਹੇ ਹਨ, ਜਿਨ•ਾਂ 'ਚ ਜ਼ਿਆਦਾਤਰ ਸੈਲਾਨੀ ਅੰਮ੍ਰਿਤਸਰ ਆਉਂਦੇ ਹਨ। 
ਪੰਜਾਬ 'ਚ ਨੇ 14 'ਟੂਰਿਸਟ ਇਨਫਾਰਮੇਸ਼ਨ ਸੈਂਟਰ'
ਪੰਜਾਬ 'ਚ 14 ਟੂਰਿਸਟ ਇਨਫਾਰਮੇਸ਼ਨ ਸੈਂਟਰ ਹਨ। ਇਨ•ਾਂ 'ਚੋਂ ਅੰਮ੍ਰਿਤਸਰ ਦੇ ਵਾਹਗਾ ਬਾਰਡਰ, ਰਾਜਾਸਾਂਸੀ ਏਅਰਪੋਰਟ, ਰੇਲਵੇ ਸਟੇਸ਼ਨ, ਗੋਲਡਮ ਟੈਂਪਲ ਸ਼ਾਮਲ ਹਨ। ਨੰਗਲ, ਆਨੰਦਪੁਰ ਸਾਹਿਬ, ਰੋਪੜ, ਲੁਧਿਆਣਾ, ਬਠਿੰਡਾ, ਪਠਾਨਕੋਟ, ਫਾਜ਼ਿਲਕਾ, ਪਟਿਆਲਾ, ਚੰਡੀਗੜ•, ਨਵੀਂ ਦਿੱਲੀ ਅਤੇ ਇੰਟਰਨੈਸ਼ਨਲ ਏਅਰਪੋਰਟ ਮੋਹਾਲੀ 'ਚ ਵੀ ਇਨਫਾਰਮੇਸ਼ਨ ਸੈਂਟਰ ਹਨ।

© 2016 News Track Live - ALL RIGHTS RESERVED