ਨੌਕਰੀ ਦਿਵਾਉਣ ਦੇ ਨਾਂ ਤੇ 4.50ਲੱਖ ਦੀ ਠੱਗੀ

Oct 01 2018 03:55 PM
ਨੌਕਰੀ ਦਿਵਾਉਣ ਦੇ ਨਾਂ ਤੇ 4.50ਲੱਖ ਦੀ ਠੱਗੀ


ਗੁਰਦਾਸਪੁਰ
ਵਿਦੇਸ਼ 'ਚ ਚੰਗੀ ਨੌਕਰੀ ਦਿਵਾਉਣ ਦੇ ਨਾਂ 'ਤੇ 4 ਲੱਖ 50 ਹਜ਼ਾਰ ਰੁਪਏ ਦੀ ਠੱਗੀ ਕਰਨ ਵਾਲੇ ਚਾਰ ਦੋਸ਼ੀਆਂ ਵਿਰੁੱਧ ਕਾਹਨੂੰਵਾਨ ਪੁਲਸ ਨੇ ਧਾਰਾ 420 ਅਤੇ 13, ਪੰਜਾਬ ਮਾਨਵ ਤਸਕਰੀ ਐਕਟ 2012 ਅਧੀਨ ਕੇਸ ਦਰਜ ਕੀਤਾ ਹੈ ਪਰ ਪੁਲਸ ਨੇ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।   ਜਾਣਕਾਰੀ  ਅਨੁਸਾਰ ਬਲਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਪਿੰਡ ਸਹਾਯਪੁਰ ਨੇ ਪੁਲਸ ਮੁਖੀ ਗੁਰਦਾਸਪੁਰ ਨੂੰ 18 ਮਈ 2018 ਨੂੰ ਸ਼ਿਕਾਇਤ ਦਿੱਤੀ ਸੀ ਕਿ ਅਕਤੂਬਰ 2017 'ਚ ਉਸ    ਨੂੰ       ਠਾਕੁਰ ਦਾਸ ਅਤੇ ਅਸ਼ੋਕ ਕੁਮਾਰ ਪੁੱਤਰ ਕਰਨੈਲ ਚੰਦ ਨਿਵਾਸੀ ਪਿੰਡ ਪਸਨਾਵਾਲ, ਫਿਲਿਪ ਪੁੱਤਰ ਬਲਬੀਰ ਮਸੀਹ ਨਿਵਾਸੀ ਧਾਰੀਵਾਲ ਮਿਲੇ ਸਨ। ਉਨ•ਾਂ  ਕਿਹਾ ਕਿ ਉਹ ਇਕ ਵਿਅਕਤੀ ਰਣਜੀਤ ਸਿੰਘ ਪੁੱਤਰ ਜੋਗੀ ਸਿੰਘ ਨਿਵਾਸੀ ਪਿੰਡ ਭਾਗੋਵਾਲ ਨੂੰ ਜਾਣਦੇ ਹਨ ਜੋ ਲੋਕਾਂ ਨੂੰ ਵਿਦੇਸ਼ ਭੇਜ ਕੇ ਚੰਗੀ ਨੌਕਰੀ ਦਿਵਾਉਂਦਾ ਹੈ। ਇਨ•ਾਂ ਤਿੰਨਾਂ ਨੇ ਮੇਰੀ ਗੱਲਬਾਤ ਰਣਜੀਤ ਸਿੰਘ ਨਾਲ ਕਰਵਾਈ ਅਤੇ ਆਜਰਬਾਈਜਾਨ ਦੇਸ਼ 'ਚ ਭੇਜ ਕੇ 50 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਦਿਵਾਉਣ  ਲਈ 4 ਲੱਖ 50 ਹਜ਼ਾਰ ਰੁਪਏ ਲਏ। ਦੋਸ਼ੀਆਂ ਨੇ ਉਸ ਨੂੰ ਆਜਰਬਾਈਜਾਨ  ਭੇਜ ਦਿੱਤਾ ਪਰ ਉਥੇ  ਨਾ ਤਾਂ ਕੋਈ ਨੌਕਰੀ ਦਿਵਾਈ  ਅਤੇ ਨਾ ਹੀ ਕੋਈ ਰਾਹਤ ਦਿੱਤੀ। ਆਖਿਰਕਾਰ ਉਹ ਠੋਕਰਾਂ ਖਾ ਕੇ ਵਾਪਸ ਭਾਰਤ ਆ ਗਿਆ।  ਇਸ ਮਾਮਲੇ ਦੀ ਜਾਂਚ ਡੀ. ਐੱਸ. ਪੀ. ਮਨਜੀਤ ਸਿੰਘ ਵੱਲੋਂ ਕੀਤੀ ਗਈ ਅਤੇ ਡੀ. ਐੱਸ. ਪੀ. ਦੀ ਜਾਂਚ ਰਿਪੋਰਟ ਤੋਂ ਬਾਅਦ ਚਾਰੇ ਦੋਸ਼ੀਆਂ  ਵਿਰੁੱਧ ਕਾਹਨੂੰਵਾਨ ਪੁਲਸ ਸਟੇਸ਼ਨ 'ਚ ਕੇਸ ਦਰਜ ਕੀਤਾ ਗਿਆ।

© 2016 News Track Live - ALL RIGHTS RESERVED