ਇਕ ਆਸਾਧਾਰਨ ਪ੍ਰਧਾਨ ਮੰਤਰੀ ਸਨ ਲਾਲ ਬਹਾਦੁਰ ਸ਼ਾਸਤਰੀ

Oct 02 2018 12:02 PM
ਇਕ ਆਸਾਧਾਰਨ ਪ੍ਰਧਾਨ ਮੰਤਰੀ ਸਨ ਲਾਲ ਬਹਾਦੁਰ ਸ਼ਾਸਤਰੀ


ਪਠਾਨਕੋਟ
ਕੀ ਤੁਸੀਂ ਕਦੇ ਅਜਿਹਾ ਪ੍ਰਧਾਨ ਮੰਤਰੀ ਦੇਖਿਆ ਹੈ, ਜਿਸ ਦੇ ਇਕ ਵਾਰ ਕਹਿਣ 'ਤੇ ਪੂਰਾ ਦੇਸ਼ ਵਰਤ ਰੱਖ ਲਵੇ ਪਰ ਅਜਿਹਾ ਹੋ ਚੁੱਕਾ ਹੈ ਅਤੇ ਇਸ ਇਤਿਹਾਸਕ ਘਟਨਾ ਦਾ ਗਵਾਹ ਭਾਰਤ ਬਣਿਆ। ਜਦੋਂ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਨੇ ਅਨਾਜ ਸੰਕਟ ਦੌਰਾਨ ਪੂਰੇ ਦੇਸ਼ ਨੂੰ ਵਰਤ ਰੱਖਣ ਲਈ ਕਿਹਾ ਤਾਂ ਪੂਰਾ ਦੇਸ਼ ਭੁੱਖਾ ਰਿਹਾ। ਅੱਗੇ ਜਾ ਕੇ ਉਨ•ਾਂ ਨੇ ਦੇਸ਼ ਨੂੰ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦਿੱਤਾ ਅਤੇ ਇਸੇ ਨਾਅਰੇ ਨੇ ਨੀਂਹ ਰੱਖੀ ਦੇਸ਼ 'ਚ ਹਰੀ ਕ੍ਰਾਂਤੀ ਅਤੇ ਖੁਸ਼ਹਾਲੀ ਦੀ। ਉਹ ਦੇਸ਼ ਜੋ ਸ਼ਾਸਤਰੀ ਜੀ ਦੇ ਕਹਿਣ 'ਤੇ ਭੁੱਖਾ ਰਿਹਾ ਅੱਗੇ ਜਾ ਕੇ ਉਹੀ ਦੇਸ਼ ਦੁਨੀਆ ਦਾ ਢਿੱਡ ਭਰਨ ਵਲਿਆਂ 'ਚੋਂ ਮੋਹਰੀ ਦੇਸ਼ ਬਣਿਆ। 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਦੇਣ ਵਾਲੇ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਅੱਜ 114ਵੀਂ ਜਯੰਤੀ ਹੈ। 
ਲਾਲ ਬਹਾਦੁਰ ਸ਼ਾਸਤਰੀ ਜੀ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸਨ। ਉਨ•ਾਂ ਦਾ ਜਨਮ 2 ਅਤੂਬਰ 1904 ਨੂੰ ਉੱਤਰ ਪ੍ਰਦੇਸ਼ ਦੇ ਮੁਗਲ ਸਰਾਏ ਵਿਖੇ ਇਕ ਸਾਧਾਰਨ ਜਿਹੇ ਪਰਿਵਾਰ 'ਚ ਹੋਇਆ ਸੀ। ਉਨ•ਾਂ ਦੇ ਪਿਤਾ ਸ਼ਾਰਧਾ ਪ੍ਰਸਾਦ ਸ਼੍ਰੀਵਾਸਤਵ ਸਕੂਲ ਅਧਿਆਪਕ ਸਨ। ਸਾਲ 1964 'ਚ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਨਹਿਰੂ ਦੇ ਦਿਹਾਂਤ ਤੋਂ ਬਾਅਦ ਜਦੋਂ ਰਾਜਨੀਤੀ ਦੇ ਇਕ ਯੁੱਗ ਦਾ ਅੰਤ ਹੋ ਗਿਆ ਸੀ ਤਾਂ ਉਸ ਸਮੇਂ ਦੇਸ਼ ਦੀ ਸਿਆਸਤ 'ਚ ਪੈਦਾ ਹੋਏ ਉਸ ਖਲਾਅ ਨੂੰ ਭਰਨ ਵਾਲੇ ਸਨ ਲਾਲ ਬਹਾਦੁਰ ਸ਼ਾਸਤਰੀ ਜੀ ਹੀ ਸਨ। ਛੋਟੇ ਕੱਦ ਅਤੇ ਬੇਹੱਦ ਸਾਧਾਰਨ ਦਿੱਸਣ ਵਾਲੇ ਸ਼ਾਸਤਰੀ ਜੀ ਨੇ ਬਤੌਰ ਪ੍ਰਧਾਨ ਮੰਤਰੀ ਆਪਣੇ ਮਹਿਜ਼ 18 ਮਹੀਨਿਆਂ ਦੇ ਕਾਰਜਕਾਲ ਦੌਰਾਨ ਅਜਿਹੇ ਵੱਡੇ ਫੈਸਲੇ ਲਏ, ਜੋ ਦੇਸ਼ ਦਾ ਕੋਈ ਹੋਰ ਪ੍ਰਧਾਨ ਮੰਤਰੀ ਨਹੀਂ ਲੈ ਸਕਿਆ। 
ਕਿਹਾ ਜਾਂਦਾ ਹੈ ਕਿ ਸ਼ਾਸਤਰੀ ਜੀ ਨਹਿਰੂ ਦੇ ਕਾਫੀ ਕਰੀਬੀ ਸਨ ਪਰ ਉਨ•ਾਂ ਦੀ ਬੇਟੀ ਇੰਦਰਾ ਗਾਂਧੀ ਉਨ•ਾਂ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਸੀ। ਨਹਿਰੂ ਦੇ ਦਿਹਾਂਤ ਸਮੇਂ ਪ੍ਰਧਾਨ ਮੰਤਰੀ ਦੇ ਤੌਰ 'ਤੇ ਇੰਦਰਾ ਗਾਂਧੀ ਦੇ ਨਾਮ 'ਤੇ ਵੀ ਵਿਚਾਰ ਹੋਇਆ ਪਰ ਜਦੋਂ ਪਾਰਟੀ ਪ੍ਰਧਾਨ ਕਾਮਰਾਜ ਨੇ ਇੰਦਰਾ ਅਤੇ ਮੋਰਾਰਜੀ ਦੇਸਾਈ ਦੀ ਥਾਂ ਸ਼ਾਸਤਰੀ ਨੂੰ ਚੁਣਿਆ ਤਾਂ ਇਹ ਗੱਲ ਇੰਦਰਾ ਗਾਂਧੀ ਨੂੰ ਖਟਕ ਗਈ ਸੀ। ਦੋਹਾਂ ਦੇ ਰਿਸ਼ਤਿਆਂ 'ਚ ਖੱਟਾਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਨਹਿਰੂ ਦੇ ਦਿਹਾਂਤ ਤੋਂ ਬਾਅਦ ਇੰਦਰਾ ਗਾਂਧੀ ਨੇ ਸ਼ਾਸਤਰੀ ਜੀ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਆਵਾਸ ਤੀਨ ਮੂਰਤੀ ਭਵਨ ਨੂੰ ਨਹਿਰੂ ਮੈਮੋਰੀਅਲ ਬਣਾ ਦੇਣ ਕਿਉਂਕਿ ਹੁਣ ਨਹਿਰੂ ਤੋਂ ਬਾਅਦ ਕਿਸੇ ਪ੍ਰਧਾਨ ਮੰਤਰੀ ਨੂੰ ਮਿਲਣ ਵਾਲਿਆਂ ਦੀ ਗਿਣਤੀ ਇੰਨੀਂ ਜ਼ਿਆਦਾ ਨਹੀਂ ਹੋਵੇਗੀ ਅਤੇ ਲਿਹਾਜ਼ਾ ਇੰਨੇਂ ਵੱਡੇ ਘਰ ਦੀ ਲੋੜ ਕਿਸੇ ਪ੍ਰਧਾਨ ਮੰਤਰੀ ਨੂੰ ਨਹੀਂ ਰਹੇਗੀ। ਇੰਦਰਾ ਗਾਂਧੀ ਦਾ ਇਸ਼ਾਰਾ ਸ਼ਾਸਤਰੀ ਜੀ ਦੇ ਸਾਧਾਰਨਪੁਣੇ ਵੱਲ ਸੀ। ਇਹ ਸ਼ਬਦ ਸ਼ਾਸਤਰੀ ਜੀ ਦੇ ਦਿਲ 'ਤੇ ਲੱਗ ਗਏ ਪਰ ਫਿਰ ਵੀ ਉਨ•ਾਂ ਨੇ ਇੰਦਰਾ ਨੂੰ ਆਪਣੇ ਕਾਰਜਕਾਲ ਦੌਰਾਨ ਸੂਚਨਾ ਪ੍ਰਸਾਸਣ ਮੰਤਰੀ ਬਣਾਇਆ। 
ਸਾਧਾਰਨ ਜਿਹੇ ਸ਼ਾਸਤਰੀ ਜੀ ਨੇ ਪਾਕਿਸਤਾਨ ਨੂੰ ਸਿਖਾਇਆ ਸਬਕ 2 ਜੂਨ 1964 'ਚ ਸ਼ਾਸਤਰੀ ਜੀ ਨੇ ਬਤੌਰ ਪ੍ਰਧਾਨ ਮੰਤਰੀ ਕਾਰਜਭਾਰ ਸੰਭਾਲਦੇ ਹੋਏ ਪ੍ਰਧਾਨ ਮੰਤਰੀ ਰਿਹਾਇਸ਼ 'ਚ ਹੱਲ ਚਲਾ ਕੇ ਦੇਸ਼ ਵਾਸੀਆਂ ਨੂੰ ਜ਼ਿਆਦਾ ਅਨਾਜ ਪੈਦਾ ਕਰਨ ਲਈ ਪ੍ਰੇਰਿਆ ਪਰ ਦੇਸ਼ ਸਿਰਫ ਅਨਾਜ ਸੰਕਟ ਨਾਲ ਨਹੀਂ ਜੂਝ ਰਿਹਾ ਸੀ ਸਗੋਂ ਉਸ ਸਮੇਂ ਇਕ ਹੋਰ ਖਤਰਾ ਸੀ ਜੋ ਲਗਾਤਾਰ ਦੇਸ਼ 'ਤੇ ਮੰਡਰਾਅ ਰਿਹਾ ਸੀ, ਉਹ ਖਤਰਾ ਸੀ ਪਾਕਿਸਤਾਨ।
ਪਾਕਿਸਤਾਨ ਦਾ ਰਾਸ਼ਟਰਪਤੀ ਆਯੂਬ ਖਾਨ ਕਸ਼ਮੀਰ 'ਤੇ ਬਾਜ਼ ਅੱਖ ਰੱਖੀ ਬੈਠਾ ਸੀ। ਉਸ ਦੇ ਇਸ਼ਾਰੇ 'ਤੇ ਪਾਕਿਸਤਾਨੀ ਫੌਜ ਨੇ ਕਸ਼ਮੀਰ ਦੇ ਛੰਬ 'ਚ ਮੁੱਠਭੇੜ ਕਰ ਦਿੱਤੀ। ਸਤੰਬਰ 1965 'ਚ ਇਹੀ ਉਹ ਸਮਾਂ ਸੀ ਜਦੋਂ ਕਮਜ਼ੋਰ ਜਿਹੇ ਦਿੱਸਣ ਵਾਲੇ ਇਸ ਪ੍ਰਧਾਨ ਮੰਤਰੀ ਨੇ ਉਹ ਫੈਸਲਾ ਲਿਆ, ਜਿਸ 'ਤੇ ਅੱਜ ਵੀ ਦੇਸ਼ ਮਾਣ ਕਰਦਾ ਹੈ। ਸ਼ਾਸਤਰੀ ਜੀ ਨੇ ਫੌਜ ਨੂੰ ਪਾਕਿਸਤਾਨ ਨੂੰ ਸਬਕ ਸਿਖਾਉਣ ਦੇ ਹੁਕਮ ਦੇ ਦਿੱਤੇ ਕਿ ਉਹ ਪੰਜਾਬ ਅਤੇ ਰਾਜਸਥਾਨ 'ਤੋਂ ਦੁਸ਼ਮਣ ਨੂੰ ਕਸ਼ਮੀਰ ਦਾ ਜਵਾਬ ਦੇਣ। 7 ਤੋਂ 20 ਸਤੰਬਰ ਤੱਕ ਭਾਰਤੀ ਫੌਜ ਪਾਕਿਸਤਾਨੀ ਫੌਜ ਦੀਆਂ ਧੱਜੀਆਂ ਉਡਾਉਂਦੀ ਹੋਈ ਲਾਹੌਰ ਤੱਕ ਪਹੁੰਚ ਗਈ। ਦੋਹਾਂ ਦੇਸ਼ਾਂ ਦੇ ਟਕਰਾਅ ਦਾ ਮਾਮਲਾ ਯੂਨਾਈਟਿਡ ਨੇਸ਼ਨ ਤੱਕ ਪੁੱਜਾ ਤਾਂ ਯੂਨਾਈਟਿਡ ਨੇਸ਼ਨ ਨੇ ਜੰਗ ਰੋਕਣ ਦਾ ਪ੍ਰਸਤਾਵ ਦਿੱਤਾ। ਅੰਤਰਰਾਸ਼ਟਰੀ ਦਬਾਅ ਹੇਠ ਦੋਹਾਂ ਦੇਸ਼ਾਂ ਨੂੰ ਇਹ ਗੱਲ ਮੰਨਣੀ ਪਈ ਅਤੇ ਜੰਗ ਰੋਕਣੀ ਪਈ। ਦੇਸ਼ ਨੂੰ ਭਰੋਸਾ ਹੋ ਗਿਆ ਕਿ ਸ਼ਾਸਤਰੀ ਜੀ ਇਕ ਅਜਿਹੇ ਨੇਤਾ ਹਨ, ਜੋ ਦੇਸ਼ ਨੂੰ ਹਰ ਮੁਸੀਬਤ 'ਚੋਂ ਕੱਢ ਸਕਦੇ ਹਨ।
ਤਾਸ਼ਕੰਦ 'ਚ ਰਹੱਸਮਈ ਹਾਲਾਤ 'ਚ ਹੋਈ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਮੌਤ 
4 ਜਨਵਰੀ 1966 ਨੂੰ ਤਾਸ਼ਕੰਦ ਵਿਖੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸ਼ਾਂਤੀ ਵਾਰਤਾ ਸ਼ੁਰੂ ਹੋਈ। ਇਹ ਸ਼ਾਂਤੀ ਵਾਰਤਾ 10 ਜਨਵਰੀ 1966 ਤੱਕ ਆਪਣੇ ਅੰਜਾਮ ਤੱਕ ਪਹੁੰਚੀ। ਭਾਰਤ ਅਤੇ ਪਾਕਿਸਤਾਨ 'ਚ ਜੰਗਬੰਦੀ ਸਮੇਤ ਕਈ ਸਮਝੌਤੇ ਹੋਏ। 10 ਜਨਵਰੀ 1966 ਦੀ ਰਾਤ ਸ਼ਾਂਤੀ ਵਾਰਤਾ ਤੋਂ ਬਾਅਦ ਨੇਤਾਵਾਂ ਲਈ ਇਕ ਪਾਰਟੀ ਰੱਖੀ ਗਈ ਸੀ। ਪਾਰਟੀ ਤੋਂ ਬਾਅਦ ਸ਼ਾਸਤਰੀ ਜੀ ਸੌਣ ਲਈ ਚਲੇ ਗਏ ਅਤੇ 11 ਜਨਵਰੀ 1966 ਨੂੰ ਦੇਸ਼ ਨੂੰ ਸਭ ਤੋਂ ਮਨਹੂਸ ਖਬਰ ਮਿਲੀ। 11 ਜਨਵਰੀ 1966 ਨੂੰ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਸਾਦਗੀ ਭਰੀ ਸਿਆਸਤ ਦੇ ਜਿਸ ਯੁੱਗ ਦੀ ਸ਼ੁਰੂਆਤ ਸ਼ਾਸਤਰੀ ਜੀ ਨੇ ਕੀਤੀ ਸੀ। ਉਸ ਯੁੱਗ ਦਾ ਅੰਤ ਵੀ ਉਨ•ਾਂ ਦੇ ਨਾਲ ਹੀ ਹੋ ਗਿਆ। ਰਾਜਨੀਤੀ 'ਚ ਇਕ ਵਾਰ ਫਿਰ ਖਲਾਅ ਪੈਦਾ ਹੋ ਗਿਆ, ਅਜਿਹਾ ਖਲਾਅ ਜਿਸ ਨੂੰ ਅੱਜ ਤੱਕ ਨਹੀਂ ਭਰਿਆ ਜਾ ਸਕਿਆ।

© 2016 News Track Live - ALL RIGHTS RESERVED