ਕੈਪਟਨ ਸਰਕਾਰ ਹਿੰਦੂ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇ ਰਹੀ-ਟੰਡਨ

Oct 03 2018 03:00 PM
ਕੈਪਟਨ ਸਰਕਾਰ ਹਿੰਦੂ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇ ਰਹੀ-ਟੰਡਨ


ਚੰਡੀਗੜ•
ਫੌਜ ਵਿਚ ਸੇਵਾਵਾਂ ਦੇਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਅੱਤਵਾਦ ਖਿਲਾਫ ਲਏ ਗਏ ਆਪਣੇ ਸਟੈਂਡ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਇਹ ਕਹਿੰਦਿਆਂ ਹਿੰਦੂ ਪੰਚਾਇਤ ਪ੍ਰਮੁੱਖ ਰਾਜੀਵ ਟੰਡਨ ਨੇ ਕਿਹਾ  ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਹਿੰਦੂ ਪੰਚਾਇਤ ਵਲੋਂ ਸਨਮਾਨਿਤ ਕੀਤਾ ਜਾਵੇਗਾ। ਟੰਡਨ ਮੁਤਾਬਿਕ ਹਰਿਆਣਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਰੱਖੇ ਗਏ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਪ੍ਰੋਗਰਾਮ ਵਿਚ ਬੀਤੇ ਦਿਨੀਂ ਮੁੱਖ ਮੰਤਰੀ ਖੱਟੜ ਨੇ ਇਸ ਲਈ ਜਾਣ ਤੋਂ ਮਨ•ਾ ਕਰ ਦਿੱਤਾ ਸੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਪੰਜਾਬ ਵਿਚ ਕਦੇ ਅੱਤਵਾਦ ਦਾ 'ਧੁਰਾ' ਰਹੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਸੀ। ਉਨ•ਾਂ ਨੇ ਕਿਹਾ ਕਿ ਹਿੰਦੂ ਪੰਚਾਇਤ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਇਸ ਸਟੈਂਡ ਦੀ ਪ੍ਰਸ਼ੰਸਾ ਕਰਦੀ ਹੈ ਤੇ ਉਨ•ਾਂ ਨੂੰ ਛੇਤੀ ਹੀ ਸਨਮਾਨਿਤ ਵੀ ਕੀਤਾ ਜਾਵੇਗਾ। 
ਹਿੰਦੂ ਪੰਚਾਇਤ ਪ੍ਰਮੁੱਖ ਨੇ ਕਿਹਾ ਕਿ ਪੰਜਾਬ ਵਿਚ ਕੈਪਟਨ ਸਰਕਾਰ ਹਿੰਦੂ ਵਿਰੋਧੀ ਗਤੀਵਿਧੀਆਂ ਨੂੰ ਹਵਾ ਦੇ ਰਹੀ ਹੈ। ਉਨ•ਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਤੋਂ ਮੰਗ ਕਰਦਿਆਂ ਕਿਹਾ ਕਿ  ਦਰਬਾਰ ਸਾਹਿਬ ਵਿਚ ਲੱਗੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਨੂੰ ਹਟਾਉਣ ਤੇ ਇਸ ਗੱਲ ਦਾ ਪ੍ਰਮਾਣ ਦੇਣ ਕਿ ਉਹ ਹਿੰਦੂ ਵਿਰੋਧੀ ਸਰਕਾਰ ਨਹੀਂ ਹੈ। 
ਟੰਡਨ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ 'ਚ ਭਿੰਡਰਾਂਵਾਲਿਆਂ ਵਰਗੀ ਸੋਚ ਨੂੰ ਫਿਰ ਤੋਂ ਪਨਪਣ ਦਿੱਤਾ ਗਿਆ ਤਾਂ ਰਾਜ ਭਰ ਵਿਚ ਸਰਕਾਰ,  ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਦੇ ਪੁਤਲੇ ਫੂਕੇ ਜਾਣਗੇ।

© 2016 News Track Live - ALL RIGHTS RESERVED