ਅੱਜ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਫਲਾਈਟ

Oct 08 2018 03:01 PM
ਅੱਜ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਫਲਾਈਟ


ਜਲੰਧਰ : 
ਨਵੇਂ ਟਾਈਮ ਟੇਬਲ ਮੁਤਾਬਕ ਤੋਂ ਸਪਾਈਸ ਜੈੱਟ ਦੀ ਫਲਾਈਟ ਦੁਪਹਿਰ 2.15 'ਤੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ। ਫਲਾਈਟ 'ਚ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਆਦਮਪੁਰ ਸਿਵਲ ਟਰਮੀਨਲ 'ਤੇ 12 ਵਜੇ ਚੈੱਕ ਇਨ ਸ਼ੁਰੂ ਹੋ ਜਾਵੇਗਾ, ਜੋ ਕਿ 1.30 ਵਜੇ ਤੱਕ ਖੁੱਲ•ਾ ਰਹੇਗਾ। ਫਲਾਈਟ ਸ਼ੁਰੂ ਹੋਣ ਤੋਂ ਠੀਕ 45 ਪਹਿਲਾਂ ਮਤਲਬ ਕਿ 1.30 ਵਜੇ ਚੈੱਕ ਇਨ ਬੰਦ ਕਰ ਦਿੱਤਾ ਜਾਵੇਗਾ। ਇਸ ਨਵੇਂ ਟਾਈਮ ਟੇਬਲ ਦੀ ਪੁਸ਼ਟੀ ਸਪਾਈਸਜੈੱਟ ਆਦਮਪੁਰ ਦੇ ਅਧਿਕਾਰੀਆਂ ਨੇ ਕੀਤੀ ਹੈ। 
ਸਪਾਈਸਜੈੱਟ ਏਅਰਲਾਈਨਜ਼ ਤੋਂ ਮਿਲੀ ਜਾਣਕਾਰੀ ਮੁਤਾਬਕ ਫਲਾਈਟ ਦਿੱਲੀ ਤੋਂ ਦੁਪਹਿਰ 12.25 ਵਜੇ ਉਡਾਣ ਭਰੇਗੀ ਅਤੇ 1.40 'ਤੇ ਆਦਮਪੁਰ 'ਚ ਲੈਂਡ ਕਰੇਗੀ। ਦੁਪਹਿਰ 2.15 'ਤੇ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਅਤੇ 3.30 ਵਜੇ ਦਿੱਲੀ 'ਚ ਲੈਂਡ ਕਰੇਗੀ। ਫਲਾਈਟ ਦੇ ਸਮੇਂ ਦੀ ਨਵੀਂ ਤਬਦੀਲੀ ਫਿਲਹਾਲ 8 ਅਕਤੂਬਰ ਤੋਂ 27 ਅਕਤੂਬਰ ਤੱਕ ਲਾਗੂ ਰਹੇਗੀ। ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਇਸ ਟਾਈਮ ਟੇਬਲ ਨੂੰ ਆਉਣ ਵਾਲੀਆਂ ਸਰਦੀਆਂ 'ਚ ਵੀ ਜਾਰੀ ਰੱਖਿਆ ਜਾ ਸਕਦਾ ਹੈ।

© 2016 News Track Live - ALL RIGHTS RESERVED