21 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ

Oct 09 2018 03:43 PM
21 ਬੋਤਲਾਂ ਨਾਜਾਇਜ਼ ਸ਼ਰਾਬ  ਬਰਾਮਦ

ਮੁੱਲਾਂਪੁਰ ਦਾਖਾ

ਥਾਣਾ ਦਾਖਾ ਦੀ ਪੁਲਸ ਨੇ ਰੂਡ਼ੀ ਮਾਰਕਾ ਨਾਜਾਇਜ਼ ਸ਼ਰਾਬ ਸਮੇਤ 1 ਸਮੱਗਲਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।
 ®ਥਾਣਾ ਮੁਖੀ ਇੰਸ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਏ. ਐੱਸ. ਆਈ. ਜਗਦੀਸ਼ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਕਰ ਰਹੇ ਸੀ ਤਾਂ ਚੱਕ ਪੁਲ ਤੋਂ ਨਹਿਰ ਦੀ ਪਟਡ਼ੀ ’ਤੇ ਚੰਗਣਾ ਪੁਲ ਵੱਲ ਆਉਂਦਾ ਇਕ ਮੋਟਰਸਾਈਕਲ ਦੇਖਿਆ, ਜਿਸ ਦੇ ਉੱਪਰ ਪਲਾਸਟਿਕ ਦੀ ਕੇਨੀ ਬੰਨ੍ਹੀ ਹੋਈ ਸੀ। ਸ਼ੱਕ ਦੇ ਅਾਧਾਰ ’ਤੇ ਰੋਕ ਕੇ ਚੈਕਿੰਗ ਕੀਤੀ ਤਾਂ ਕੇਨੀ ’ਚੋਂ 21 ਬੋਤਲਾਂ ਨਾਜਾਇਜ਼ ਰੂਡ਼ੀ ਮਾਅਰਕਾ ਸ਼ਰਾਬ ਦੀਆਂ ਬਰਾਮਦ ਹੋਈਆਂ, ਜੋ ਕਿ  ਵੇਚਣ ਲਈ ਲਿਜਾ ਰਿਹਾ ਸੀ। ਸਮੱਗਲਰ ਦੀ ਪਛਾਣ ਮੱਲ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਪਿੰਡ ਸਾਧਰਾ ਥਾਣਾ ਬਿਲਗਾ ਜ਼ਿਲਾ ਜਲੰਧਰ ਵਜੋਂ ਹੋਈ ਹੈ। ਮੋਟਰਸਾਈਕਲ ਕਬਜ਼ੇ ਵਿਚ ਲੈ ਕੇ ਸਮੱਗਲਰ ਵਿਰੁੱਧ ਜ਼ੇਰੇ ਧਾਰਾ 61/1/14 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

© 2016 News Track Live - ALL RIGHTS RESERVED