140 ਨਸ਼ੇ ਵਾਲੇ ਕੈਪਸੂਲਾਂ ਸਮੇਤ ਗ੍ਰਿਫਤਾਰ

Oct 12 2018 03:28 PM
140 ਨਸ਼ੇ ਵਾਲੇ ਕੈਪਸੂਲਾਂ  ਸਮੇਤ ਗ੍ਰਿਫਤਾਰ

ਗੁਰਦਾਸਪੁਰ,  

ਸਿਟੀ ਥਾਣਾ ਗੁਰਦਾਸਪੁਰ ਦੀ ਪੁਲਸ ਨੇ ਇਕ ਵਿਅਕਤੀ ਨੂੰ 140 ਨਸ਼ੇ ਵਾਲੇ ਕੈਪਸੂਲਾਂ  ਸਮੇਤ ਗ੍ਰਿਫਤਾਰ ਕਰ ਕੇ ਧਾਰਾ 21-61-85 ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਸਟੇਸ਼ਨ ਸਿਟੀ ’ਚ ਤਾਇਨਾਤ ਏ. ਐੱਸ. ਆਈ. ਨੇ ਦੱਸਿਆ ਕਿ ਉਹ ਪੁਲਸ ਪਾਰਟੀ  ਨਾਲ ਗਸ਼ਤ ਕਰ ਰਹੇ ਸਨ ਕਿ ਸਰਕਾਰੀ ਕਾਲਜ ਦੇ ਨੇਡ਼ੇ ਪੁਰਾਣੇ ਕੁਆਰਟਰਾਂ ਦੇ ਸਾਹਮਣੇ ਰਾਮਲੀਲਾ ਮੈਦਾਨ ’ਚੋਂ ਪ੍ਰਿਤਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਬਾਬੂ ਪਰਮਾਨੰਦ ਮੁਹੱਲਾ ਬਹਿਰਾਮਪੁਰ ਰੋਡ ਗੁਰਦਾਸਪੁਰ ਨੂੰ 140  ਨਸ਼ੇ ਵਾਲੇ ਕੈਪਸੂਲਾਂ ਸਮੇਤ ਗ੍ਰਿਫਤਾਰ ਕੀਤਾ। 

© 2016 News Track Live - ALL RIGHTS RESERVED