ਅੱਤਵਾਦੀਆ ਦੀ ਗੱਲ ਨੂੰ ਲੈ ਕੇ ਪੁਲੀਸ ਨੇ ਨੌਜਵਾਨਾ ਨੂੰ ਲਿਆ ਹਿਰਾਸਤ ਵਿੱਚ

Oct 12 2018 03:28 PM
ਅੱਤਵਾਦੀਆ ਦੀ ਗੱਲ ਨੂੰ ਲੈ ਕੇ ਪੁਲੀਸ ਨੇ ਨੌਜਵਾਨਾ ਨੂੰ ਲਿਆ ਹਿਰਾਸਤ ਵਿੱਚ


ਲੁਧਿਆਣਾ 
ਜਲੰਧਰ ਪੁਲਸ ਵਲੋਂ 3 ਕਸ਼ਮੀਰੀ ਅੱਤਵਾਦੀਆਂ ਨੂੰ ਫੜਨ ਦੀ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁਧਿਆਣਾ ਪੁਲਸ ਨੇ ਵੀ ਵੀਰਵਾਰ ਨੂੰ ਕਈ ਕਾਲਜਾਂ 'ਚ ਰੇਡ ਮਾਰੀ ਅਤੇ ਜੰਮੂ-ਕਸ਼ਮੀਰ ਦੇ ਕਈ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਿਨ•ਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ। ਪੁਲਸ ਦੀਆਂ  ਕਈ ਟੀਮਾਂ ਲੁਧਿਆਣਾ ਅਤੇ ਆਸ-ਪਾਸ ਦੇ  ਕਾਲਜਾਂ 'ਚ ਪੁੱਜੀਆਂ, ਜਿੱਥੇ ਪੜ• ਰਹੇ 3 ਨੌਜਵਾਨਾਂ ਨੂੰ ਹਿਰਾਸਤ ਲੈ ਕੇ ਪੁਲਸ ਪੁੱਛਗਿੱਛ 'ਚ ਜੁਟ ਗਈ ਹੈ। ਸੂਤਰਾਂ ਮੁਤਾਬਕ 'ਚ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਨੂੰ ਵੀ ਗੰਭੀਰਤਾ ਨਾਲ ਜਾਂਚਿਆ ਜਾ ਰਿਹਾ ਹੈ।
ਸ਼ਹਿਰ 'ਚ ਨਾਕਾਬੰਦੀ, ਪੁਲਸ ਕਮਿਸ਼ਨਰ ਖੁਦ ਦਿਖੇ ਚੈਕਿੰਗ 'ਤੇ
ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਵਿਚ ਇਕ ਤੋਂ ਬਾਅਦ ਇਕ ਹੋ ਰਹੀਆਂ ਵਾਰਦਾਤਾਂ ਜਿੱਥੇ ਇਕ ਪਾਸੇ ਲਾਅ ਐਂਡ ਆਰਡਰ ਫੇਲ ਹੋਣ ਦਾ ਸਬੂਤ ਹੈ, ਉੱਥੇ ਵਾਰਦਾਤਾਂ ਨੂੰ ਰੋਕਣ ਲਈ ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡੀ. ਸੀ. ਪੀ. ਅਸ਼ਵਨੀ ਕਪੂਰ ਨਾਲ ਦੇਰ ਰਾਤ ਸੜਕਾਂ 'ਤੇ ਪੁਲਸ ਨਾਕਾਬੰਦੀ ਦੀ ਚੈਕਿੰਗ ਕਰਦੇ ਦਿਖਾਈ ਦਿੱਤੇ। ਜਾਣਕਾਰੀ  ਮੁਤਾਬਕ ਸਾਰੇ ਥਾਣਿਆਂ ਦੇ ਮੁਖੀਆਂ ਨੂੰ ਦੇਰ ਰਾਤ ਤੱਕ ਨਾਕੇ ਲਾ ਕੇ ਸ਼ੱਕੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਚਿਹਰੇ 'ਤੇ ਰੁਮਾਲ ਬੰਨ• ਕੇ ਚੱਲਣ ਵਾਲੇ, ਗਲਤ ਨੰਬਰ ਪਲੇਟ ਵਾਲੇ ਵਾਹਨਾਂ 'ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਪੁਲਸ ਕ੍ਰਾਈਮ ਕੰਟਰੋਲ ਕਰਨ ਦਾ ਹਰ ਸੰਭਵ ਯਤਨ ਕਰ ਰਹੀ ਹੈ। ਹੁਣ ਦੇਖਣਾ ਇਹ ਹੈ ਕਿ ਲੁਧਿਆਣਵੀ ਸ਼ਾਂਤਮਈ ਢੰਗ ਨਾਲ ਤਿਉਹਾਰ ਮਨਾ ਸਕਣਗੇ ਜਾਂ ਫਿਰ ਵਧਦੇ ਅਪਰਾਧ ਦੇ ਗ੍ਰਾਫ ਕਾਰਨ ਉਨ•ਾਂ ਨੂੰ ਦਹਿਸ਼ਤ ਦੇ ਮਾਹੌਲ 'ਚ ਰਹਿਣਾ ਪਵੇਗਾ।

© 2016 News Track Live - ALL RIGHTS RESERVED