ਜਿਲ•ਾ ਪੱਧਰੀ ਟੂਰਨਾਮਂੈਂਟ ਅੰਡਰ 18 (ਲੜਕੇ/ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ

Oct 18 2018 03:55 PM
ਜਿਲ•ਾ ਪੱਧਰੀ  ਟੂਰਨਾਮਂੈਂਟ ਅੰਡਰ 18 (ਲੜਕੇ/ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ



ਪਠਾਨਕੋਟ,
ਸਾਲ 2018-19 ਦੇ ਸੈਸਨ ਦੇ ਲਈ ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ  ਖੇਡ ਮੰਤਰੀ ਪੰਜਾਬ , ਸ੍ਰੀ ਸੰਜੇ ਕੁਮਾਰ ਪ੍ਰਮੁੱਖ ਸਕੱਤਰ  ਸਪੋਰਟਸ ਵਿਭਾਗ ਅਤੇ ਯੁਵਕ ਸੇਵਾਵਾਂ ਪੰਜਾਬ ਅਤੇ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਮਾਣਯੋਗ ਡਾਇਰੈਕਟਰ ਸਪੋਰਟਸ ਪੰਜਾਬ ਦੇ ਆਦੇਸਾਂ ਅਨੁਸਾਰ ਸ੍ਰੀਮਤੀ ਜਸਮੀਤ ਕੌਰ ਜਿਲ•ਾ ਖੇਡ ਅਫਸਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ  ਸਾਲ 2018-19 ਦੇ ਸੈਸਨ ਲਈ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ  ਜਿਲ•ਾ ਪੱਧਰੀ  ਟੂਰਨਾਮਂੈਂਟ ਅੰਡਰ 18 (ਲੜਕੇ/ਲੜਕੀਆਂ) ਦੇ ਮੁਕਾਬਲੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਕਰਵਾਇਆ ਗਿਆ। 
ਇਸ ਟੂਰਨਾਮੈਂਟ ਦਾ ਸਮਾਪਤੀ ਸਮਾਰੋਹ (ਬਾਸਕਟਬਾਲ, ਐਥਲੈਟਿਕਸ, ਕਬੱਡੀ,ਵਾਲੀਬਾਲ, ਕੁਸਤੀ) ਸ੍ਰੀ ਮਤੀ ਜਸਮੀਤ ਕੌਰ ਜਿਲ•ਾ ਖੇਡ ਅਫਸਰ ਪਠਾਨਕੋਟ ਵੱਲੋਂ  ਕੀਤਾ ਗਿਆ। ਇਸ ਮੌਕੇ ਤੇ  ਖੇਡਾਂ ਨਾਲ ਸਬੰਧਤ ਡੀ.ਪੀ.ਈ,ਪੀ.ਟੀ.ਆਈ ਅਤੇ ਖੇਡ ਵਿਭਾਗ ਦੇ ਕੁਸਤੀ ਕੋਚ ਕੁਲਵਿੰਦਰ ਕੌਰ , ਸ੍ਰੀ ਬਲਜੀਤ ਸਿੰਘ  (ਸੀਨੀਅਰ ਸਹਾਇਕ), ਵਿਪਨ ਕੁਮਾਰ  (ਕਲਰਕ),  ਸ੍ਰੀ ਰਣਜੀਤ ਸਿੰਘ (ਕਬੱਡੀ ਕੋਚ) , ਪ੍ਰਦੀਪ ਕੁਮਾਰ  (ਬਾਸਕਟਬਾਲ ਕੋਚ), ਸੁਲਕਸਨਾ (ਡੀ.ਪੀ.ਈ), ਅਸਵਨੀ ਕੁਮਾਰ (ਡੀ.ਪੀ.ਈ)  ਸਾਮਿਲ ਹੋਏ । ਇਸ ਟੂਰਨਾਮੈਂਟ ਦੇ ਰਿਜਲਟ ਇਸ ਪ੍ਰਕਾਰ ਹਨ । ਬਾਸਕਟਬਾਲ (ਲੜਕੇ) ਗੇਮ ਵਿੱਚ ਏ.ਪੀ.ਐਸ ਪਠਾਨਕੋਟ ਸਕੂਲ ਦੀ ਟੀਮ ਜੇਤੂ ਰਹੀ । ਬਾਸਕਟਬਾਲ (ਲੜਕੀਆਂ) ਗੇਮ ਵਿੱਚ ਏ.ਪੀ.ਐਸ ਮਮੂਨ ਸਕੂਲ ਦੀ ਟੀਮ ਜੇਤੂ ਰਹੀ ।  ਕਬੱਡੀ (ਲੜਕੀਆਂ) ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪਠਾਨਕੋਟ ਦੀ ਟੀਮ ਜੇਤੂ ਰਹੀ, ਕਬੱਡੀ (ਲੜਕੇ) ਵਿੱਚ ਸੀਨੀਅਰ ਸਕਾਲਰ ਸਕੂਲ ਪਠਾਨਕੋਟ ਦੀ ਟੀਮ ਜੇਤੂ ਰਹੀ, ਐਥਲੈਟਿਕਸ ਲੜਕਿਆਂ ਵਿੱਚ ਦੇ 100 ਮੀ. ਰੇਸ ਵਿੱਚ ਸੂਰਤੀ ਸਿੰਘ ਅਤੇ ਲੜਕੀਆਂ ਵਿੱਚ ਅਸਮੀਨਾ ਪਹਿਲੇ ਸਥਾਨ ਤੇ ਰਹੇ, 200 ਮੀ. ਰੇਸ ਵਿੱਚ ਜਤਿੰਦਰ  ਸਿੰਘ ਅਤੇ ਲੜਕੀਆਂ ਵਿੱਚ ਅਸਮੀਨਾ ਪਹਿਲੇ ਸਥਾਨ ਤੇ ਰਹੇ,   ਕੁਸਤੀ (ਲੜਕੇ) 41 ਕਿਗ੍ਰ ਭਾਰ ਵਿੱਚ ਅਰਫਾਨ ਹੁਸੈਨ, 45 ਕਿ ਗ੍ਰ ਭਾਰ ਵਿੱਚ ਗੋਵਰਧਨ, 48 ਕਿ ਗ੍ਰ ਵਿੱਚ ਆਦਿਤਯ, 51 ਕਿਗ੍ਰ ਵਿੱਚ ਸੌਕਤ ਅਲੀ ਅਤੇ ਕੁਸਤੀ (ਲੜਕੀਆਂ ) 40 ਕਿ ਗ੍ਰ ਵਿੱਚ ਮੌਸਮੀ ਚੌਧਰੀ, 43 ਕਿ ਗ੍ਰ ਵਿੱਚ ਦੀਪਿਕਾ, 46 ਕਿਗ੍ਰ ਵਿੱਚ ਬੀਨਾ ਪਹਿਲੇ  ਸਥਾਨ ਤੇ ਰਹੇ, ਪਹਿਲੇ ,ਦੂਜੇ ਅਤੇ ਸਥਾਨ ਤੇ ਰਹਿਣ ਵਾਲੇ ਖਿਡਾਰੀਆਂ ਨੂੰ ਮੈਡਲ/ ਟ੍ਰਾਫੀ ਨਾਲ ਸਨਮਾਨਿਤ ਕੀਤਾ ਗਿਆ ।

© 2016 News Track Live - ALL RIGHTS RESERVED