ਕਾਰ ਅਤੇ ਟਰੱਕ ਦੀ ਟੱਕਰ

Oct 19 2018 03:00 PM
ਕਾਰ ਅਤੇ ਟਰੱਕ  ਦੀ ਟੱਕਰ

ਜਲੰਧਰ

ਜਲੰਧਰ ਪਠਾਨਕੋਟ ਹਾਈਵੇ ’ਤੇ ਸਥਿਤ ਥਾਣਾ ਮਕਸੂਦਾਂ ਦੇ  ਅਧੀਨ ਆਉਂਦੇ ਪਿੰਡ ਨੂਰਪੁਰ ਕੋਲ ਕਾਰ ਅਤੇ ਟਰੱਕ  ਦੀ ਟੱਕਰ ਹੋਣ ਦੀ ਸੂਚਨਾ  ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਹਾਦਸੇ ਵਿਚ ਕਾਰ ਚਾਲਕ ਨੂੰ ਮਾਮੂਲੀ ਸੱਟਾਂ  ਲੱਗੀਅਾਂ ਹਨ ਅਤੇ ਕਾਰ ਅੱਗਿਓਂ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਇਸ  ਘਟਨਾ ਦੀ ਸੂਚਨਾ  ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦਿਅਾਂ ਹੀ ਥਾਣਾ ਮਕਸੂਦਾ ਦੇ ਏ. ਐੱਸ.  ਆਈ. ਦਲਜੀਤ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਵਾਹਨਾਂ ਨੂੰ ਹਾਈਵੇ  ਤੋਂ ਹਟਾ  ਕੇ ਆਵਾਜਾਈ ਸ਼ੁਰੂ ਕਰਵਾਈ। ਏ. ਐੱਸ. ਆਈ.  ਦਲਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਕੁਲਦੀਪ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਾਗੜੀਆ  ਜ਼ਿਲਾ ਗੁਰਦਾਸਪੁਰ ਆਪਣੇ ਪਿੰਡ ਵੱਲ ਜਾ ਰਿਹਾ ਸੀ  ਤਾਂ ਅੱਗੇ ਜਾ ਰਹੇ ਟਰੱਕ ਨਾਲ ਕਾਰ ਦੀ ਟੱਕਰ  ਹੋ  ਗਈ। ਜਿਸ ਕਾਰਨ ਚਾਲਕ ਨੂੰ  ਮਾਮੂਲੀ ਸੱਟਾਂ ਆਈਆਂ ਹਨ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ। ਖਬਰ ਲਿਖੇ ਜਾਣ  ਤੱਕ ਥਾਣਾ ਮਕਸੂਦਾਂ ਦੀ ਪੁਲਸ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।

© 2016 News Track Live - ALL RIGHTS RESERVED