ਘਰ-ਘਰ ਰੁਜ਼ਗਾਰ ਪੋਰਟਲ ਉੱਪਰ ਸਾਰੇ ਸਨਅਤਕਾਰ ਆਪਣਾ ਨਾਮ ਰਜਿਸਟਰਡ ਕਰਨ

Oct 22 2018 03:12 PM
ਘਰ-ਘਰ ਰੁਜ਼ਗਾਰ ਪੋਰਟਲ ਉੱਪਰ ਸਾਰੇ ਸਨਅਤਕਾਰ ਆਪਣਾ ਨਾਮ ਰਜਿਸਟਰਡ ਕਰਨ


ਪਠਾਨਕੋਟ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਬਲਰਾਜ ਸਿੰਘ  ਨੇ ਜ਼ਿਲ•ੇ  ਦੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉਦਯੋਗਾਂ ਵਿੱਚ ਕਾਮੇ ਰੱਖਣ ਲਈ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪੋਰਟਲ ਉੱਪਰ ਆਪਣਾ ਨਾਮ ਰਜਿਸਟਰਡ ਕਰਾਉਣ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਬਲਰਾਜ ਸਿੰਘ  ਨੇ ਅਪਣੇ ਦਫਤਰ ਵਿਖੇ ਸਨਅਤਕਾਰਾਂ ਨਾਲ ਮੀਟਿੰਗ ਕਰਦਿਆਂ  ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਹੈ ਅਤੇ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇ ਬੇਹਤਰ ਤੋਂ ਬੇਹਤਰ ਮੌਕੇ ਮੁਹੱਈਆ ਕਰਵਾਏ ਜਾਣ। ਉਨ•ਾਂ ਦੱਸਿਆ ਕਿ ਜ਼ਿਲ•ਾ  ਵਿੱਚ 7000 ਤੋਂ ਵੱਧ ਨੌਜਵਾਨ ਆਪਣੇ ਆਪ ਨੂੰ ਪੋਰਟਲ ਉੱਪਰ ਰਜਿਸਟਰਡ ਕਰ ਚੁੱਕੇ ਹਨ ਅਤੇ ਸਨਅਤਕਾਰ ਜਾਂ ਹੋਰ ਅਦਾਰੇ ਜਿਨ•ਾਂ ਨੂੰ ਕਾਮੇ ਚਾਹੀਦੇ ਹੁੰਦੇ ਹਨ ਉਹ ਵੀ ਆਪਣਾ ਨਾਮ ਪੋਰਟਲ ਉੱਪਰ ਰਜਿਸਟਰਡ ਕਰਾਉਣ। ਉਨ•ਾਂ ਕਿਹਾ ਕਿ ਅਜਿਹਾ ਹੋਣ ਨਾਲ ਜਿਥੇ ਨੌਂਕਰੀ ਲੈਣ ਦੇ ਚਾਹਵਾਨਾਂ ਦਾ ਡਾਟਾ ਮਿਲ ਸਕੇਗਾ ਉਥੇ ਕਿਸ ਤਰਾਂ ਦੀਆਂ ਨੌਂਕਰੀਆਂ ਦੇ ਮੌਕੇ ਉਪਲੱਬਧ ਹਨ ਇਸ ਬਾਰੇ ਵੀ ਜਾਣਕਾਰੀ ਮਿਲ ਸਕੇਗੀ।
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਬਲਰਾਜ ਸਿੰਘ  ਨੇ ਕਿਹਾ ਕਿ ਸਨਅਤਕਾਰ ਜੇਕਰ ਪੋਰਟਲ ਉੱਪਰ ਆਪਣਾ ਨਾਮ ਰਜਿਸਟਰਡ ਕਰਦੇ ਹਨ ਤਾਂ ਉਨ•ਾਂ ਕੋਲ ਹੁਨਰਮੰਦ ਕਾਮੇ ਚੁਣਨ ਦੀ ਅਸਾਨੀ ਹੋ ਜਾਵੇਗੀ। ਉਨ•ਾਂ ਉਦਯੋਗ ਵਿਭਾਗ ਅਤੇ ਰਜ਼ਗਾਰ ਦਫ਼ਤਰ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇੱਕ ਵਿਸ਼ੇਸ਼ ਮੁਹਿੰਮ ਰਾਹੀਂ ਸਨਅਤਕਾਰਾਂ ਦੇ ਨਾਮ ਰਜਿਸਟਰਡ ਕਰਨ।
 ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ ਵਿੱਚ ਜ਼ਿਲ•ਾ ਪੱਧਰ ਅਤੇ ਰਾਜ ਪੱਧਰ 'ਤੇ ਮੈਗਾ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਉਨ•ਾਂ ਦੱਸਿਆ ਕਿ 12 ਤੋਂ 22 ਨਵੰਬਰ ਤੱਕ ਆਈ.ਟੀ.ਆਈ. ਲੜਕੇ ਪਠਾਨਕੋਟ    ਵਿੱਚ ਰੁਜ਼ਗਾਰ ਮੇਲੇ ਲਗਾਏ ਜਾਣਗੇ। ਜਦਕਿ 29 ਨਵੰਬਰ ਨੂੰ ਪਟਿਆਲਾ ਵਿਖੇ ਰਾਜ ਪੱਧਰੀ ਮੈਗਾ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ। ਉਨ•ਾਂ ਨੌਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣਾ ਨਾਮ ਪੋਰਟਲ 'ਤੇ ਰਜਿਸਟਰਡ ਕਰਾਉਣ ਤਾਂ ਜੋ ਉਨ•ਾਂ ਨੂੰ ਰਜ਼ਗਾਰ ਪ੍ਰਾਪਤ ਹੋ ਸਕੇ। ਇਸ ਮੋਕੇ ਤੇ ਪ੍ਰਿੰਸੀਪਲ ਆਈ.ਟੀ.ਆਈ. ਲੜਕੇ ਸ੍ਰੀ ਹਰੀਸ ਮੋਹਣ, ਜਿਲ•ਾ ਰੋਜਗਾਰ ਅਫਸ਼ਰ ਆਰ.ਸੀ. ਖੁੱਲਰ, ਸ. ਜਸਵਿੰਦਰ ਸਿੰਘ, ਰੋਹਿਤ ਕੁਮਾਰ, ਮੁਕੇਸ ਡੋਗਰਾ, ਅਸੋਕ ਸਰਮਾ, ਡਾ. ਰਾਜੇਸਵਰ ਜਸਰੋਟਿਆ ਅਤੇ ਹੋਰ ਹਾਜ਼ਰ ਸਨ। 

© 2016 News Track Live - ALL RIGHTS RESERVED