ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਲਈ ਕਰ ਸਕਦੇ ਹੋ ਅਪਲਾਈ

Oct 26 2018 04:27 PM
ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਲਈ ਕਰ ਸਕਦੇ ਹੋ ਅਪਲਾਈ


ਪਠਾਨਕੋਟ
ਸ. ਕੁਲਵੰਤ ਸਿੰਘ ਵਧੀਕ ਜਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਦੇ ਸਬੰਧ ਵਿੱਚ ਜਾਰੀ ਕੀਤੇ ਗਏ ਹੁਕਮ ਮਿਤੀ 13 ਅਕਤੂਬਰ 2017 ਅਤੇ ਡਾਇਰੈਕਟਰ ਇੰਡਸਟਰੀ ਅਤੇ ਕਮਰਸ਼ ਪੰਜਾਬ ਚੰਡੀਗੜ• ਜੀ ਦੇ ਅਨੁਸਾਰ ਦਿਵਾਲੀ ਅਤੇ ਗੁਰਪੁਰਬ ਦੇ ਮੋਕੇ ਤੇ ਪਟਾਕੇ ਚਲਾਉਂਣ , ਸਟੋਰ ਕਰਨ ਅਤੇ ਵੇਚਣ ਸਬੰਧੀ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜਿਲ•ਾ ਪਠਾਨਕੋਟ ਵਿੱਚ ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਲਈ ਜੋ ਵਿਅਕਤੀ ਆਰਜ਼ੀ ਤੋਰ ਤੇ ਲਾਇਸੰਸ ਲੈਣਾ ਚਾਹੁੰਦੇ ਹਨ ਉਹ ਵਿਅਕਤੀ ਆਪਣੀਆਂ ਦਰਖਾਸਤਾਂ ਦਫਤਰ ਜਿਲ•ਾ ਮੈਜਿਸਟ੍ਰੇਟ , ਅਸਲਾ ਸ਼ਾਖਾ, ਕਮਰਾ ਨੰਬਰ 114 ਵਿੱਚ ਮਿਤੀ 26 ਅਕਤੂਬਰ 2018 ਸ਼ਾਮ 5 ਵਜੇ ਤੱਕ ਅਪਲਾਈ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਦਾ ਡਰਾਅ 29 ਅਕਤੂਬਰ 2018 ਨੂੰ ਦੁਪਿਹਰ ਤੋਂ ਬਾਅਦ ਕੱਢਿਆ ਜਾਵੇਗਾ। ਉਨ•ਾਂ ਦੱਸਿਆ ਕਿ 26 ਅਕਤੂਬਰ 2018 ਤੋਂ ਬਾਅਦ ਪ੍ਰਾਪਤ ਹੋਣ ਵਾਲੀਆ ਦਰਖਾਸਤਾਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲੋਂ ਜਾਰੀ ਹਦਾਇਤਾਂ/ਸਰਤਾਂ ਮੋਕੇ ਤੇ ਦੱਸ ਦਿੱਤੀਆਂ ਜਾਣਗੀਆਂ। 

© 2016 News Track Live - ALL RIGHTS RESERVED