4 ਨੌਜਵਾਨਾਂ ਨੂੰ ਜੂਆ ਖੇਡਦਿਅਾਂ ਗ੍ਰਿਫ਼ਤਾਰ

Oct 27 2018 03:15 PM
4 ਨੌਜਵਾਨਾਂ ਨੂੰ ਜੂਆ ਖੇਡਦਿਅਾਂ ਗ੍ਰਿਫ਼ਤਾਰ

ਪਠਾਨਕੋਟ

ਅੱਜ ਡਵੀਜ਼ਨ ਨੰ. 1 ਦੀ ਪੁਲਸ ਨੇ ਸ਼ਿਮਲਾ ਪਹਾਡ਼ੀ ਤੋਂ  4 ਨੌਜਵਾਨਾਂ ਨੂੰ ਜੂਆ ਖੇਡਦਿਅਾਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। 
ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਮਲਾ ਪਹਾਡ਼ੀ ’ਤੇ ਨੌਜਵਾਨ ਜੂਆ ਖੇਡ ਰਹੇ ਹਨ, ਜਿਸ ’ਤੇ ਏ. ਐੱਸ. ਆਈ. ਅੰਗਰੇਜ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਉਪਰੋਕਤ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਨੌਜਵਾਨਾਂ ਨੂੰ ਕਾਬੂ ਕੀਤਾ ਅਤੇ ਉਨ੍ਹਾਂ ਕੋਲੋਂ ਤਲਾਸ਼ੀ ਦੌਰਾਨ 14935 ਰੁਪਏ ਬਰਾਮਦ ਕੀਤੇ। ਥਾਣਾ ਮੁਖੀ ਨੇ ਦੱਸਿਆ ਕਿ ਫਡ਼ੇ ਗਏ ਮੁਲਜ਼ਮਾਂ ਦੀ ਪਛਾਣ ਗੌਰੀ ਸ਼ੰਕਰ ਉਰਫ਼ ਰਵੀ ਪੁੱਤਰ ਜੁਗਿੰਦਰ ਸ਼ਰਮਾ ਵਾਸੀ ਰਘੁਨਾਥ ਮੰਦਿਰ ਪ੍ਰੇਮ ਨਗਰ, ਸੋਹਨ ਸਿੰਘ ਉਰਫ਼ ਸੋਨੂੰ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਰਾਜਪੁਰਾ, ਰਿਸ਼ਭ ਉਰਫ਼ ਰਾਜਾ ਪੁੱਤਰ ਨਰੇਸ਼ ਕੁਮਾਰ ਅਤੇ ਮਨਜੋਤ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਦੋਨੋਂ ਮੁਹੱਲਾ ਗਾਂਧੀ ਨਗਰ ਪਠਾਨਕੋਟ ਵੱਜੋਂ ਹੋਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਫਡ਼ੇ ਗਏ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰਕੇ ਕਾਰਵਾਈ ਕਰ ਸ਼ੁਰੂ ਦਿੱਤੀ ਹੈ। 

© 2016 News Track Live - ALL RIGHTS RESERVED