ਪੁਲੀਸ ਨੇ ਕੀਤੇ ਮੌਬਾਇਲ ਚੋਰਾਂ ਤੋਂ ਮੋਬਾਇਲ ਬਰਾਮਦ

Nov 01 2018 03:47 PM
ਪੁਲੀਸ ਨੇ ਕੀਤੇ ਮੌਬਾਇਲ ਚੋਰਾਂ ਤੋਂ ਮੋਬਾਇਲ ਬਰਾਮਦ

ਪਠਾਨਕੋਟ

ਸ਼ਹਿਰ ’ਚ ਵਧ ਰਹੀਆਂ ਚੋਰੀ  ਦੀਆਂ ਵਾਰਦਾਤ ’ਤੇ ਕਾਬੂ ਪਾਉਣ ਲਈ ਡੀ. ਐੱਸ. ਪੀ. ਸਿਟੀ ਸੁਖਜਿੰਦਰ ਸਿੰਘ ਦੀ ਅਗਵਾਈ ’ਚ ਇੰਸਪੈਕਟਰ ਅਵਤਾਰ ਸਿੰਘ ਡਵੀਜ਼ਨ ਨੰਬਰ-1 ਪਠਾਨਕੋਟ ਨੇ ਥਾਣਾ ਨੇਡ਼ੇ ਆਉਂਦੇ ਇਲਾਕਿਆਂ ’ਚ ਵੱਖ-ਵੱਖ ਜਗ੍ਹਾ ’ਤੇ ਨਾਕਾਬੰਦੀ ਕਰਵਾਈ। ਜਿਸ ਦੌਰਾਨ ਡਲਹੌਜੀ ਰੋਡ ’ਤੇ ਲਾਏ ਨਾਕੇ ’ਤੇ ਏ. ਐੱਸ. ਆਈ. ਨੇਪਾਲ ਅਤੇ ਮੌਜੂਦਾ ਰਿਹਾਇਸ਼ ਸੈਲੀ ਰੋਡ ਪਠਾਨਕੋਟ ਨੇ ਦੱਸਿਆ ਕਿ ਉਹ ਫਰੈਂਡਸ ਕਾਲੋਨੀ ’ਚ ਚੌਕੀਦਾਰ ਦਾ ਕੰਮ ਕਰਦਾ ਹੈ। ਮੇਰੀ ਡਿਊਟੀ ਦੇ ਮੌਕੇ ਰਾਤ ਨੂੰ 2 ਲਡ਼ਕੇ ਕੁੱਟ-ਮਾਰ ਕਰ ਕੇ ਮੋਬਾਈਲ ਖੋਹ ਕੇ ਲੈ ਗਏ। ਉਪਰੰਤ ਉਸ ਦੇ ਬਿਆਨ ਦੇ ਆਧਾਰ ’ਤੇ ਮੁਕੱਦਮਾ  ਡਵੀਜ਼ਨ ਨੰਬਰ-1 ’ਚ ਦਰਜ ਕੀਤਾ ਗਿਆ। ਜਿਸ ਦੀ ਜਾਂਚ ਕਰਦੇ ਹੋਏ ਪੁਲਸ ਨੇ ਸੇਠੀ ਤੇ ਅਜੇ ਵਾਸੀ ਪਠਾਨਕੋਟ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਤੋਂ ਖੋਹਿਆ ਮੋਬਾਇਲ ਬਰਾਮਦ ਕੀਤਾ ਅਤੇ ਮੁਕੱਦਮੇ ’ਚ ਧਾਰਾ 411 ਜੋਡ਼ ਕੇ ਮੁਲਜ਼ਮਾਂ ਤੋਂ ਪੁਛਗਿੱਛ ਕੀਤੀ ਗਈ ਤੇ ਉਨ੍ਹਾਂ ਆਪਣੇ  ਤੀਜੇ ਸਾਥੀ ਸੇਠੀ ਸਿੰਘ ਵਾਸੀ ਪਠਾਨਕੋਟ ਦਾ ਨਾਮ ਦੱਸਿਆ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਗਲੀ ਕਾਰਵਾਈ  ਲਈ ਕੋਰਟ ’ਚ ਪੇਸ਼ ਕੀਤਾ ਗਿਆ ਹੈ। 

© 2016 News Track Live - ALL RIGHTS RESERVED