ਖਹਿਰਾ ਲਈ ਨਹੀਂ, ਸਗੋਂ ਭ੍ਰਿਸ਼ਟਾਚਾਰ ਮੁਕਤ ਭਾਰਤ ਲਈ ਸਿਆਸਤ

Nov 01 2018 03:47 PM
ਖਹਿਰਾ ਲਈ ਨਹੀਂ, ਸਗੋਂ ਭ੍ਰਿਸ਼ਟਾਚਾਰ ਮੁਕਤ ਭਾਰਤ ਲਈ ਸਿਆਸਤ

ਚੰਡੀਗੜ੍ਹ :

ਇੱਥੇ ਪੁੱਜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਾਰਟੀ ਦੇ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਬਾਰੇ ਸਵਾਲਾਂ ਦੇ ਜਵਾਬ ਦੇਣ ਤੋਂ ਟਲਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ ਅਤੇ ਇਸ ਨੂੰ ਸੁਲਝਾ ਲਿਆ ਜਾਵੇਗਾ ਹਾਲਾਂਕਿ ਖਹਿਰਾ ਸਬੰਧੀ ਕੇਜਰੀਵਾਲ ਦੀ ਭੜਾਸ ਉਸ ਸਮੇਂ ਨਜ਼ਰ ਆਈ, ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਖਹਿਰਾ ਤਾਂ ਉਨ੍ਹਾਂ ਦਾ ਨਾਂ ਆਪਣੀ ਜ਼ੁਬਾਨ 'ਤੇ ਵੀ ਨਹੀਂ ਲਿਆਉਣਾ ਚਾਹੁੰਦੇ।

ਕੇਜਰੀਵਾਲ ਨੇ ਇਸ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਵੀ ਨਹੀਂ ਚਾਹੁੰਦੇ ਕਿ ਖਹਿਰਾ ਉਨ੍ਹਾਂ ਦਾ ਨਾਂ ਆਪਣੀ ਜ਼ੁਬਾਨ 'ਤੇ ਲਿਆਉਣ। ਕੇਜਰੀਵਾਲ ਨੇ ਕਿਹਾ ਕਿ ਉਹ ਸੁਖਪਾਲ ਖਹਿਰਾ ਲਈ ਨਹੀਂ, ਸਗੋਂ ਭ੍ਰਿਸ਼ਟਾਚਾਰ ਮੁਕਤ ਭਾਰਤ ਲਈ ਸਿਆਸਤ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਜਿੱਥੇ 2 ਭਾਂਡੇ ਹੁੰਦੇ ਹਨ, ਉਹ ਖੜਕਦੇ ਹੀ ਹਨ, ਇਸ ਲਈ ਖਹਿਰਾ ਮਾਮਲੇ ਨੂੰ ਵੀ ਜਲਦ ਹੀ ਸੁਲਝਾ ਲਿਆ ਜਾਵੇਗਾ।

© 2016 News Track Live - ALL RIGHTS RESERVED