ਜ਼ਲ•ਾ ਬਾਰ ਐਸੋਸ਼ੀਏਸ਼ਨ, ਪਠਾਨਕੋਟ ਦੀਆਂ ਕੁਲ 294 ਵੋਟਾਂ

Nov 03 2018 03:39 PM
ਜ਼ਲ•ਾ ਬਾਰ ਐਸੋਸ਼ੀਏਸ਼ਨ, ਪਠਾਨਕੋਟ ਦੀਆਂ ਕੁਲ 294 ਵੋਟਾਂ


ਪਠਾਨਕੋਟ
ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਬਾਰ ਕਾਂਊਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ• ਦੀਆਂ ਸਾਲ 2018 ਦੀਆਂ ਚੋਣਾਂ ਜ਼ਿਲ•ਾ ਪਠਾਨਕੋਟ ਵਿੱਚ ਸਵੇਰੇ 10:00 ਵਜੇ ਜ਼ਿਲ•ਾ ਕੋਰਟ ਕੰਪਲੈਕਸ, ਪਠਾਨਕੋਟ ਦੇ ਬਾਰ ਰੂਮ (ਪੋਲਿੰਗ ਸਟੇਸ਼ਨ) ਵਿੱਚ ਸੁਰੂ ਹੋਈ। ਜਿਕਰਯੋਗ ਹੈ ਕਿ ਬਾਰ ਕਾਂਊਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ• ਦੀਆਂ ਸਾਲ 2018 ਦੀਆਂ ਚੋਣਾਂ ਜ਼ਿਲ•ਾ ਪਠਾਨਕੋਟ ਵਿੱਚ ਚੋਣ ਤਹਿਸੀਲਦਾਰ, ਪਠਾਨਕੋਟ ਸ. ਸਰਬਜੀਤ ਸਿੰਘ ਦੀ ਸੁਪਰਵੀਜਨ ਹੇਠ ਕਾਰਵਾਈਆਂ ਗਈਆਂ। ਬਾਰ ਕਾਂਊਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ• ਦੀਆਂ ਸਾਲ 2018 ਦੀਆਂ ਚੋਣਾਂ ਸਬੰਧੀ ਸਿਵਲ ਅਤੇ ਪੁਲਿਸ ਵਿਭਾਗ ਵੱਲੋਂ ਪੁੱਖਤਾ ਪ੍ਰਬੰਧ ਕੀਤੇ ਗਏ। 
ਜਾਣਕਾਰੀ ਦਿੰਦਿਆਂ ਚੋਣ ਤਹਿਸੀਲਦਾਰ, ਪਠਾਨਕੋਟ ਸ. ਸਰਬਜੀਤ ਸਿੰਘ ਨੇ ਦੱਸਿਆ ਕਿ ਜ਼ਿਲ•ਾ ਬਾਰ ਐਸੋਸ਼ੀਏਸ਼ਨ, ਪਠਾਨਕੋਟ ਦੀਆਂ ਕੁਲ 294 ਵੋਟਾਂ ਹਨ। ਉਨ•ਾਂ ਦੱਸਿਆ ਕਿ ਜਿਲ•ਾ ਬਾਰ ਐਸੋਸ਼ੀਏਸ਼ਨ ਪਠਾਨਕੋਟ ਦੇ ਸਾਰੇ  ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣਾ ਆਈ.ਡੀ. ਕਾਰਡ ਦਿਖਾ ਕੇ ਆਪਣੀ ਵੋਟ ਪੋਲ ਕਰਨ। ਉਨ•ਾਂ ਦੱਸਿਆ ਕਿ ਬਾਰ ਕੌਂਸਲ ਦੀਆਂ ਚੋਣਾਂ ਦੀ ਪੋਲਿੰਗ ਦੌਰਾਨ ਕੋਈ ਵੀ ਉਮੀਦਵਾਰ, ਪੋਲਿੰਗ ਏਜੰਟ, ਵੋਟਰ ਵੱਲੋਂ ਮੋਬਾਇਲ ਫੋਨ ਅਤੇ ਕੈਮਰਾ/ਕਿਸੇ ਕਿਸਮ ਦਾ ਕੈਮਰਾ ਡਿਵਾਈਸ ਪੋਲਿੰਗ ਸਟੇਸ਼ਨ ਦੇ ਅੰਦਰ ਨਹੀਂ ਲੈ ਕੇ ਆਉਂਣ ਦੀ ਮਨਾਹੀ ਪਹਿਲਾ ਹੀ ਕਰ ਦਿੱਤੀ ਗਈ ਸੀ ਅਤੇ ਨਿਯਮਾਂ ਨੂੰ ਪੂਰਾ ਧਿਆਨ ਵਿੱਚ ਰੱਖ ਕੇ ਪੋਲਿੰਗ ਕਰਵਾਈ ਜਾ ਰਹੀ ਹੈ। 

© 2016 News Track Live - ALL RIGHTS RESERVED