“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਾਗਰੁਕਤਾ ਕੈਂਪ

Nov 05 2018 04:11 PM
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਾਗਰੁਕਤਾ ਕੈਂਪ



ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਧਾਰ ਬਲਾਕ ਦੇ ਪਿੰਡ ਦੁਰੰਗ ਖੱਡ (ਕੋਠੇ ਹੱਟੀਆ) ਵਿਖੇ ਪਸੂ ਭਲਾਈ ਅਤੇ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਡਾ. ਗੁਲਸ਼ਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀ ਕਲੀਨਿਕ ਪਠਾਨਕੋਟ ਅਤੇ ਸ੍ਰੀ ਪਵਨ ਸਰਮਾ ਰਿਟਾਇਰਡ ਵੈਟਨਰੀ ਇੰਸਪੈਕਟਰ ਵਿਸ਼ੇਸ ਤੋਰ ਤੇ ਹਾਜ਼ਰ ਹੋਏ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਡਾ. ਵਿਜੈ ਕੁਮਾਰ ਜੀ ਨੇ ਦੱਸਿਆ ਕਿ ਇਹ ਕੈਂਪ ਜਿਲ•ਾ ਪਠਾਨਕੋਟ ਦਾ 62ਵਾਂ ਕੈਂਪ ਹੈ ਜੋ ਕਿ ਹਰ ਛੁੱਟੀ ਵਾਲੇ ਦਿਨ ਪਿੰਡਾਂ ਵਿੱਚ ਲਗਾਇਆ ਜਾਂਦਾ ਹੈ। ਇਸ ਕੈਂਪ ਵਿੱਚ ਡਾ. ਵਿਜੈ ਕੁਮਾਰ ਨੇ ਪਸ਼ੂ ਪਾਲਕਾਂ ਨੂੰ ਦੁੱਧ ਤੋਂ  ਮਿਲਾਵਟੀ ਬਣਾਈਆਂ ਜਾ ਰਹੀਆਂ ਚੀਜਾਂ ਜਿਵੇ ਬਰਫੀ, ਦੁੱਧ, ਘਿਓ, ਮੱਖਣ ਆਦਿ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਾਨੂੰ ਅਜਿਹੀਆਂ ਮਿਲਾਵਟੀ ਚੀਜਾਂ ਤੋਂ ਹਮੇਸਾਂ ਦੂਰ ਰਹਿਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਹ ਚਿੰਤਾਂ ਦਾ ਵਿਸਾ ਹੈ ਕਿ ਘਰ•ਾਂ ਵਿੱਚ  ਦੁੱਧ ਦੇਣ ਵਾਲੇ ਜਾਨਵਰਾਂ ਦੀ ਗਿਣਤੀ ਦਿਨ ਪ੍ਰਤੀਦਿਨ ਘੱਟ ਹੋ ਰਹੀ ਹੈ। ਉਨ•ਾਂ ਨੇ ਕਿਸਾਨਾਂ ਨੂੰ ਜਾਗਰੁਕ ਕਰਦਿਆਂ ਕਿਹਾ ਕਿ ਅਗਰ ਅਸੀਂ ਅਪਣੇ ਘਰ•ਾਂ ਵਿੱਚ ਦੁੱਧ ਦੇਣ ਵਾਲੇ ਪਸ਼ੂਆਂ ਦੀ ਸੰਖਿਆਂ ਵਿੱਚ ਵਾਧਾ ਕਰਾਂਗੇ ਤਾਂ ਹੀ ਅਸੀਂ ਮਿਲਾਵਟੀ ਦੁੱਧ ਪਦਾਰਥਾਂ ਤੋਂ ਬੱਚ ਸਕਦੇ ਹਾਂ। 
ਡਾ. ਵਿਜੈ ਕੁਮਾਰ ਨੇ ਵਿਭਾਗ ਵੱਲੋਂ ਮੂੰਹ ਖੂਰ ਦੀ ਵੈਕਸੀਨ ਕਰਵਾਉਂਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਜਿਲ•ਾ ਪਸ਼ੂ ਪਾਲਣ ਵਿਭਾਗ ਪਠਾਨਕੋਟ ਵੱਲੋਂ ਮੂੰਹ ਖੂਰ ਵੈਕਸੀਨ ਲਗਾਉਂਣ ਲਈ ਜਿਲ•ੇ ਅੰਦਰ ਡੋਰ ਟੂ ਡੋਰ ਸਰਵੇ ਕੀਤਾ ਜਾ ਰਿਹਾ ਹੈ ਅਤੇ ਪਸੂਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਇਹ ਵੈਕਸੀਨ ਵਿਭਾਗ ਵੱਲੋਂ ਪੂਰੀ ਤਰ•ਾਂ ਫ੍ਰੀ ਲਗਾਈ ਜਾਂਦੀ ਹੈ। ਅੰਤ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਪਿੰਡ ਦੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਲਈ ਮੁਫਤ ਦਵਾਈਆਂ ਦਿੱਤੀਆਂ ਗਈ । ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜੈਮਲ ਸਿੰਘ, ਗੁਲਜਾਰ ਸਿੰਘ, ਸਰਪੰਚ ਸੁਭਾਸ ਸਿੰਘ, ਸਤੀਸ ਮੋਹਣ, ਅਮਰ ਸਿੰਘ, ਸਮਸੇਰ ਸਿੰਘ, ਕੇਹਰ ਸਿੰਘ, ਜਸਵੀਰ ਸਿੰਘ, ਅਨਿਲ ਕੁਮਾਰ, ਕਰਤਾਰ ਸਿੰਘ, ਮਹਾਸੂ ਰਾਮ, ਵਿਮਨ ਜੋਸੀ, ਰੋਹਿਤ ਸਾਸਤਰੀ, ਪ੍ਰੀਤਮ ਸਿੰਘ, ਪਰਸ ਰਾਮ, ਨਰਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ। 
 

© 2016 News Track Live - ALL RIGHTS RESERVED