3 ਕਿਲੋ 20 ਗ੍ਰਾਮ ਭੁੱਕੀ ਬਰਾਮਦ

Nov 05 2018 04:11 PM
3 ਕਿਲੋ 20 ਗ੍ਰਾਮ ਭੁੱਕੀ ਬਰਾਮਦ

ਪਠਾਨਕੋਟ

ਸਟੇਟ ਨਾਰਕੋਟਿਕਸ ਕ੍ਰਾਈਮ ਕੰਟਰੋਲ ਫੀਲਡ ਯੂਨਿਟ ਦੀ ਟੀਮ ਨੇ ਥਾਣਾ ਇੰਦੌਰਾ ਦੇ ਅਧੀਨ ਆਉਂਦੇ ਪਿੰਡ ਉਲੇਹੱਡੀਆਂ ’ਚ ਗਸ਼ਤ ਦੌਰਾਨ ਇਕ ਵਿਅਕਤੀ ਨੂੰ  ਭੁੱਕੀ ਸਮੇਤ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਡੀ. ਐੱਸ. ਪੀ. ਕਾਂਗਡ਼ਾ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਅੱਜ ਸਟੇਟ ਨਾਰਕੋਟਿਕਸ ਕ੍ਰਾਈਮ ਕੰਟਰੋਲ ਫੀਲਡ ਯੂਨਿਟ ਕਾਂਗਡ਼ਾ ਦੀ ਟੀਮ ਮੁਖੀ ਮਦਨ ਲਾਲ ਦੀ ਅਗਵਾਈ ਵਿਚ ਜਦ ਪਿੰਡ ਉਲੇਹੱਡੀਆਂ ’ਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਠਾਕੁਰ ਦੁਆਰਾ ਤੋਂ ਪੈਦਲ ਪਿੰਡ ਉਲੇਹੱਡੀਆਂ ਵੱਲ ਆਉਂਦੇ ਇਕ ਵਿਅਕਤੀ ’ਤੇ ਸ਼ੱਕ ਹੋਇਆ, ਜੋ ਟੀਮ ਨੂੰ ਦੇਖ ਕੇ ਭੱਜਣ ਲੱਗਾ। 
ਪਿੱਛਾ ਕਰਕੇ ਜਦ ਟੀਮ ਨੇ ਉਸ ਨੂੰ ਰੋਕ ਕੇ ਹੱਥ ’ਚ ਫਡ਼ੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਟੀਮ ਨੂੰ ਉਸ ਤੋਂ 3 ਕਿਲੋ 20 ਗ੍ਰਾਮ ਭੁੱਕੀ ਬਰਾਮਦ ਹੋਈ। ਉਸ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਨੇ ਆਪਣੀ ਪਹਿਚਾਣ ਧਰਮਿੰਦਰ ਪੁੱਤਰ ਅਨਾਇਤ ਨਿਵਾਸੀ ਪਿੰਡ ਉਲੇਹੱਡੀਆਂ ਥਾਣਾ ਇੰਦੌਰਾ ਦੇ ਰੂਪ ਵਿਚ ਦੱਸੀ। ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

© 2016 News Track Live - ALL RIGHTS RESERVED