ਵਿਦਿਆਰਥੀਆਂ ਨੂੰ ਮੁਫਤ ਵੈਲਕਮ ਕਿੱਟਾਂ ਅਤੇ ਕਿਤਾਬਾਂ ਵੰਡੀਆਂ

Nov 13 2018 03:41 PM
ਵਿਦਿਆਰਥੀਆਂ ਨੂੰ ਮੁਫਤ ਵੈਲਕਮ ਕਿੱਟਾਂ ਅਤੇ ਕਿਤਾਬਾਂ ਵੰਡੀਆਂ


ਪਠਾਨਕੋਟ
ਪੰਜਾਬ ਸਰਕਾਰ ਦੁਆਰਾ ਪੰਜਾਬ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਸਕੀਮ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਜੀ ਦੀ ਪ੍ਰਧਾਨਗੀ ਹੇਠ ਆਈ.ਟੀ.ਆਈ (ਲੜਕੇ) ਵਿੱਚ ਚਲਾਏ ਜਾ ਰਹੇ ਕੋਰਸ (ਫੁੱਡ ਅਤੇ ਬੀਵਰੇਜ਼) ਅਤੇ ਲਾਈਫ ਇੰਸ਼ੋਰੈਂਸ ਏਜੰਟ ਦੇ ਵਿਦਿਆਰਥੀਆਂ ਨੂੰ ਮੁਫਤ ਵੈਲਕਮ ਕਿੱਟਾਂ ਅਤੇ ਕਿਤਾਬਾਂ ਵੰਡੀਆਂ ਗਈਆਂ।
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ: ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਨੇ ਦੱਸਿਆ ਕਿ ਇਨਾਂ• ਕੋਰਸਾਂ ਦਾ ਮੰੰਤਵ ਨੌਜਵਾਨਾਂ ਨੂੰ ਰੋਜ਼ਗਾਰ ਮੁਹਈਆਂ ਕਰਵਾਉਣਾ ਅਤੇ ਹੁਨਰਮੰਦ ਬਨਾਉਣਾ ਹੈ। ਇਸ ਮੌਕੇ ਤੇ ਆਈ.ਟੀ.ਆਈ ਦੇ ਪ੍ਰਿੰਸੀਪਲ ਸ਼੍ਰੀ ਹਰੀਸ਼ ਮੋਹਣ , ਸ਼੍ਰੀ ਪ੍ਰਦੀਪ ਬੈਂਸ ਬਲਾਕ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਰਜੇਸ (ਐਸ.ਆਰ.ਐਲ.ਐਮ), ਰਜਨੀਸ਼ ਕੁਮਾਰ, ਕਮਲ ਕਾਂਤ, ਸ਼ੀਤਲ ਅਤੇ ਦੀਪਿਕਾ ਆਦਿ ਹਾਜਰ ਸਨ।

© 2016 News Track Live - ALL RIGHTS RESERVED