ਲਾਕਰ ’ਚੋਂ 17 ਤੋਲੇ ਸੋਨਾ ਚੋਰੀ

Nov 15 2018 03:35 PM
ਲਾਕਰ ’ਚੋਂ 17 ਤੋਲੇ ਸੋਨਾ ਚੋਰੀ

ਗੁਰਦਾਸਪੁਰ

ਬਟਾਲਾ ਦੇ ਇਕ ਯੂਨੀਅਨ ਬੈਂਕ ਦੇ ਲਾਕਰ ’ਚੋਂ ਇਕ ਵਿਅਕਤੀ ਵਲੋਂ ਰੱਖਿਆ 17 ਤੋਲੇ ਸੋਨਾ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਜੀਤ ਕੌਰ ਪਤਨੀ ਕੇਵਲ ਕਿਸ਼ਨ ਵਾਸੀ ਕਪੂਰੀ ਗੇਟ ਬਟਾਲਾ ਨੇ ਦੱਸਿਆ ਕਿ ਮੈਂ ਬਟਾਲਾ ਦੇ ਇਕ ਯੂਨੀਅਨ ਬੈਂਕ ਲਾਕਰ ’ਚ 17 ਤੋਲੇ ਸੋਨਾ ਰੱਖਿਆ ਹੋਇਆ ਸੀ ਅਤੇ ਬੀਤੇ ਕੱਲ ਜਦ ਮੈਂ ਆਪਣੇ ਪਤੀ ਦੇ ਨਾਲ ਬੈਂਕ ਵਿਖੇ ਗਈ, ਤਾਂ ਜਦ ਅਸੀਂ ਬੈਂਕ ’ਚ ਜਾ ਕੇ ਲਾਕਰ ਖੋਲ੍ਹਿਆ, ਤਾਂ ਉਸ ’ਚੋਂ ਸਾਡਾ 17 ਤੋਲੇ ਸੋਨਾ ਗਾਇਬ ਸੀ। ਇਸ ਸਬੰਧੀ ਅਸੀਂ ਤੁਰੰਤ ਬੈਂਕ ਮੈਨੇਜਰ ਨੂੰ ਵੀ ਸੂਚਿਤ ਕੀਤਾ ਅਤੇ ਨਾਲ ਹੀ ਚੋਰੀ ਹੋਏ ਸੋਨੇ ਦੀ ਸੂਚਨਾ ਚੌਕੀ ਬੱਸ ਸਟੈਂਡ ਨੂੰ ਦਿੱਤੀ। ਇਸ ਸਬੰਧੀ ਚੌਕੀ ਇੰਚਾਰਜ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਕਤ ਸਾਰਾ ਮਾਮਲਾ ਸਾਡੇ ਧਿਆਨ ’ਚ ਹੈ। ਅਸੀਂ ਬੈਂਕ ’ਚ ਜਾ ਕੇ ਘਟਨਾ ਦਾ ਜਾਇਜ਼ਾ ਲੈ ਲਿਆ ਹੈ ਅਤੇ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦ ਬੈਂਕ ਮੈਨੇਜਰ ਪੀ. ਡੀ. ਮੀਨਾ ਨਾਲ ਫੋਨ ’ਤੇ ਗੱਲ ਕਰਨੀ ਚਾਹੀ, ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ।

© 2016 News Track Live - ALL RIGHTS RESERVED