ਵਾਟਰ ਸਪਲਾਈ ਸੁਰੂ ਹੋਣ ਨਾਲ 2670 ਲੋਕਾਂ ਨੂੰ ਮਿਲੇਗੀ ਸਾਫ ਪੀਣ ਵਾਲੇ ਪਾਣੀ ਦੀ ਸੁਵਿਧਾ

Nov 16 2018 04:16 PM
ਵਾਟਰ ਸਪਲਾਈ ਸੁਰੂ ਹੋਣ ਨਾਲ 2670 ਲੋਕਾਂ ਨੂੰ ਮਿਲੇਗੀ ਸਾਫ ਪੀਣ ਵਾਲੇ ਪਾਣੀ ਦੀ ਸੁਵਿਧਾ


ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਪਿੰਡ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਵਾਉਂਣ ਦੇ ਉਦੇਸ ਨਾਲ ਜਿਲ•ਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੇ ਦੋ ਪਿੰਡਾਂ ਨੂੰ ਜਲਦੀ ਹੀ ਨਵੀਆਂ ਵਾਟਰ ਸਪਲਾਈਆਂ ਸਮਰਪਿਤ ਕੀਤੀਆਂ ਜਾਣਗੀਆਂ ਅਤੇ ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਭੋਆ ਦੇ ਪੰਜ ਪਿੰਡਾਂ ਨੂੰ ਕਵਰ ਕਰਨ ਲਈ ਹੋਰ ਨਵੀਆਂ ਤਿੰਨ ਵਾਟਰ ਸਪਲਾਈਆਂ ਦੇ ਟੈਂਡਰ ਲਗਾਏ ਗਏ ਹਨ। ਇਹ ਜਾਣਕਾਰੀ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ  ਦਿੱਤੀ। 
ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਦੱਸਿਆ ਕਿ ਇਨ•ਾਂ ਦੋ ਪਿੰਡਾ ਦੇ ਵਿੱਚ ਵਾਟਰ ਸਪਲਾਈਆਂ ਦੇ ਨਾਲ ਪਿੰਡਾਂ ਦੇ 475 ਘਰ•ਾਂ ਦੇ 2670 ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸੁਵਿਧਾ ਮਿਲੇਗੀ। ਉਨ•ਾਂ ਦੱਸਿਆ ਕਿ  ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਘਰੋਟਾ ਦੇ ਪਿੰਡ ਦਨੋਰ ਵਿਖੇ ਵਾਟਰ ਲਗਾਈ ਜਾ ਰਹੀ ਹੈ ਜੋ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਪਹਿਲਾ ਪਿੰਡ ਦਨੋਰ ਨੂੰ ਗੁਰਦਾਸਪੁਰ ਭਾਈਆ ਵਾਟਰ ਸਪਲਾਈ ਸਕੀਮ ਨਾਲ ਜੋੜਿਆ ਗਿਆ ਸੀ ਪਰ ਇਸ ਵਾਟਰ ਸਪਲਾਈ ਨਾਲ ਕਰੀਬ 9 ਪਿੰਡ ਜੂੜੇ ਹੋਣ ਕਾਰਨ ਪਾਣੀ ਦਾ ਸਰਵਿਸ ਲੈਵਲ ਘੱਟ ਜਾਂਦਾ ਸੀ ਜਿਸ ਨਾਲ ਲੋਕਾਂ ਨੂੰ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਵਾਟਰ ਸਪਲਾਈ ਸੁਰੂ ਹੋਣ ਨਾਲ ਪਿੰਡ ਦੇ 911 ਲੋਕਾਂ ਨੂੰ ਸਾਫ ਪੀਣ ਵਾਲੇ ਪਾਣੀ ਦੀ ਸੁਵਿਧਾ ਮਿਲੇਗੀ । ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਵਿੱਚ 142 ਘਰ•ਾਂ ਨੂੰ ਮੁਫਤ ਪਾਣੀ ਦਾ ਕੁਨੈਕਸਨ ਦਿੱਤਾ ਜਾਣਾ ਹੈ। 
ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਦੱਸਿਆ ਕਿ ਇਸੇ ਹੀ ਤਰ•ਾ ਵਿਧਾਨ ਸਭਾ ਹਲਕਾ ਭੋਆ ਦੇ ਬਲਾਕ ਘਰੋਟਾ ਦੇ ਪਿੰਡ ਸੈਦੀਪੁਰ ਵਿਖੇ ਬਣਾਈ ਵਾਟਰ ਸਪਲਾਈ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ । ਇਸ ਵਾਟਰ ਸਪਲਾਈ ਨਾਲ ਪਿੰਡ ਦੇ 1759 ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲ ਸਕੇਗਾ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਿੰਡ ਦੇ ਕਰੀਬ 333 ਘਰ•ਾਂ ਨੂੰ ਮੁਫਤ ਪਾਣੀ ਦੇ ਕੁਨੇਕਸਨ ਵੰਡੇ ਜਾਣਗੇ। ਉਨ੍ਰਾਂ ਦੱਸਿਆ ਕਿ ਪਹਿਲਾ ਇਸ ਪਿੰਡ ਨੂੰ ਵਾਟਰ ਸਪਲਾਈ ਪਹਾੜੋ ਚੱਕ ਨਾਲ ਜੋੜਿਆ ਗਿਆ ਸੀ ਪਰ ਇਸ ਵਾਟਰ ਸਪਲਾਈ ਨਾਲ 6 ਪਿੰਡ ਜੂੜੇ ਹੋਣ ਕਾਰਨ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮੂਹੇਈਆ ਨਹੀਂ ਹੋ ਰਿਹਾ ਸੀ। ਇਸ ਵਾਟਰ ਸਪਲਾਈ ਦੇ ਲੱਗਣ ਨਾਲ ਲੋਕਾਂ ਦੀ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। 
ਉਨ•ਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਜੋ ਵਿਕਾਸ ਦੇ ਵਾਅਦੇ ਕੀਤੇ ਹਨ ਉਹ ਸਾਰੇ ਪੂਰੇ ਕੀਤੇ ਜਾ ਰਹੇ ਹਨ। ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਵਿਧਾਨ ਸਭਾ ਹਲਕੇ ਵਿੱਚ ਪੰਜ ਪੁਲ ਅਤੇ 6 ਖੇਡ ਸਟੇਡੀਅਮ ਮੰਜੂਰ ਕੀਤੇ ਹਨ ਜਿਸ ਨਾਲ ਖੇਤਰ ਦੇ ਲੋਕਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ।

© 2016 News Track Live - ALL RIGHTS RESERVED